ਸਿਹਤ ਵਿਭਾਗ ਵਲੋਂ ਟੀ.ਬੀ. ਸਕ੍ਰੀਨਿੰਗ ਕੈਪ ਅਤੇ ਤੰਬਾਕੂ ਨੋਸ਼ੀ ਸੰਬੰਧੀ ਲਗਾਇਆ ਕੈਂਪ
ਜਖੇਪਲ, 21 ਨਵੰਬਰ (ਮੇਜਰ ਸਿੰਘ ਸਿੱਧੂ)-ਸਿਹਤ ਬਲਾਕ ਕੋਹਰੀਆ ਵੱਲੋਂ ਟੀ. ਬੀ.
ਜਖੇਪਲ, 21 ਨਵੰਬਰ (ਮੇਜਰ ਸਿੰਘ ਸਿੱਧੂ)-ਸਿਹਤ ਬਲਾਕ ਕੋਹਰੀਆ ਵੱਲੋਂ ਟੀ.ਬੀ. (ਤਪਦਿਕ) ਦੀ ਬੀਮਾਰੀ ਦੇ ਮੁਕੰਮਲ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਮੁਹੱਲਾ ਕਲੀਨਿੰਕ ਜਖੇਪਲ ਵਿਖੇ ਟੀ.ਬੀ. ਸਕ੍ਰੀਨਿੰਗ ਅਤੇ ਤੰਬਾਕੂ ਨੋਸ਼ੀ ਸਬੰਧੀ ਕੈਂਪ ਲਗਾਇਆ ਗਿਆ। ਡਾ. ਮਲਕੀਤ ਸਿੰਘ ਦੀ ਦੇਖ-ਰੇਖ ਹੇਠ ਵਿਸ਼ੇਸ਼ ਟੀਮ ਵੱਲੋਂ ਪਿੰਡ ਵਾਸੀਆਂ ਦੀ ਮੁਫ਼ਤ ਜਾਂਚ ਕੀਤੀ ਗਈ। ਕੈਂਪ ਵਿੱਚ ਲੋੜਵੰਦ ਮਰੀਜ਼ਾਂ ਦੇ ਮੌਕੇ ‘ਤੇ ਹੀ ਮੁਫ਼ਤ ਐਕਸ-ਰੇ ਕੀਤੇ ਗਏ ਅਤੇ ਬੀਮਾਰੀ ਦੀ ਸਹੀ ਪੁਸ਼ਟੀ ਲਈ ਥੁੱਕ ਦੇ ਸੈਂਪਲ ਵੀ ਇਕੱਠੇ ਕੀਤੇ ਗਏ। ਆਪਥਾਲਮਿਕ ਅਫ਼ਸਰ ਵੱਲੋਂ ਅੱਖਾਂ ਦੀ ਮੁੱਢਲੀ ਜਾਂਚ ਵੀ ਕੀਤੀ ਗਈ। ਡਾਕਟਰ ਕੰਵਲਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਟੀ.ਬੀ. ਇੱਕ ਇਲਾਜਯੋਗ ਬੀਮਾਰੀ ਹੈ, ਬੱਸ ਲੋੜ ਹੈ ਸਮੇਂ ਸਿਰ ਇਸ ਦੀ ਪਛਾਣ ਅਤੇ ਪੂਰਾ ਇਲਾਜ ਕਰਵਾਉਣ ਦੀ। ਕੈਂਪ ਦੌਰਾਨ ਡਾ ਆਰਯੂ ਗੁਪਤਾ ਮੈਡੀਕਲ ਅਫਸਰ ਨੇ ਲੋਕਾਂ ਨੂੰ ਟੀ.ਬੀ. ਦੇ ਲੱਛਣਾਂ ਤੇ ਇਸ ਤੋਂ ਬਚਾਅ ਦਾ ਪੂਰਾ ਕੋਰਸ ਕਰਨ ਦੇ ਮਹੱਤਵ ਅਤੇ ਤੰਬਾਕੂ ਦੇ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਵਾਂ ਬਾਰੇ ਜਾਗਰੂਕ ਕੀਤਾ । ਇਸ ਮੌਕੇ ਡਾ. ਆਰਯੂ ਗੁਪਤਾ ਮੈਡੀਕਲ ਅਫਸਰ, ਅੰਜੂ ਸਰਮਾ ਹੈਲਥ ਵਰਕਰ, ਨਰੇਸ਼ ਕੁਮਾਰ ਹੈਲਥ ਵਰਕਰ, ਰਿਜ਼ਵਾਨ ਰੇਡੀਓਗਰਾਫਰ ਕੁਲਵਿੰਦਰ ਸਰਮਾ, ਭਵਨਦੀਪ ਕੌਰ ਏ.ਐਨ.ਐਮ., ਬਲਜਿੰਦਰ ਸਿੰਘ ਸਿਵਲ ਸਰਜਨ ਦਫਤਰ ਸੰਗਰੂਰ, ਰਿਤੇਸ ਭੱਲਾ ਫਾਰਮੇਸੀ ਅਫਸਰ, ਜਗਦੀਪ ਕੌਰ ਸੀ.ਏ. ਅਤੇ ਕਰਮਜੀਤ ਕੌਰ ਹੈਲਪਰ ਹਾਜ਼ਰ ਸਨ।