05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਨਵੇਂ ਸਾਲ ਦੀ ਆਮਦ 'ਤੇ ਹਾਊਸਿੰਗ ਬੋਰਡ ਕਾਲੋਨੀ 'ਚ ਕਰਵਾਇਆ ਕੀਰਤਨ ਸਮਾਗਮ

Ad Position 21
No active advertisement
ਅਜੀਤ ਡੈਸਕ 04-01-2026
ਫ਼ਿਰੋਜ਼ਪੁਰ, 3 ਜਨਵਰੀ (ਗੁਰਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਦੇ ਚੇਅਰਮੈਨ ਧਰਮਪਾਲ ਬਾਂਸਲ ਦੀ ਅਗਵਾਈ ਹੇਠ ਹਾਊਸਿੰਗ ਬੋਰਡ ਵੈੱਲਫੇਅਰ ਸੁਸਾਇਟੀ ਵਲੋਂ ਨਵੇਂ ਸਾਲ ਦੇ ਪਾਵਨ ਅਵਸਰ 'ਤੇ ਭਗਤੀ ਮਈ ਕੀਰਤਨ ਸਮਾਗਮ ਦਾ ਆਯੋਜਨ ਕੀਤਾ | ਧਾਰਮਿਕ ਸਮਾਗਮ ਦਾ ਮੁੱਖ ਉਦੇਸ਼ ਨਵੇਂ ਸਾਲ ਦੀ ਸ਼ੁਰੂਆਤ ਪ੍ਰਭੂ ਦੀ ਭਗਤੀ, ਸ਼ਾਂਤੀ ਤੇ ਸਮਾਜਿਕ ਏਕਤਾ ਦੇ ਸੰਦੇਸ਼ ਨਾਲ ਕਰਨਾ ਸੀ | ਸਮਾਗਮ 'ਚ ਕਾਲੋਨੀ ਦੇ ਵਸਨੀਕਾਂ ਦੇ ਨਾਲ-ਨਾਲ ਨੇੜਲੇ ਇਲਾਕਿਆਂ ਤੋਂ ਵੀ ਵੱਡੀ ਗਿਣਤੀ 'ਚ ਸੰਗਤ ਨੇ ਭਾਗ ਲਿਆ | ਕੀਰਤਨ ਦੀ ਸ਼ੁਰੂਆਤ ਧਰਮਪਾਲ ਬਾਂਸਲ (ਸੰਸਥਾਪਕ ਭਗਤੀ ਭਜਨ ਗਰੁੱਪ) ਵਲੋਂ ਗਣੇਸ਼ ਵੰਦਨਾ ਗਾ ਕੇ ਕੀਤੀ ਗਈ | ਇਸ ਤੋਂ ਬਾਅਦ ਭਗਤੀ ਭਜਨ ਗਰੁੱਪ ਦੇ ਮੈਂਬਰਾਂ ਵਲੋਂ ਸੁਰੀਲੇ ਭਜਨ ਪੇਸ਼ ਕੀਤੇ ਗਏ | ਵੈੱਲਫੇਅਰ ਸੁਸਾਇਟੀ ਦੇ ਆਗੂ ਅਰੁਣ ਸ਼ਰਮਾ, ਪਵਨ ਸ਼ਰਮਾ, ਸੁਰਿੰਦਰ ਗੁਪਤਾ, ਵਿਨੋਦ ਗੁਪਤਾ, ਦੀਪਕ ਕੁਮਾਰ ਤੇ ਸਮੂਹ ਮੈਂਬਰਾਂ ਵਲੋਂ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ ਅਤੇ ਬਾਕੀ ਮੈਂਬਰਾਂ ਨੂੰ ਸਿਰੋਪਾਓ ਤੇ ਫ਼ੁਲ ਮਾਲਾਵਾਂ ਪਾ ਕੇ ਸਨਮਾਨਿਤ ਕੀਤਾ | ਸਮਾਗਮ ਦੇ ਅੰਤ 'ਚ ਸੰਗਤ ਲਈ ਪ੍ਰਸਾਦ ਦੀ ਵਿਵਸਥਾ ਵੀ ਕੀਤੀ ਗਈ | ਇਸ ਮੌਕੇ ਗਰੁੱਪ ਦੇ ਮੈਂਬਰ ਕੈਲਾਸ਼ ਸ਼ਰਮਾ (ਪ੍ਰਧਾਨ ਜ਼ਿਲ੍ਹਾ ਮੱਠ ਮੰਦਿਰ ਫ਼ਿਰੋਜ਼ਪੁਰ), ਗੌਰਵ ਅਨਮੋਲ, ਮਹਿੰਦਰ ਬਜਾਜ, ਮੁਕੇਸ਼ ਗੋਇਲ, ਰਾਕੇਸ਼ ਪਾਠਕ, ਅਸ਼ੋਕ ਗਰਗ, ਤਰਲੋਚਨ ਚੋਪੜਾ, ਅਸ਼ੋਕ ਕੱਕੜ, ਹੇਮੰਤ ਸਿਆਲ, ਐਨ. ਕੇ. ਛਾਬੜਾ, ਬਲਰਾਜ ਬਾਂਸਲ, ਰਜਨੀਸ਼ ਸੇਤੀਆ ਆਦਿ ਸ਼ਾਮਿਲ ਰਹੇ |
Ad Position 22
No active advertisement
ਪਿਛਲੀ ਖ਼ਬਰ 69ਵੀਆਂ ਨੈਸ਼ਨਲ ਸਕੂਲ ਖੇਡਾਂ (ਟੇਬਲ ਟੈਨਿਸ) 'ਚ ਡੀ.ਸੀ ਮਾਡਲ ਸਕੂਲ ਦੀ ਭੂਮੀ ਸ਼ਰਮਾ ਨੇ ਜਿੱਤਿਆ ਚਾਂਦੀ ਦਾ ਤਗਮਾ ਅਗਲੀ ਖ਼ਬਰ ਕ੍ਰਾਂਤੀਕਾਰੀ ਪੇਡੂ ਮਜ਼ਦੂਰ ਯੂਨੀਅਨ ਦੀ ਮੀਟਿੰਗ ਹੋਈ
Ad Position 24