ਗੁਰੂਹਰਸਹਾਏ, 3 ਜਨਵਰੀ (ਕਪਿਲ ਕੰਧਾਰੀ)-ਕ੍ਰਾਂਤੀਕਾਰੀ ਪੇਡੂ ਮਜ਼ਦੂਰ ਯੂਨੀਅਨ ਦੀ ਮੀਟਿੰਗ ਪਿੰਡ ਝੰਡੂਵਾਲਾ ਵਿਖੇ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਬਲਾਕ ਖ਼ਜ਼ਾਨਚੀ ਮਹਿੰਦਰ ਸਿੰਘ ਵਲੋਂ ਕੀਤੀ ਗਈ | ਇਸ ਮੌਕੇ ਬਲਾਕ ਦੇ ਪ੍ਰਧਾਨ ਰਜਿੰਦਰ ਸਿੰਘ ਰਾਜਾ ਅਤੇ ਬਲਾਕ ਸਕੱਤਰ ਬਿੱਕਰ ਸਿੰਘ ਮੋਠਾਂ ਵਾਲਾ ਵਿਸ਼ੇਸ਼ ਤੋਰ 'ਤੇ ਹਾਜ਼ਰ ਹੋਏ ਅਤੇ ਮਜ਼ਦੂਰਾਂ ਨਾਲ ਜਿੱਥੇ ਗੱਲਬਾਤ ਕੀਤੀ ਉੱਥੇ ਹੀ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਕਿਹਾ ਕਿ ਸਰਕਾਰਾਂ ਸਮੇਂ-ਸਮੇਂ 'ਤੇ ਮਜ਼ਦੂਰਾਂ ਦੇ ਨਾਲ ਧੱਕਾ ਕਰਦੀਆਂ ਆ ਰਹੀਆਂ ਹਨ ਚਾਹੇ ਗੱਲ ਬਿਜਲੀ ਸੋਧ ਬਿਲ ਦੀ ਹੋਵੇ ਚਾਹੇ ਮਨਰੇਗਾ ਦੀ ਸਰਕਾਰਾਂ ਵਲੋਂ ਕਦੇ ਵੀ ਮਜ਼ਦੂਰਾਂ ਦੀ ਬਾਂਹ ਨਹੀਂ ਫੜੀ ਬਲਕਿ ਮਜ਼ਦੂਰ ਦੇ ਖ਼ਿਲਾਫ਼ ਹੀ ਮਾਰੂ ਨੀਤੀਆਂ ਲਿਆਂਦੀਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਸਰਕਾਰ ਵਲੋਂ ਮਜ਼ਦੂਰਾਂ ਖ਼ਿਲਾਫ਼ ਲਿਆਂਦੇ ਬਿੱਲ ਰੱਦ ਨਾ ਕੀਤੇ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ |