05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਤਹਿਸੀਲ ਦਫ਼ਤਰ ਜ਼ੀਰਾ ਵਿਖੇ ਰਜਿਸਟਰੀਆਂ ਤੇ ਹੋਰ ਕੰਮਕਾਰ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ-ਭਾਕਿਯੂ ਲੱਖੋਵਾਲ

Ad Position 21
No active advertisement
ਅਜੀਤ ਡੈਸਕ 04-01-2026
ਜ਼ੀਰਾ, 3 ਜਨਵਰੀ (ਰਜਨੀਸ਼ ਕਥੂਰੀਆ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਫਿਰੋਜ਼ਪੁਰ ਦੀ ਇਕ ਹੰਗਾਮੀ ਮੀਟਿੰਗ ਜ਼ੀਰਾ ਵਿਖੇ ਹੋਈ, ਜਿਸ 'ਚ ਯੂਨੀਅਨ ਦੇ ਅਹੁਦੇਦਾਰ ਅਤੇ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ | ਇਸ ਦੌਰਾਨ ਤਹਿਸੀਲ ਦਫਤਰ ਜ਼ੀਰਾ ਵਿਖੇ ਪਿਛਲੇ ਇਕ ਹਫ਼ਤੇ ਤੋਂ ਬੰਦ ਪਏ ਰਜਿਸਟਰੀਆਂ ਦੇ ਕੰਮ 'ਤੇ ਚਿੰਤਾ ਜ਼ਾਹਿਰ ਕਰਦਿਆਂ ਆਗੂਆਂ ਨੇ ਕਿਹਾ ਕਿ ਪਿਛਲੇ ਇਕ ਹਫ਼ਤੇ ਦੌਰਾਨ ਰਜਿਸਟਰੀ ਕਰਨ ਲਈ ਤਹਿਸੀਲ ਦਫਤਰ ਜ਼ੀਰਾ ਵਿਖੇ ਦੋਵਾਂ ਤਹਿਸੀਲਦਾਰਾਂ 'ਚੋਂ ਕੋਈ ਵੀ ਤਹਿਸੀਲਦਾਰ ਨਹੀਂ ਪਹੁੰਚਿਆ | ਉਨ੍ਹਾਂ ਕਿਹਾ ਕਿ ਸਰਦੀ ਦੇ ਮੌਸਮ ਵਿਚ ਰਜਿਸਟਰੀਆਂ ਕਰਵਾਉਣ ਲਈ ਆਪਣੇ ਵਾਹਨਾਂ ਵਿਚ ਤੇਲ ਬਾਲ ਕੇ ਆਉਂਦੇ ਲੋਕ ਆਪਣਾ ਖ਼ਰਾਬ ਕਰਕੇ ਸ਼ਾਮ ਨੂੰ ਵਾਪਸ ਚਲੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਤਹਿਸੀਲ ਦਫਤਰ ਜ਼ੀਰਾ ਨਾਲ ਸੰਬੰਧਿਤ ਕੇਵਲ ਰਜਿਸਟਰੀਆਂ ਹੀ ਨਹੀਂ ਬਲਕਿ ਸਾਰੇ ਕੰਮਕਾਰ ਹੀ ਬੰਦ ਪਏ ਹਨ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤਹਿਸੀਲ ਦਫਤਰ ਜ਼ੀਰਾ ਵਿਖੇ ਰਜਿਸਟਰੀਆਂ ਤੇ ਹੋਰ ਕੰਮ ਕਾਰ ਕਰਵਾਉਣ ਲਈ ਆਉਂਦੇ ਲੋਕਾਂ ਦੀ ਖੱਜਲ ਖ਼ੁਆਰੀ ਬੰਦ ਕਰਵਾਉਣ ਲਈ ਇਸ ਦਾ ਹੱਲ ਕੱਢਿਆ ਜਾਵੇ | ਮੀਟਿੰਗ 'ਚ ਕਿਰਨਪਾਲ ਸਿੰਘ ਸੋਢੀਵਾਲਾ ਮੀਤ ਪ੍ਰਧਾਨ ਪੰਜਾਬ, ਜਲੌਰ ਸਿੰਘ ਮਣਕਿਆਂ ਵਾਲੀ ਵਿੱਤ ਸਕੱਤਰ ਫ਼ਿਰੋਜ਼ਪੁਰ, ਬਲਵਿੰਦਰ ਸਿੰਘ ਪੈੱ੍ਰਸ ਸਕੱਤਰ ਜ਼ਿਲ੍ਹਾ ਫਿਰੋਜ਼ਪੁਰ, ਚਮਕੌਰ ਸਿੰਘ ਖੋਸਾ ਜ਼ਿਲ੍ਹਾ ਮੀਤ ਪ੍ਰਧਾਨ, ਸੁਖਮੰਦਰ ਸਿੰਘ ਸ਼ੂਸ਼ਕ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਸੁਖ ਜ਼ੀਰਾ, ਰੇਸ਼ਮ ਸਿੰਘ ਸੈਕਟਰੀ, ਕੁਲਦੀਪ ਸਿੰਘ ਸਨੇਰ, ਚਮਕੌਰ ਸਿੰਘ ਬੱਲ ਬਲਾਕ ਪ੍ਰਧਾਨ ਜ਼ੀਰਾ, ਜਗਤਾਰ ਸਿੰਘ ਲਹਿਰਾ, ਬਲਵਿੰਦਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਦਲਜੀਤ ਸਿੰਘ ਬੁੱਟਰ ਬਲਾਕ ਪ੍ਰਧਾਨ ਮਖੂ, ਗੁਰਵਿੰਦਰ ਸਿੰਘ ਮੁੱਖ ਸਕੱਤਰ ਮਖੂ, ਰਵੀ ਸਿੰਘ, ਤੀਰਥ ਸਿੰਘ ਧੰਨਾ ਸ਼ਹੀਦ, ਡਾ. ਸਰਵਨ ਸਿੰਘ ਪ੍ਰਧਾਨ ਮੱਲਾਂਵਾਲਾ, ਨੰਦ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਗੁਰਪ੍ਰਤਾਪ ਸਿੰਘ ਅਲੀਪੁਰ ਆਦਿ ਕਿਸਾਨ ਵੱਡੀ ਗਿਣਤੀ 'ਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ • ਸੰਗਤਾਂ ਨੇ ਨਗਰ ਕੀਰਤਨ ਵਿਚ ਹਾਜ਼... ਅਗਲੀ ਖ਼ਬਰ ਪੀ. ਡਬਲਿਊ. ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਨੇ ਐਕਸੀਅਨ ਗੋਲੇ ਵਾਲਾ ਨੂੰ ਦਿੱਤਾ ਮੰਗ ਪੱਤਰ
Ad Position 24