18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਕੇਂਦਰ ਸਰਕਾਰ ਦੇ ਨਵੇਂ ਕਾਨੂੰਨ ਖ਼ਿਲਾਫ਼ ਉਸਾਰੀ ਵਰਕਰ ਯੂਨੀਅਨ ਨੇ ਸਾੜਿਆ ਮੋਦੀ ਸਰਕਾਰ ਦਾ ਪੁਤਲਾ

Ad Position 21
No active advertisement
ਅਜੀਤ ਡੈਸਕ 06-01-2026
ਅਬੋਹਰ, 5 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੇ ਨਹਿਰੂ ਪਾਰਕ ਵਿਖੇ ਆਪਣੀ ਉਸਾਰੀ ਵਰਕਰ ਯੂਨੀਅਨ ਦੀ ਮੀਟਿੰਗ ਹੋਈ | ਜਿਸ 'ਚ ਜਥੇਬੰਦੀ ਦੇ ਪ੍ਰਧਾਨ ਬਲਬੀਰ ਸਿੰਘ ਨੇ ਮਜ਼ਦੂਰਾਂ ਨੂੰ ਆਪਣੀ ਹੱਕੀ ਮੰਗਾਂ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ | ਇਸ ਮੌਕੇ ਯੂਨੀਅਨ ਦੇ ਸਕੱਤਰ ਸਾਥੀ ਰਾਮ ਕੁਮਾਰ ਵਰਮਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਮੋਦੀ ਸਰਕਾਰ ਨੇ ਮਨਰੇਗਾ ਕਾਨੂੰਨ ਖ਼ਤਮ ਕਰਕੇ ਮਜ਼ਦੂਰਾਂ ਦਾ ਰੁਜ਼ਗਾਰ ਖੋਹ ਕੇ ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ | ਮੋਦੀ ਸਰਕਾਰ ਨੇ ਜਿਹੜਾ ਕਾਨੂੰਨ ਜੀ ਰਾਮ ਜੀ ਲਿਆਂਦਾ ਹੈ, ਉਸ ਨਾਲ ਮਜ਼ਦੂਰ ਦੇ ਕੰਮ ਦੀ ਗਾਰੰਟੀ ਖ਼ਤਮ ਕਰ ਦਿੱਤੀ ਹੈ | ਪਹਿਲੇ ਵਾਲੇ ਕਾਨੂੰਨ ਅਨੁਸਾਰ ਕੇਂਦਰ ਸਰਕਾਰ 90 ਫ਼ੀਸਦੀ ਬਜਟ ਦਿੰਦੀ ਸੀ ਪਰ ਹੁਣ ਨਵੇਂ ਕਾਨੂੰਨ ਅਨੁਸਾਰ 60 ਫ਼ੀਸਦੀ ਕੇਂਦਰ ਸਰਕਾਰ ਤੇ 40 ਫ਼ੀਸਦੀ ਰਾਜ ਸਰਕਾਰ ਬਜਟ ਦੇਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾ ਹੀ ਸਾਢੇ ਤਿੰਨ ਲੱਖ ਕਰੋੜ ਦੀ ਕਰਜ਼ਾਈ ਹੈ ਪਰ ਫਿਰ ਵੀ ਦੂਜਾ ਬਿਜਲੀ ਕਾਨੂੰਨ 2025 ਲਿਆ ਕੇ ਗ਼ਰੀਬ ਲੋਕਾਂ ਉੱਪਰ ਹੋਰ ਬੋਝ ਪਾ ਦਿੱਤਾ ਹੈ | ਇਸ ਕਾਨੂੰਨ ਰਾਹੀਂ ਗ਼ਰੀਬ ਲੋਕਾਂ ਨੂੰ ਮੁਫ਼ਤ ਬਿਜਲੀ ਨਹੀਂ ਦਿੱਤੀ ਜਾਵੇਗੀ | ਇਸ ਤੋਂ ਇਲਾਵਾ ਤੀਜਾ ਬੀਜ ਬਿਲ ਲਿਆਂਦਾ ਗਿਆ, ਜਿਸ 'ਚ ਨਵੇਂ ਬੀਜਾਂ ਦੀ ਖੋਜ ਵੀ ਵਿਦੇਸ਼ੀ ਕੰਪਨੀਆਂ ਕਰਨਗੀਆਂ | ਇਸ ਦੌਰਾਨ ਮੀਟਿੰਗ 'ਚ ਯੂਨੀਅਨ ਦੇ ਆਗੂਆਂ ਨੇ ਨਵੇਂ ਤਿੰਨ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਅਤੇ ਇਸ ਦੇ ਰੋਸ 'ਚ ਆਪਣੀ ਉਸਾਰੀ ਵਰਕਰ ਯੂਨੀਅਨ ਨੇ ਮੋਦੀ ਸਰਕਾਰ ਦਾ ਪੁਤਲਾ ਫ਼ੂਕ ਕੇ ਰੋਸ ਜ਼ਾਹਿਰ ਕੀਤਾ | ਇਸ ਮੌਕੇ ਕਾਮਰੇਡ ਹਰਗੋਬਿੰਦ ਸਿੰਘ ਗਿੱਦੜਾ ਵਾਲੀ, ਮੰਗਾਂ ਸਿੰਘ ਦਾਨੇਵਾਲੀ, ਗੁਰਬਾਜ਼ ਸਿੰਘ ਮਲੂਕਪੁਰਾ, ਭਾਲਾ ਰਾਮ ਕਿੱਕਰ ਖੇੜਾ, ਕਿਸਾਨ ਮਜ਼ਦੂਰ ਮੁਲਾਜ਼ਮ ਸੰਘਰਸ਼ ਕਮੇਟੀ ਦੇ ਪ੍ਰਧਾਨ ਨੋਪਾ ਰਾਮ, ਲਾਲ ਚੰਦ ਸੱਪਾਂ ਵਾਲੀ, ਅਮਰੀਕ ਸਿੰਘ ਖੂਈਆਂ ਸਰਵਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੈਂਕ 'ਚੋਂ ਪੈਨਸ਼ਨ ਕਢਵਾ ਕੇ ਆਇਆ ਬਜ਼ੁਰਗ ਕੋਲੋਂ ਲੁਟੇਰਾ 6000 ਲੁੱਟ ਕੇ ਹੋਇਆ ਫ਼ਰਾਰ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਚੱਕ ਸਿੰਘੇ ਵਾਲਾ ਸੈਣੀਆਂ ਵਿਖੇ ਨਗਰ ਕੀਰਤਨ ਸਜਾਇਆ
Ad Position 24