28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਤਿੰਨ ਅਣਪਛਾਤਿਆਂ ਨੇ ਕੁੱਟਮਾਰ ਕਰਕੇ ਇਕ ਨੌਜਵਾਨ ਤੋਂ ਮੋਬਾਈਲ ਤੇ ਪੈਸੇ ਖੋਹੇ

ਅਮਰਗੜ੍ਹ, 28 ਨਵੰਬਰ (ਜਤਿੰਦਰ ਮੰਨਵੀ)-ਪਿੰਡ ਭੁੱਲਰਾਂ ਵਿਖੇ ਭੋਲਾ ਮਿਲਕ ਸੈਂਟਰ ਵਿਚ ਕੰਮ ਕਰਦੇ ਯਾਕੂਬ ਉਰਫ਼ ਲੰਬੂ ਪੁੱਤਰ ਮਾਹੀ ਵਾਸੀ ਪਿੰਡ ਮਾਹੋਰਾਣਾ ਨਾਲ ਲੁੱਟ-ਖੋਹ ਅਤੇ ਕੁੱਟਮਾਰ ਦੀ ਘਟਨਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਯਾਕੂਬ ਆਪਣਾ ਕੰਮ ਖ਼ਤਮ ਕਰਕੇ ਮੋਟਰਸਾਈਕਲ ਰਾਹੀਂ ਘਰ ਵਾਪਸ ਜਾ ਰਿਹਾ ਸੀ ਤਾਂ ਪਿੰਡ ਭੁੱਲਰਾਂ ਨੇੜੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੀ ਕੁੱਟਮਾਰ ਕਰਦਿਆਂ ਮੋਬਾਈਲ ਫ਼ੋਨ ਤੇ ਕਰੀਬ 700 ਰੁਪਏ ਦੀ ਨਕਦੀ ਖੋਹ ਲਈ।

Ad Position 21
No active advertisement
ਅਜੀਤ ਡੈਸਕ 29-11-2026
ਅਮਰਗੜ੍ਹ, 28 ਨਵੰਬਰ (ਜਤਿੰਦਰ ਮੰਨਵੀ)-ਪਿੰਡ ਭੁੱਲਰਾਂ ਵਿਖੇ ਭੋਲਾ ਮਿਲਕ ਸੈਂਟਰ ਵਿਚ ਕੰਮ ਕਰਦੇ ਯਾਕੂਬ ਉਰਫ਼ ਲੰਬੂ ਪੁੱਤਰ ਮਾਹੀ ਵਾਸੀ ਪਿੰਡ ਮਾਹੋਰਾਣਾ ਨਾਲ ਲੁੱਟ-ਖੋਹ ਅਤੇ ਕੁੱਟਮਾਰ ਦੀ ਘਟਨਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਯਾਕੂਬ ਆਪਣਾ ਕੰਮ ਖ਼ਤਮ ਕਰਕੇ ਮੋਟਰਸਾਈਕਲ ਰਾਹੀਂ ਘਰ ਵਾਪਸ ਜਾ ਰਿਹਾ ਸੀ ਤਾਂ ਪਿੰਡ ਭੁੱਲਰਾਂ ਨੇੜੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੀ ਕੁੱਟਮਾਰ ਕਰਦਿਆਂ ਮੋਬਾਈਲ ਫ਼ੋਨ ਤੇ ਕਰੀਬ 700 ਰੁਪਏ ਦੀ ਨਕਦੀ ਖੋਹ ਲਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਯਾਕੂਬ ਉਰਫ਼ ਲੰਬੂ ਨੇ ਦੱਸਿਆ ਕਿ ਉਹ ਭੋਲਾ ਮਿਲਕ ਸੈਂਟਰ ਤੋਂ ਕੰਮ ਖ਼ਤਮ ਕਰਕੇ ਆਪਣੇ ਪਿੰਡ ਮਾਹੋਰਾਣਾ ਵਾਪਸ ਜਾ ਰਿਹਾ ਸੀ। ਜਦੋਂ ਉਹ ਪਿੰਡ ਭੁੱਲਰਾਂ ਦੇ ਨਹਿਰ ਵਾਲੇ ਪਾਸੇ ਨੇੜੇ ਪਹੁੰਚਿਆ ਤਾਂ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਪਿੱਛੋਂ ਆ ਕੇ ਉਸ ਨੂੰ ਗਰਦਨ ਤੋਂ ਫੜ ਲਿਆ ਅਤੇ ਉਸ ਦਾ ਸਿਰ ਦਰੱਖਤ ਨਾਲ ਮਾਰਿਆ। ਉਕਤ ਵਿਅਕਤੀਆਂ ਨੇ ਉਸ ਨੂੰ ਧਮਕੀਆਂ ਦਿੰਦਿਆਂ ਕਿਹਾ ਕਿ ਜੋ ਕੁਝ ਵੀ ਉਸ ਕੋਲ ਹੈ, ਉਹ ਉਨ੍ਹਾਂ ਦੇ ਹਵਾਲੇ ਕਰ ਦੇਵੇ, ਨਹੀਂ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਯਾਕੂਬ ਨੇ ਦੱਸਿਆ ਕਿ ਜਾਨ ਦੇ ਡਰ ਕਾਰਨ ਉਸ ਨੇ ਆਪਣੀ ਜੇਬ ਵਿਚ ਮੌਜੂਦ ਮੋਬਾਈਲ ਫ਼ੋਨ ਅਤੇ ਕਰੀਬ 700 ਰੁਪਏ ਉਨ੍ਹਾਂ ਦੇ ਹਵਾਲੇ ਕਰ ਦਿੱਤੇ। ਉਸ ਨੇ ਦੱਸਿਆ ਕਿ ਇਹ ਪੈਸੇ ਉਸ ਨੇ ਘਰ ਦਾ ਰਾਸ਼ਨ ਖ਼ਰੀਦਣ ਲਈ ਰੱਖੇ ਹੋਏ ਸਨ, ਪਰ ਹੁਣ ਉਸ ਦੀ ਜੇਬ ਵਿਚ ਸਿਰਫ਼ 20 ਰੁਪਏ ਹੀ ਬਚੇ ਹਨ।ਪੀੜਤ ਯਾਕੂਬ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕੀਤਾ ਜਾਵੇ ਅਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਸਬੰਧੀ ਅਮਰਗੜ੍ਹ ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਪੰਚਾਇਤ ’ਤੇ ਲਗਾਏ ਦੋਸ਼ਾਂ ਦਾ- ਅਗਲੀ ਖ਼ਬਰ ਲਾਈਫ਼ ਗਾਰਡ ਨਰਸਿੰਗ ਕਾਲਜ ਵਿਚ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਸ਼ਾਨਦਾਰ ਸਮਾਗਮ ਕਰਵਾਇਆ
Ad Position 24