ਬਰਸੀ ’ਤੇ ਵਿਸ਼ੇਸ਼ - ਐਡਵੋਕੇਟ ਸੌਰਵ ਗੋਇਲ
ਲਹਿਰਾਗਾਗਾ- 22 ਨਵੰਬਰ 2011 ਦੀ ਕਾਲੀ ਰਾਤ ਨੂੰ ਸੜਕ ਹਾਦਸੇ ਦਾ ਸ਼ਿਕਾਰ ਹੋਏ ਐਡਵੋਕੇਟ ਸੌਰਵ ਗੋਇਲ ਦਾ ਜਨਮ 4 ਮਈ 1987 ਨੂੰ ਲਹਿਰਾਗਾਗਾ ਦੇ ਉੱਚਕੋਟੀ ਦੇ ਆਗੂ ਐਡਵੋਕੇਟ ਬਰਿੰਦਰ ਗੋਇਲ ਦੇ ਘਰ ਮਾਤਾ ਸੀਮਾ ਗੋਇਲ ਦੀ ਕੁੱਖੋਂ ਹੋਇਆ। ਆਪ ਨੇ ਆਪਣੀ ਮੁੱਢਲੀ ਪੜ੍ਹਾਈ ਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਤੋਂ ਪ੍ਰਾਪਤ ਕੀਤੀ ਅਤੇ ਭਾਈ ਗੁਰਦਾਸ ਇੰਸਟੀਚਿਊਟ ਸੰਗਰੂਰ ਤੋਂ ਵਕਾਲਤ ਦੀ ਡਿਗਰੀ ਪਾਸ ਕਰਕੇ ਕੰਪਿਊਟਰ ਸਿੱਖਿਆ ਵਿਚ ਮੁਹਾਰਤ ਹਾਸਿਲ ਕੀਤੀ।
ਲਹਿਰਾਗਾਗਾ- 22 ਨਵੰਬਰ 2011 ਦੀ ਕਾਲੀ ਰਾਤ ਨੂੰ ਸੜਕ ਹਾਦਸੇ ਦਾ ਸ਼ਿਕਾਰ ਹੋਏ ਐਡਵੋਕੇਟ ਸੌਰਵ ਗੋਇਲ ਦਾ ਜਨਮ 4 ਮਈ 1987 ਨੂੰ ਲਹਿਰਾਗਾਗਾ ਦੇ ਉੱਚਕੋਟੀ ਦੇ ਆਗੂ ਐਡਵੋਕੇਟ ਬਰਿੰਦਰ ਗੋਇਲ ਦੇ ਘਰ ਮਾਤਾ ਸੀਮਾ ਗੋਇਲ ਦੀ ਕੁੱਖੋਂ ਹੋਇਆ।ਆਪ ਨੇ ਆਪਣੀ ਮੁੱਢਲੀ ਪੜ੍ਹਾਈ ਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਤੋਂ ਪ੍ਰਾਪਤ ਕੀਤੀ ਅਤੇ ਭਾਈ ਗੁਰਦਾਸ ਇੰਸਟੀਚਿਊਟ ਸੰਗਰੂਰ ਤੋਂ ਵਕਾਲਤ ਦੀ ਡਿਗਰੀ ਪਾਸ ਕਰਕੇ ਕੰਪਿਊਟਰ ਸਿੱਖਿਆ ਵਿਚ ਮੁਹਾਰਤ ਹਾਸਿਲ ਕੀਤੀ।ਉਨ੍ਹਾਂ ਕੁੱਝ ਸਮਾਂ ਸੁਨਾਮ ਅਦਾਲਤ ਵਿਖੇ ਬਤੌਰ ਐਡਵੋਕੇਟ ਆਪਣੀ ਵਕਾਲਤ ਕੀਤੀ।ਸੰਯੁਕਤ ਪਰਿਵਾਰ ਦਾਦਾ-ਦਾਦੀ, ਚਾਚੇ, ਤਾਇਆਂ ਦੀ ਛਤਰ ਛਾਇਆ ਵਿਚ ਬਚਪਨ ਬਿਤਾ ਕੇ ਸਭ ਦਾ ਲਾਡਲਾ ਵਿਰਾਸਤੀ ਗੁਣਾ ਨਾਲ ਭਰਪੂਰ ਹੋਕੇ ਜਵਾਨ ਹੋਇਆ।ਪ੍ਰੈਕਟਿਸ ਕਰਦੇ ਸਮੇਂ ਅਕਸਰ ਕਿਹਾ ਕਰਦਾ ਸੀ ਕੇ ਜਦੋਂ ਮੈ ਅਪਣੇ ਤੌਰ ’ਤੇ ਵਕਾਲਤ ਕਰਨੀ ਸ਼ੁਰੂ ਕਰਾਂਗਾ ਤਾਂ ਮੈਂ ਆਪਣੇ ਚੈਂਬਰ ਅੱਗੇ ਲਿਖ ਕੇ ਲਗਾਂਵਗਾ ਕੇ ਇੱਥੇ ਗਰੀਬਾਂ ਦੇ ਕੇਸ ਮੁਫ਼ਤ ਲੜੇ ਜਾਂਦੇ ਹਨ।ਅਜਿਹੀ ਸੋਚ ਦਾ ਮਾਲਕ ਸੀ ਐਡਵਕੇੇਟ ਸੌਰਵ ਗੋਇਲ।ਗੁਰੂਆਂ ਅਤੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਆਪਣਾ ਫਰਜ਼ ਸਮਝਦਾ ਸੀ।ਪਰਿਵਾਰ ਨੂੰ ਅਗਾਂਹ ਵਧਾਉਣ ਦੀ ਸੋਚ ਵਾਲਾ ਦ੍ਰਿੜ ਇਰਾਦੇ ਵਾਲਾ ਇਹ ਨੌਜਵਾਨ ਜ਼ਿੰਦਗੀ ਦੇ ਲੰਬੇ ਰਾਹ ਦੇ ਉਨਤੀ ਦੀਆਂ ਬੁਲੰਦੀਆਂ ’ਤੇ ਪਹੁੰਚਾਉਣਾ ਦਾ ਇੱਛੁਕ ਸੀ। ਭੈਣ ਪ੍ਰੀਤੀ ਗੋਇਲ ਆਈ.ਏ.ਐੱਸ ਅਤੇ ਜੀਜਾ ਰਮਨ ਗਰਗ ਆਈ.ਏ.ਐੱਸ ਵੀ ਉਸਦੀ ਸਖਸੀਅਤ ਤੋਂ ਪ੍ਰਭਾਵਿਤ ਸੀ।ਅੱਜ ਭਾਂਵੇ ਉਹ ਸਾਡੇ ਵਿਚਕਾਰ ਨਹੀਂ ਹੈ ਉਸ ਦੀ 22 ਨਵੰਬਰ ਨੂੰ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ ਪਰ ਉਹ ਅੱਜ ਵੀ ਕਿਸੇ ਦੇ ਵੀ ਦਿਲ ਤੋਂ ਨਹੀਂ ਉਤਰਿਆ। ਗੋਇਲ ਪਰਿਵਾਰ ਦੀ ਇਹ ਕਦੇ ਨਾ ਭਰਨ ਵਾਲੇ ਨਸੂਰ ਦੀ ਚੀਸ ਕਦੇ ਵੀ ਮੱਠੀ ਨਹੀਂ ਹੋਵੇਗੀ।ਲਹਿਰਗਾਗਾ ਦੀ ਧਰਤੀ ’ਤੇ ਜਨਮੇ ਪਲੇ ਧਰੁਵ ਤਾਰੇ ਦੀ ਚਮਕ ਲੋਕਾਂ ਲਈ ਬੀਤੇ ਸਮੇਂ ਦੀ ਕਹਾਣੀ ਬਣ ਗਈ।ਉਸ ਦੀਆ ਯਾਦਾਂ ਗੁਜਾਰੇ ਪਲ ਲੋੜਵੰਦਾਂ ਦੀ ਕੀਤੀ ਮਦਦ ਅੱਜ ਵੀ ਨੌਜਵਾਨਾਂ ਲਈ ਚਾਨਣ ਮੁਨਾਰਾ ਹੈ।ਭਾਵੇਂ ਗੋਇਲ ਪਰਿਵਾਰ ਦਾ ਇਹ ਚਿਰਾਗ ਬੁੱਝ ਗਿਆ ਹੈ ਪਰ ਫ਼ਾਨੀ ਦੁਨੀਆ ਤੋਂ ਰੁਖਸਤ ਹੋਕੇ ਵੀ ਉਹ ਆਪਣੀਆਂ ਅੱਖਾਂ ਦਾਨ ਕਰਕੇ ਇਸ ਸੰਸਾਰ ਵਿਚ ਰੌਸ਼ਨੀ ਦੇ ਗਿਆ ਹੈ।ਉਸਦੀ ਯਾਦ ਨੂੰ ਸਦੀਵੀਂ ਰੱਖਣ ਲਈ ਗੋਇਲ ਪਰਿਵਾਰ ਵਲੋਂ ਸੌਰਵ ਗੋਇਲ ਮੈਮੋਰੀਅਲ ਕੰਪਲੈਕਸ ਦੀ ਉਸਾਰੀ ਕਰਵਾਈ ਗਈ ਹੈ।ਇਲਾਕਾ ਵਾਸੀਆਂ ਦੇ ਦੁੱਖ-ਸੁਖ ਵਿਚ ਕੰਮ ਆਉਣ ਲਈ ਬਣਾਇਆ ਇਹ ਕੰਪਲੈਕਸ ਅਤਿ ਸੁੰਦਰ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਵਲੋਂ-ਅਸ਼ੋਕ ਗਰਗ