13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਗੁਰੂ ਨਾਨਕ ਦਾ ਦਰ ਸੋਹਣਾ ਮਿਸ਼ਨ ਦੇ ਸੰਸਥਾਪਕ ਅਮਰੀਕ ਗੋਰਾ ਦੀ ਮਦਦ ਨਾਲ ਇਕ ਬੇਸਹਾਰਾ ਨੂੰ ਮਿਲੀ ਲੱਖਾਂ ਦੀ ਰਾਸ਼ੀ

Ad Position 21
No active advertisement
ਅਜੀਤ ਡੈਸਕ 05-01-2026
ਫ਼ਿਰੋਜ਼ਪੁਰ, 4 ਜਨਵਰੀ (ਰਾਕੇਸ਼ ਚਾਵਲਾ)-ਗੁਰੂ ਨਾਨਕ ਦਾ ਦਰ ਸੋਹਣਾ ਮਿਸ਼ਨ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਗਲੀ ਨੂੰ 10 ਫ਼ਿਰੋਜ਼ਪੁਰ ਛਾਉਣੀ ਵਲੋਂ ਦਿੱਤੀ ਸਹਾਇਤਾ ਨਾਲ ਲੋੜਵੰਦ ਨੀਲਮ ਪੁੱਤਰੀ ਗੋਪੀ ਚੰਦ ਵਾਸੀ ਫ਼ਿਰੋਜ਼ਪੁਰ ਨੂੰ ਆਪਣੇ ਪਿਤਾ ਦੀ ਪੈਨਸ਼ਨ ਤੇ ਹੋਰ ਲੱਖਾਂ ਰੁਪਏ ਦੀ ਮਦਦ ਮਿਲੀ ਹੈ | ਇਸ ਸੰਬੰਧੀ ਸੰਸਥਾ ਦੇ ਸੰਸਥਾਪਕ ਅਮਰੀਕ ਸਿੰਘ ਗੋਰਾ ਨੇ ਦੱਸਿਆ ਕਿ ਨੀਲਮ ਜਿਸ ਦੇ ਪਿਤਾ ਗੋਪੀ ਚੰਦ ਵਾਸੀ ਫ਼ਿਰੋਜ਼ਪੁਰ ਛਾਉਣੀ ਸੰਨ 2011 'ਚ ਘਰੋਂ ਚਲੇ ਗਏ ਅਤੇ ਲਾਪਤਾ ਹੋ ਗਏ, ਜਿਸ ਦੀ ਰਿਪੋਰਟ ਥਾਣਾ ਫ਼ਿਰੋਜ਼ਪੁਰ ਛਾਉਣੀ ਵਿਖੇ ਲਿਖਾਈ ਗਈ ਸੀ | ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਅੱਜ ਤਕ ਨਹੀਂ ਲੱਭੇ | ਪਿਤਾ ਗੋਪੀ ਚੰਦ ਡੀ. ਸੀ. ਦਫ਼ਤਰ ਤੋਂ ਰਿਟਾਇਰ ਸੀ ਅਤੇ ਉਸ ਦੇ ਗੁੰਮ ਹੋਣ 'ਤੇ ਨੀਲਮ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਕਿਉਂਕਿ ਉਸ ਦੀ ਮਾਂ ਦੀ ਵੀ ਮੌਤ ਹੋ ਚੁੱਕੀ ਸੀ | ਦੁਖੀ ਨੀਲਮ ਨੇ ਸੰਨ 2022 ਵਿਚ ਸੰਸਥਾ ਕੋਲ ਮਦਦ ਲਈ ਪਹੁੰਚ ਕੀਤੀ | ਜਿਸ 'ਤੇ ਕਾਰਵਾਈ ਕਰਦੇ ਹੋਏ ਸੰਸਥਾ ਦੇ ਅਹੁਦੇਦਾਰਾਂ ਨੇ ਨੀਲਮ ਦੀ ਫੈਮਲੀ ਪੈਨਸ਼ਨ ਲਈ ਡੀ. ਸੀ. ਦਫ਼ਤਰ ਪਹੁੰਚ ਕੀਤੀ | ਪਰ ਕੋਈ ਕਾਰਵਾਈ ਨਾ ਹੋਣ ਕਰਕੇ ਅਦਾਲਤ ਦਾ ਦਰਵਾਜ਼ਾ ਖੜਕਾਇਆ | ਅਦਾਲਤ ਹਰਮਨਦੀਪ ਕੌਰ ਸਿਵਲ ਜੱਜ ਜੂਨੀਅਰ ਡਵੀਜ਼ਨ ਕੋਲ ਚੱਲਿਆ ਅਤੇ ਫ਼ੈਸਲੇ ਦੇ ਹੁਕਮਾਂ ਅਨੁਸਾਰ ਗੁੰਮਸ਼ੁਦਾ ਗੋਪੀ ਚੰਦ ਦੇ ਪੰਜਾਬ ਐਂਡ ਸਿੰਧ ਬੈਂਕ ਦੇ ਖਾਤੇ ਵਿਚ ਪਈ ਰਕਮ 204873 ਰੁਪਏ ਨੀਲਮ ਨੂੰ ਪ੍ਰਾਪਤ ਹੋਏ ਅਤੇ ਡੀ. ਸੀ. ਦਫ਼ਤਰ ਵਲੋਂ ਫੈਮਲੀ ਪੈਨਸ਼ਨ ਦਾ ਕੇਸ ਏ. ਜੀ. ਪੰਜਾਬ ਨੂੰ ਭੇਜਿਆ ਗਿਆ ਜਿਸ ਤਹਿਤ ਨੀਲਮ ਨੂੰ ਹਰ ਮਹੀਨੇ 10,000 ਰੁਪਏ ਲਗਪਗ ਪੈਨਸ਼ਨ ਮਿਲੇਗੀ ਤੇ ਕਰੀਬ 13 ਲੱਖ ਰੁਪਏ ਪਿਛਲਾ ਬਕਾਇਆ ਮਿਲੇਗਾ | ਜਿਸ ਨਾਲ ਨੀਲਮ ਵਧੀਆ ਪੱਧਰ ਦਾ ਜੀਵਨ ਬਤੀਤ ਕਰ ਸਕੇਗੀ | ਇਸ ਮੌਕੇ ਨੀਲਮ ਨੇ ਗੁਰੂ ਨਾਨਕ ਦਾ ਦਰ ਸੋਹਣਾ ਸੰਸਥਾ ਦਾ ਧੰਨਵਾਦ ਕੀਤਾ ਤੇ ਸੰਸਥਾ ਦੇ ਸੰਸਥਾਪਕ ਅਮਰੀਕ ਸਿੰਘ ਗੋਰਾ ਨੇ ਕਿਹਾ ਕਿ ਸੰਸਥਾ ਦਾ ਉਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕਰਦੇ ਹੋਏ ਲੋੜਵੰਦਾਂ ਦੀ ਸਹਾਇਤਾ ਕਰਕੇ ਮਨੁੱਖਤਾ ਦੀ ਸੇਵਾ ਕਰਨਾ ਹੈ ਜੋ ਕਿ ਸੰਸਥਾ ਕਰਦੀ ਰਹੇਗੀ | ਇਸ ਕੇਸ 'ਚ ਕਾਨੂੰਨੀ ਮਦਦ ਕਰਨ ਲਈ ਵਕੀਲ ਸਾਹਿਲ ਰਹੇਜਾ, ਕਰਨ ਨਾਗਲਾ (ਹੁਣ ਲਾਅ ਅਫ਼ਸਰ ਪੁੱਡਾ) ਤੇ ਵਕੀਲ ਯੁਵਰਾਜ ਸਿੰਘ ਸੰਧੂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਸੁਧਾਰ ਤੇ ਕਿਸਾਨ ਭਲਾਈ ਨੂੰ ਲੈ ਕੇ ਮੁੱਖ ਖੇਤੀਬਾੜੀ ਅਫ਼ਸਰ ਨੇ ਕੀਤੀ ਮੀਟਿੰਗ ਅਗਲੀ ਖ਼ਬਰ ਜ਼ੀਰਾ ਦੇ ਪੱਤਰਕਾਰ ਭਾਈਚਾਰੇ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ
Ad Position 24