ਜਲਾਲਾਬਾਦ, 4 ਜਨਵਰੀ (ਕਰਨ ਚੁਚਰਾ/ਹਰਪ੍ਰੀਤ ਸਿੰਘ ਪਰੂਥੀ)-ਸਮਾਜ ਸੇਵਾ ਦੇ ਖੇਤਰ ਦੀ ਅਗਾਂਹਵਧੂ ਸੰਸਥਾ ਸਮਾਜ ਵਿਧਵਾ ਭਲਾਈ ਸੁਸਾਇਟੀ ਵਲੋਂ ਸ੍ਰੀ ਰਾਮ ਸ਼ਰਣਮ ਮੰਦਰ ਵਿਚ ਮਹੀਨਾਵਾਰ ਪੈਨਸ਼ਨ ਤੇ ਰਾਸ਼ਨ ਵੰਡ ਸਮਾਗਮ ਕਰਵਾਇਆ | ਪ੍ਰੋਗਰਾਮ ਦੀ ਪ੍ਰਧਾਨਗੀ ਸ੍ਰੀ ਰਾਮ ਸ਼ਰਣਮ ਆਸ਼ਰਮ ਦੇ ਸਥਾਨਕ ਪ੍ਰਮੁੱਖ ਅਸ਼ੋਕ ਅਨੇਜਾ ਨੇ ਕੀਤੀ | ਇਸ ਮੌਕੇ ਉਨ੍ਹਾਂ ਦੀ ਅਗਵਾਈ ਹੇਠ ਲੋੜਵੰਦ ਅÏਰਤਾਂ ਦੀ ਘਰੇਲੂ ਵਰਤੋਂ ਲਈ ਜ਼ਰੂਰੀ ਸਾਮਾਨ ਵੰਡਿਆ | ਇਸ ਦੇ ਨਾਲ ਹੀ ਮਹਿਲਾ ਨੂੰ ਸਰਦੀ ਚੱਲਦਿਆਂ ਗਰਮ ਕੱਪੜੇ ਵੀ ਵੰਡੇ ਗਏ | ਇਸ ਮੌਕੇ ਅਸ਼ੋਕ ਅਨੇਜਾ ਤੇ ਉਨ੍ਹਾਂ ਦੀ ਟੀਮ ਨੇ ਅÏਰਤਾਂ ਨੂੰ ਭਰੋਸਾ ਦਿੱਤਾ ਕਿ ਸਮਾਜ ਨੂੰ ਕਮਜ਼ੋਰ ਵਰਗ ਦੀ ਸਹਾਇਤਾ ਲਈ ਸੰਸਥਾ ਲਗਾਤਾਰ ਕੰਮ ਕਰ ਰਹੀ ਹੈ ਅਤੇ ਅੱਗੇ ਵੀ ਇਹ ਕਾਰਜ ਜਾਰੀ ਰੱਖੇਗੀ | ਸ੍ਰੀ ਅਨੇਜਾ ਨੇ ਕਿਹਾ ਕਿ 'ਵਿਧਵਾ ਅÏਰਤਾਂ ਦਾ ਸਨਮਾਨ ਕਰਨਾ ਸਾਡਾ ਧਰਮ ਹੈ ਤੇ ਸੰਸਥਾ ਹਮੇਸ਼ਾ ਹੀ ਆਪਣੇ ਧਰਮ 'ਤੇ ਖਰੀ ਉੱਤਰਨ ਦੀ ਕੋਸ਼ਿਸ਼ ਕਰੇਗੀ | ਇਸ ਮੌਕੇ ਸ੍ਰੀ ਰਾਮ ਸ਼ਰਣਮ ਨਗਰ ਦੇ ਸਰਪੰਚ ਸੰਜੀਵ ਪਰੂਥੀ ਟਿਕਣ, ਰਾਕੇਸ਼ ਨਾਗਪਾਲ ਕੈਂਡੀ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |