ਧੂਰੀ ਦੇ ਵਿਕਾਸ ਕਾਰਜਾਂ ਨੂੰ ਲੈ ਕੇ ‘ਧੂਰੀ ਵਿਕਾਸ ਮੰਚ’ ਨੇ ਕੱਸੀ ਕਮਰ; ਦਸੰਬਰ ’ਚ ਲੱਗੇਗਾ ਦੂਜਾ ਮੈਗਾ ਮੈਡੀਕਲ ਕੈਂਪ
ਮਾਲੇਰਕੋਟਲਾ-ਸੰਗਰੂਰ ਸੜਕ ਨੂੰ ਚੌੜਾ ਕਰਨ, ਡਿਵਾਈਡਰ ਲਗਾਉਣ ਅਤੇ ਓਵਰ ਬਰਿੱਜ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਦੀ ਸਰਕਾਰ ਤੋਂ ਕੀਤੀ ਪੁਰਜ਼ੋਰ ਮੰਗ
ਧੂਰੀ, 21 ਨਵੰਬਰ (ਲਖਵੀਰ ਸਿੰਘ ਧਾਂਦਰਾ)-ਇਲਾਕੇ ਦੀਆਂ ਮੰਗਾਂ ਤੇ ਮੁਸ਼ਕਿਲਾਂ ਲਈ ਤਤਪਰ ਗੈਰ ਸਿਆਸੀ ਜੱਥੇਬੰਦੀ ‘ਧੂਰੀ ਵਿਕਾਸ ਮੰਚ’ (ਰਜਿ:) ਦੀ ਚੇਅਰਮੈਨ ਜੱਗੀ ਢੀਂਡਸਾ, ਉੱਪ ਚੇਅਰਮੈਨ ਅਭਿਨਵ ਗੋਇਲ ਅਤੇ ਐਡਵੋਕੇਟ ਰਾਜੇਸ਼ਵਰ ਚੌਧਰੀ ਦੀ ਅਗਵਾਈ ਹੇਠ ਹੋਈ ਮੀਟਿੰਗ ‘ਚ ਇਲਾਕੇ ਦੇ ਸਰਬਪੱਖੀ ਵਿਕਾਸ ਅਤੇ ਲੋਕ ਭਲਾਈ ਦੇ ਕਾਰਜਾਂ ਬਾਰੇ ਡੂੰਘੀ ਵਿਚਾਰ-ਚਰਚਾ ਕੀਤੀ ਗਈ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਮੰਚ ਦੇ ਪ੍ਰਧਾਨ ਅਮਨ ਗਰਗ ਅਤੇ ਜਨਰਲ ਸਕੱਤਰ ਹੰਸ ਰਾਜ ਬਜਾਜ ਨੇ ਸੰਸਥਾ ਵੱਲੋਂ ਹੁਣ ਤੱਕ ਕੀਤੇ ਗਏ ਲੋਕ-ਹਿਤੈਸ਼ੀ ਕਾਰਜਾਂ ਦਾ ਲੇਖਾ-ਜੋਖਾ ਸਾਂਝਾ ਕੀਤਾ ਅਤੇ ਭਵਿੱਖ ਦੀਆਂ ਵਿਉਂਤਬੰਦੀਆਂ ‘ਤੇ ਚਾਨਣਾ ਪਾਇਆ।
‘
‘ਧੂਰੀ ਵਿਕਾਸ ਮੰਚ’ ਦੇ ਆਗੂ ਜਾਣਕਾਰੀ ਦਿੰਦੇ ਹੋਏ। ਤਸਵੀਰ-ਲਖਵੀਰ ਸਿੰਘ ਧਾਂਦਰਾ
22-11-2026
ਧੂਰੀ, 21 ਨਵੰਬਰ (ਲਖਵੀਰ ਸਿੰਘ ਧਾਂਦਰਾ)-ਇਲਾਕੇ ਦੀਆਂ ਮੰਗਾਂ ਤੇ ਮੁਸ਼ਕਿਲਾਂ ਲਈ ਤਤਪਰ ਗੈਰ ਸਿਆਸੀ ਜੱਥੇਬੰਦੀ ‘ਧੂਰੀ ਵਿਕਾਸ ਮੰਚ’ (ਰਜਿ:) ਦੀ ਚੇਅਰਮੈਨ ਜੱਗੀ ਢੀਂਡਸਾ, ਉੱਪ ਚੇਅਰਮੈਨ ਅਭਿਨਵ ਗੋਇਲ ਅਤੇ ਐਡਵੋਕੇਟ ਰਾਜੇਸ਼ਵਰ ਚੌਧਰੀ ਦੀ ਅਗਵਾਈ ਹੇਠ ਹੋਈ ਮੀਟਿੰਗ ‘ਚ ਇਲਾਕੇ ਦੇ ਸਰਬਪੱਖੀ ਵਿਕਾਸ ਅਤੇ ਲੋਕ ਭਲਾਈ ਦੇ ਕਾਰਜਾਂ ਬਾਰੇ ਡੂੰਘੀ ਵਿਚਾਰ-ਚਰਚਾ ਕੀਤੀ ਗਈ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਮੰਚ ਦੇ ਪ੍ਰਧਾਨ ਅਮਨ ਗਰਗ ਅਤੇ ਜਨਰਲ ਸਕੱਤਰ ਹੰਸ ਰਾਜ ਬਜਾਜ ਨੇ ਸੰਸਥਾ ਵੱਲੋਂ ਹੁਣ ਤੱਕ ਕੀਤੇ ਗਏ ਲੋਕ-ਹਿਤੈਸ਼ੀ ਕਾਰਜਾਂ ਦਾ ਲੇਖਾ-ਜੋਖਾ ਸਾਂਝਾ ਕੀਤਾ ਅਤੇ ਭਵਿੱਖ ਦੀਆਂ ਵਿਉਂਤਬੰਦੀਆਂ ‘ਤੇ ਚਾਨਣਾ ਪਾਇਆ। ਸਮੂਹ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਇਹ ਅਹਿਮ ਫੈਸਲਾ ਲਿਆ ਗਿਆ ਕਿ ਲੋੜਵੰਦਾਂ ਦੀ ਸੇਵਾ ਹਿੱਤ ਆਉਂਦੇ ਦਸੰਬਰ ਮਹੀਨੇ ਵਿੱਚ ਸੰਸਥਾ ਵੱਲੋਂ ਦੂਸਰਾ ਵਿਸ਼ਾਲ ਮੈਗਾ ਮੈਡੀਕਲ ਕੈਂਪ ਲਗਾਇਆ ਜਾਵੇਗਾ, ਜਿਸ ਵਿੱਚ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਮੁਫ਼ਤ ਜਾਂਚ ਅਤੇ ਦਵਾਈਆਂ ਦਾ ਪ੍ਰਬੰਧ ਹੋਵੇਗਾ। ਇਸ ਮੌਕੇ ਆਵਾਜਾਈ ਦੀ ਸਮੱਸਿਆ ਅਤੇ ਸ਼ਹਿਰ ਦੇ ਸੁੰਦਰੀਕਰਨ ਨੂੰ ਲੈ ਕੇ ਪੰਜਾਬ ਸਰਕਾਰ ਅੱਗੇ ਕਈ ਅਹਿਮ ਮੰਗਾਂ ਰੱਖੀਆਂ ਗਈਆਂ। ਮੰਚ ਦੇ ਅਹੁਦੇਦਾਰਾਂ ਨੇ ਪ੍ਰਸ਼ਾਸਨ ਦਾ ਧਿਆਨ ਦਿਵਾਉਂਦਿਆਂ ਕਿਹਾ ਕਿ ਸ਼ੇਰੋਂ ਰਜਵਾਹੇ ‘ਤੇ ਉਸਾਰੇ ਜਾ ਰਹੇ ਓਵਰ ਬਰਿੱਜ ਅਤੇ ਰਜਵਾਹੇ ਦੀਆਂ ਪੱਟੜੀਆਂ ਦੇ ਸੁੰਦਰੀਕਰਨ ਦਾ ਜੋ ਕੰਮ ਚੱਲ ਰਿਹਾ ਹੈ, ਉਸ ਨੂੰ ਪਹਿਲ ਦੇ ਆਧਾਰ ‘ਤੇ ਜੰਗੀ ਪੱਧਰ ‘ਤੇ ਮੁਕੰਮਲ ਕਰਵਾਇਆ ਜਾਵੇ ਤਾਂ ਜੋ ਰਾਹਗੀਰਾਂ ਨੂੰ ਸੁੱਖ ਦਾ ਸਾਹ ਆ ਸਕੇ। ਇਸ ਇਕੱਤਰਤਾ ਵਿੱਚ ਵਿੱਤ ਸਕੱਤਰ ਸੁਰਿੰਦਰਪਾਲ ਸਿੰਘ ਨੀਟਾ, ਸੀਨੀਅਰ ਮੀਤ ਪ੍ਰਧਾਨ ਕੌਂਸਲਰ ਸੰਦੀਪ ਬਾਂਸਲ, ਮੋਹਿਤ ਜਿੰਦਲ, ਅਮਨ ਗਰਗ, ਨਰਿੰਦਰ ਕੁਮਾਰ, ਮਨੋਹਰ ਸਿੰਘ ਸੱਗੂ ਅਤੇ ਰਾਕੇਸ਼ ਕੁਮਾਰ ਚੀਨੂ ਸਮੇਤ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।