05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

69ਵੀਆਂ ਨੈਸ਼ਨਲ ਸਕੂਲ ਖੇਡਾਂ (ਟੇਬਲ ਟੈਨਿਸ) 'ਚ ਡੀ.ਸੀ ਮਾਡਲ ਸਕੂਲ ਦੀ ਭੂਮੀ ਸ਼ਰਮਾ ਨੇ ਜਿੱਤਿਆ ਚਾਂਦੀ ਦਾ ਤਗਮਾ

Ad Position 21
No active advertisement
ਅਜੀਤ ਡੈਸਕ 04-01-2026
ਫ਼ਿਰੋਜ਼ਪੁਰ, 3 ਜਨਵਰੀ (ਗੁਰਿੰਦਰ ਸਿੰਘ)-ਤਾਮਿਲਨਾਡੂ ਦੇ ਪਾਲੰਬੂਰ ਵਿਚ ਹੋ ਰਹੀਆਂ 69ਵੀਆਂ ਨੈਸ਼ਨਲ ਸਕੂਲ ਖੇਡਾਂ ਵਿਚ ਡੀ.ਸੀ ਮਾਡਲ ਸਕੂਲ ਫ਼ਿਰੋਜ਼ਪੁਰ ਦੀ ਭੂਮੀ ਸ਼ਰਮਾ ਨੇ ਟੇਬਲ ਟੈਨਿਸ ਵਿਚ ਸਿਲਵਰ ਮੈਡਲ ਜਿੱਤ ਕੇ ਰਾਜ, ਪੂਰੇ ਦੇਸ਼ ਸਮੇਤ ਜ਼ਿਲ੍ਹੇ, ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਡੀ.ਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਭੂਮੀ ਸ਼ਰਮਾ ਪੰਜਾਬ ਦੀ ਪਹਿਲੀ ਖਿਡਾਰਨ ਹੈ ਜਿਸ ਨੇ ਨੈਸ਼ਨਲ ਸਕੂਲ ਖੇਡਾਂ ਵਿਚ ਪੰਜ ਮੈਂਬਰੀ ਸੀ.ਬੀ.ਐਸ.ਈ ਟੀਮ ਦੀ ਅਗਵਾਈ ਕੀਤੀ ਹੈ | ਪਿ੍ੰਸੀਪਲ ਯਾਚਨਾ ਚਾਵਲਾ ਨੇ ਕਿਹਾ ਕਿ ਭੂਮੀ ਉਨ੍ਹਾਂ ਦੇ ਸਕੂਲ ਦੀ ਸਟਾਰ ਵਿਦਿਆਰਥਣ ਹੈ | ਜਿਸ ਨੇ ਛੋਟੀ ਉਮਰ ਵਿਚ ਹੀ ਵੱਡੇ ਮੀਲ ਪੱਥਰ ਹਾਸਲ ਕੀਤੇ ਹਨ | ਪਿ੍ੰਸੀਪਲ ਨੇ ਭੂਮੀ ਸ਼ਰਮਾ ਅਤੇ ਉਸ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਹੈ | ਜ਼ਿਕਰਯੋਗ ਹੈ ਕਿ ਟੇਬਲ ਟੈਨਿਸ ਦੇ ਖੇਤਰ ਵਿਚ ਭੂਮੀ ਸ਼ਰਮਾ ਵਲੋਂ ਫ਼ਿਰੋਜ਼ਪੁਰ ਨੂੰ ਲਗਾਤਾਰ ਰੌਸ਼ਨ ਕੀਤਾ ਜਾ ਰਿਹਾ ਹੈ | ਭੂਮੀ ਨੇ 26 ਤੋਂ 29 ਜੁਲਾਈ 2025 ਤੱਕ ਕਪੂਰਥਲਾ ਵਿਚ ਆਯੋਜਿਤ ਸੀ. ਬੀ. ਐੱਸ.ਈ ਕਲਸਟਰ ਚੈਂਪੀਅਨਸ਼ਿਪ ਵਿਚ ਅੰਡਰ-17 ਲੜਕੀਆਂ ਵਿਚ ਕਾਂਸੀ ਦਾ ਤਗਮਾ ਜਿੱਤਿਆ | ਉਸ ਤੋਂ ਬਾਅਦ, ਭੂਮੀ ਸ਼ਰਮਾ ਨੇ ਸੀ. ਬੀ. ਐੱਸ. ਈ ਨੈਸ਼ਨਲ ਚੈਂਪੀਅਨਸ਼ਿਪ ਸੂਰਤ ਵਿਚ ਵੀ ਪੰਜ ਮੈਂਬਰੀ ਟੀਮ ਦੀ ਨੁਮਾਇੰਦਗੀ ਕੀਤੀ ਅਤੇ ਉੱਥੋਂ ਜਿੱਤ ਪ੍ਰਾਪਤ ਕੀਤੀ | ਇਸ ਤੋਂ ਪਹਿਲਾਂ ਭੂਮੀ ਨੇ ਕਾਰਗਿਲ ਮੈਮੋਰੀਅਲ ਚੈਂਪੀਅਨਸ਼ਿਪ ਅੰਡਰ-17 ਲੜਕੀਆਂ ਵਿਚ ਸਿਲਵਰ ਮੈਡਲ, ਅੰਮਿ੍ਤਸਰ ਵਿਚ ਹੋਏ ਤੀਜੇ ਪੰਜਾਬ ਰਾਜ ਰੈਂਕਿੰਗ ਟੂਰਨਾਮੈਂਟ ਵਿਚ ਅੰਡਰ-19 ਗਰਲਜ਼ ਵਰਗ ਵਿਚ ਕਾਂਸੀ ਦਾ ਤਗਮਾ, 69ਵੀਂ ਸਟੇਟ ਸਕੂਲ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਅਤੇ ਲੁਧਿਆਣਾ ਵਿਚ ਹੋਈ 66ਵੀਂ ਪੰਜਾਬ ਰਾਜ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤਿਆ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਨ 'ਤੇ ਇਕ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਨਵੇਂ ਸਾਲ ਦੀ ਆਮਦ 'ਤੇ ਹਾਊਸਿੰਗ ਬੋਰਡ ਕਾਲੋਨੀ 'ਚ ਕਰਵਾਇਆ ਕੀਰਤਨ ਸਮਾਗਮ
Ad Position 24