13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਸਰਬੱਤ ਦਾ ਭਲਾ ਚੈਰੀਟੇਬਲ ਸੁਸਾਇਟੀ ਚੰਦੜ ਨੇ ਨਵਾਂ ਸਾਲ ਮਨਾਇਆ

Ad Position 21
No active advertisement
ਅਜੀਤ ਡੈਸਕ 05-01-2026
ਮੁੱਦਕੀ, 4 ਜਨਵਰੀ (ਭਾਰਤ ਭੂਸ਼ਨ ਅਗਰਵਾਲ)-ਸਰਬੱਤ ਦਾ ਭਲਾ ਚੈਰੀਟੇਬਲ ਸੁਸਾਇਟੀ ਚੰਦੜ ਵਲੋਂ ਪਿੰਡ ਚੰਦੜ ਵਿਖੇ ਨਵਾਂ ਸਾਲ ਸ਼ਰਧਾ ਨਾਲ ਮਨਾਇਆ, ਜਿਸ 'ਚ ਸੰਗਤਾਂ ਨੂੰ ਸਤਿਨਾਮ ਦਾ ਜਾਪ ਕਰਵਾਇਆ | ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਅਤੇ ਮਹੀਨਾਵਾਰ ਆਯੁਰਵੈਦਿਕ ਕੈਂਪ ਲਗਾਇਆ | ਇਹ ਜਾਣਕਾਰੀ ਚਰਨਜੀਤ ਸਿੰਘ ਸਾਮਾ ਪ੍ਰਧਾਨ ਨੇ ਦਿੱਤੀ | ਇਸ ਮੌਕੇ ਜਰਨੈਲ ਸਿੰਘ ਖ਼ਜ਼ਾਨਚੀ, ਰੁਪਿੰਦਰਪਾਲ ਸਿੰਘ ਸਕੱਤਰ ਤੋਂ ਇਲਾਵਾ ਜਸਵੀਰ ਸਿੰਘ ਸਾਮਾ, ਸਰੈਨ ਸਿੰਘ, ਦਿਲਬਾਗ ਸਿੰਘ, ਗੁਰਬਚਨ ਸਿੰਘ, ਮੁਖ਼ਤਿਆਰ ਸਿੰਘ, ਪ੍ਰੀਤਮ ਸਿੰਘ, ਗੁਰਜਿੰਦਰ ਸਿੰਘ, ਜੋਗਿੰਦਰ ਸਿੰਘ, ਬਲਦੇਵ ਸਿੰਘ, ਕਾਲਾ ਲਾਂਗਰੀ, ਵਿਕੀ ਮੋਗਾ, ਦੀਪਕ ਮੋਗਾ, ਟੀਟੂ ਕਾਲੜਾ ਜਲੰਧਰ, ਅਮਰ ਸਿੰਘ ਜਲੰਧਰ ਕੇਵਲ ਸਿੰਘ ਗੰਗਾ ਨਗਰ, ਗੁਰਤੇਜ ਸਿੰਘ ਈਨਾਂ ਬਾਜਵਾ, ਅਜੈਬ ਸਿੰਘ, ਕੁਲਵੰਤ ਸਿੰਘ ਰੱਤਾ ਖੇੜਾ ਤੇ ਸੱਜਣ ਸਿੰਘ ਸਾਬਕਾ ਸਰਪੰਚ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਅਖੀਰ 'ਚ ਚਰਨਜੀਤ ਸਿੰਘ ਸਾਮਾ ਅਤੇ ਸਮੁੱਚੀ ਕਮੇਟੀ ਨੇ ਆਈ ਸੰਗਤ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਕਮੇਟੀ ਵਲੋਂ ਜੋ ਭਲਾਈ ਦੇ ਕੰਮ ਚੱਲ ਰਹੇ ਹਨ, ਉਨ੍ਹਾਂ ਨੂੰ ਅੱਗੇ ਤੋਂ ਵੀ ਵੱਧ ਕੇ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਵਿਧਵਾ ਭਲਾਈ ਸੁਸਾਇਟੀ ਨੇ ਵੰਡਿਆ ਰਾਸ਼ਨ ਤੇ ਪੈਨਸ਼ਨ ਅਗਲੀ ਖ਼ਬਰ ਪਿੰਡ ਸਾਬੂਆਣਾ 'ਚ ਲਗਾਇਆ ਖ਼ੂਨਦਾਨ ਕੈਂਪ
Ad Position 24