28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਮੋਗਾ ਰੈਲੀ ਨਸ਼ਾ ਕਰਾਓ ਰੈਲੀ ਹੋ ਨਿੱਬੜੀ - ਜਥੇਦਾਰ ਪੰਜਗਰਾਈਆਂ

ਸ਼ੇਰਪੁਰ, 28 ਨਵੰਬਰ (ਦਰਸ਼ਨ ਸਿੰਘ ਖੇੜੀ) - ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਹਰੇਕ ਫਰੰਟ ਤੇ ਬੁਰੀ ਤਰ੍ਹਾਂ ਫੇਲ੍ਹ ਹੋਣ ਕਰਕੇ ਇਨ੍ਹਾਂ ਵਲੋਂ ਆਯੋਜਿਤ ਕੀਤੀ ਗਈ ਮੋਗਾ ਰੈਲੀ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ ਅਤੇ ਇਸ ਰੈਲੀ ਸਮੇਂ ਨਸ਼ਿਆਂ ਵਿਚ ਗ਼ਲਤਾਨ ਹੋਏ ਵਰਕਰਾਂ ਦੀ ਹਾਲਤ ਵੇਖ ਕੇ ਇਹ ਸਿੱਧ ਹੁੰਦਾ ਹੈ ਕਿ ਇਹ ‘ ਨਸ਼ਾ ਕਰਾਓ ‘ ਰੈਲੀ ਹੋ ਨਿੱਬੜੀ। ਇਸ ਪਾਰਟੀ ਦੀ ਸਰਕਾਰ ਲੋਕਾਂ ਦੇ ਮਨਾਂ ਵਿਚੋਂ ਬੁਰੀ ਤਰ੍ਹਾਂ ਮਨਫੀ ਹੋਣ ਕਰਕੇ ਹੁਣ ਇਸਦੇ ਵਿਧਾਇਕਾਂ ਨੇ ਇਸ ਰਾਜਸੀ ਕਿਸ਼ਤੀ ਨੂੰ ਡੁੱਬਦਾ ਵੇਖਦੇ ਹੋਏ ਇਸ ਵਿਚੋਂ ਲਗਾਤਾਰ ਛਲਾਂਗਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ ਹਨ।

Ad Position 21
No active advertisement
ਅਜੀਤ ਡੈਸਕ 29-11-2026
ਸ਼ੇਰਪੁਰ, 28 ਨਵੰਬਰ (ਦਰਸ਼ਨ ਸਿੰਘ ਖੇੜੀ) - ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਹਰੇਕ ਫਰੰਟ ਤੇ ਬੁਰੀ ਤਰ੍ਹਾਂ ਫੇਲ੍ਹ ਹੋਣ ਕਰਕੇ ਇਨ੍ਹਾਂ ਵਲੋਂ ਆਯੋਜਿਤ ਕੀਤੀ ਗਈ ਮੋਗਾ ਰੈਲੀ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ ਅਤੇ ਇਸ ਰੈਲੀ ਸਮੇਂ ਨਸ਼ਿਆਂ ਵਿਚ ਗ਼ਲਤਾਨ ਹੋਏ ਵਰਕਰਾਂ ਦੀ ਹਾਲਤ ਵੇਖ ਕੇ ਇਹ ਸਿੱਧ ਹੁੰਦਾ ਹੈ ਕਿ ਇਹ ‘ ਨਸ਼ਾ ਕਰਾਓ ‘ ਰੈਲੀ ਹੋ ਨਿੱਬੜੀ। ਇਸ ਪਾਰਟੀ ਦੀ ਸਰਕਾਰ ਲੋਕਾਂ ਦੇ ਮਨਾਂ ਵਿਚੋਂ ਬੁਰੀ ਤਰ੍ਹਾਂ ਮਨਫੀ ਹੋਣ ਕਰਕੇ ਹੁਣ ਇਸਦੇ ਵਿਧਾਇਕਾਂ ਨੇ ਇਸ ਰਾਜਸੀ ਕਿਸ਼ਤੀ ਨੂੰ ਡੁੱਬਦਾ ਵੇਖਦੇ ਹੋਏ ਇਸ ਵਿਚੋਂ ਲਗਾਤਾਰ ਛਲਾਂਗਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੂਬਾਈ ਡੈਲੀਗੇਟ ਨੰਬਰਦਾਰ ਅਜੀਤਪਾਲ ਸਿੰਘ ਪੰਜਗਰਾਈਆਂ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਪਾਰਟੀ ਨੇ ਸਮੁੱਚੇ ਪੰਜਾਬੀਆਂ ਨਾਲ ਧ੍ਰੋਹ ਕਮਾਇਆ ਹੈ ਕਿਉਂਕਿ 2022 ਦੀਆਂ ਚੋਣਾਂ ਸਮੇਂ ਜੋ ਝੂਠ, ਫ਼ਰੇਬ, ਫੋਕੇ ਨਾਹਰਿਆਂ ਤੇ ਲਾਰਿਆਂ ਨਾਲ ਲੋਕਾਂ ਨੂੰ ਭਰਮਾ ਕੇ ਇਸ ਪਾਰਟੀ ਨੇ ਰਾਜਸੀ ਤਾਕਤ ਹਾਸਲ ਕੀਤੀ ਪਰੰਤੂ ਜ਼ਮੀਨੀ ਹਕੀਕਤਾਂ ਤਾਂ ਸੁਪਨਾ ਬਣਕੇ ਹੀ ਰਹਿ ਗਈਆਂ। ਪੰਜਗਰਾਈਆਂ ਨੇ ਪੂਰੇ ਵਿਸ਼ਵਾਸ ਨਾਲ ਦਾਅਵਾ ਕੀਤਾ ਕਿ ਭਗਵੰਤ ਮਾਨ ਖ਼ੁਦ ਧੂਰੀ ਤੋਂ ਬੁਰੀ ਤਰ੍ਹਾਂ ਨਾਲ ਹਾਰੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਇਹ ਸੀਟ ਵੱਡੇ ਫਰਕ ਨਾਲ ਜਿੱਤੇਗਾ।ਇਸ ਮੌਕੇ ਉਨ੍ਹਾਂ ਨਾਲ ਅਕਾਲੀ ਆਗੂ ਪਰਮਜੀਤ ਸਿੰਘ ਗਿੱਲ ਅਤੇ ਯੂਥ ਅਕਾਲੀ ਆਗੂ ਸੋਹਣਜੀਤ ਸਿੰਘ ਸੰਧੂ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ, ਸਰਕਾਰ ਬਣਨ ’ਤੇ ਸੁਨਾਮ ਵਿਖੇ ਬਣਾਇਆ ਜਾਵੇਗਾ ਅੰਬੇਡਕਰ ਭਵਨ – ਦਾਮਨ ਬਾਜਵਾ ਅਗਲੀ ਖ਼ਬਰ ਸਤਲੋਕ ਆਸ਼ਰਮ ਧੂਰੀ ਵਿਖੇ ਦਿਵਯ ਧਰਮ ਯੱਗ ਦਿਵਸ ਮੌਕੇ 73 ਯੂਨਿਟ ਖੂਨਦਾਨ
Ad Position 24