ਜ਼ੀਰਾ, 4 ਜਨਵਰੀ (ਰਜਨੀਸ਼ ਕਥੂਰੀਆ)-ਸਥਾਨਕ ਸ਼ਹਿਰ ਦੇ ਇਕ ਹਲਵਾਈ ਨੇ ਰਾਤ ਸਮੇਂ ਆਪਣੀ ਦੁਕਾਨ 'ਤੇ ਆ ਕੇ ਕੁੱਝ ਵਿਅਕਤੀਆਂ ਵਲੋਂ ਹੰਗਾਮਾ ਕਰਨ ਤੇ ਆਪਣੇ ਧਰਮ ਪ੍ਰਤੀ ਮਾੜੀ ਸ਼ਬਦਾਵਲੀ ਵਰਤਣ ਵਾਲਿਆਂ ਖ਼ਿਲਾਫ਼ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ 'ਤੇ ਇਨਸਾਫ਼ ਲੈਣ ਲਈ ਡੀ. ਆਈ. ਜੀ. ਰੇਂਜ ਫ਼ਿਰੋਜ਼ਪੁਰ ਨੂੰ ਲਿਖਤੀ ਸ਼ਿਕਾਇਤਾਂ ਭੇਜੀਆਂ ਹਨ | ਰਾਜੀਵ ਕੁਮਾਰ ਜੈਨ ਵਾਸੀ ਸਮਾਧੀ ਰੋਡ ਜ਼ੀਰਾ ਨੇ ਡੀ. ਆਈ. ਜੀ. ਰੇਂਜ ਫ਼ਿਰੋਜ਼ਪੁਰ ਨੂੰ ਭੇਜੀਆਂ ਲਿਖਤੀ ਸ਼ਿਕਾਇਤਾਂ ਵਿਚ ਦੱਸਿਆ ਹੈ ਕਿ ਇਕ ਮਾਮਲੇ 'ਚ ਪਹਿਲਾਂ ਤੋਂ ਹੀ ਐੱਸ. ਪੀ. ਦੇ ਵਿਰੁੱਧ ਅਦਾਲਤ ਚੰਡੀਗੜ੍ਹ ਤੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗੜ੍ਹ 'ਚ ਕੇਸ ਚੱਲ ਰਿਹਾ ਹੈ | ਇਸ ਦੇ ਬਾਵਜੂਦ ਉਸ ਨਾਲ ਸੰਬੰਧਿਤ ਦਰਖਾਸਤਾਂ ਮੁੜ-ਮੁੜ ਉਸੇ ਅਧਿਕਾਰੀ ਕੋਲ ਮਾਰਕ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਉਸ ਨੂੰ ਇਸ ਅਧਿਕਾਰੀ ਪਾਸੋਂ ਇਨਸਾਫ਼ ਮਿਲਣ ਦੀ ਕੋਈ ਉਮੀਦ ਨਹੀਂ ਹੈ | ਉਸ ਨੇ ਅੱਗੇ ਦੱਸਿਆ ਕਿ 13 ਅਕਤੂਬਰ 2025 ਨੂੰ ਰਾਤ ਕਰੀਬ 11 ਵਜੇ ਉਸ ਦੀ ਦੁਕਾਨ 'ਤੇ ਆਏ ਕੁਝ ਵਿਅਕਤੀਆਂ ਵਲੋਂ ਉਸ ਦੇ ਨਾਲ ਗਾਲੀ-ਗਲੋਚ ਕੀਤੀ ਗਈ ਅਤੇ ਉਸ ਦੇ ਜੈਨ ਧਰਮ ਤੇ ਗੁਰੂਆਂ ਬਾਰੇ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ | ਇਸ ਸੰਬੰਧੀ ਜਦੋਂ ਦਰਖਾਸਤ ਦੇਣ ਗਏ ਤਾਂ ਐੱਸ. ਐੱਚ. ਓ. ਵਲੋਂ ਦਰਖਾਸਤ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ | ਰਾਜੀਵ ਕੁਮਾਰ ਜੈਨ ਨੇ ਦੱਸਿਆ ਕਿ ਇਸ ਸੰਬੰਧ 'ਚ ਕੀਤੀਆਂ ਗਈਆਂ ਸ਼ਿਕਾਇਤਾਂ ਤੋਂ ਬਾਅਦ ਐੱਸ. ਐੱਸ. ਪੀ. ਫ਼ਿਰੋਜ਼ਪੁਰ ਨੇ ਇਸ ਮਾਮਲੇ ਦੀ ਜਾਂਚ ਐੱਸ. ਪੀ. ਫ਼ਿਰੋਜ਼ਪੁਰ ਨੂੰ ਸੌਂਪੀ ਗਈ ਹੈ | ਜਿਸ ਤੋਂ ਉਸ ਨੂੰ ਇਨਸਾਫ਼ ਮਿਲਣ ਦੀ ਕੋਈ ਉਮੀਦ ਨਹੀਂ ਹੈ ਇਸ ਲਈ ਉਸ ਨੇ ਮੰਗ ਕੀਤੀ ਹੈ ਕਿ ਉਸ ਦੀ ਦਰਖਾਸਤ ਦੀ ਜਾਂਚ ਕਿਸੇ ਹੋਰ ਜ਼ਿਲ੍ਹੇ ਦੇ ਐੱਸ. ਪੀ. ਰੈਂਕ ਦੇ ਅਧਿਕਾਰੀ ਨੂੰ ਸੌਂਪੀ ਜਾਵੇ |