12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸਵਾਮੀ ਸਵਤੇ ਪ੍ਰਕਾਸ਼ ਸਰਵਹਿੱਤਕਾਰੀ ਵਿੱਦਿਆ ਮੰਦਰ ਜ਼ੀਰਾ ਵਿਖੇ ਸਵਾਮੀ ਵਿਵੇਕਾਨੰਦ ਤੇ ਸੁਭਾਸ਼ ਚੰਦਰ ਬੋਸ ਦੀ ਜੈਅੰਤੀ ਮਨਾਈ

Ad Position 21
No active advertisement
ਅਜੀਤ ਡੈਸਕ 25-01-2026
ਜ਼ੀਰਾ, 24 ਜਨਵਰੀ (ਰਜਨੀਸ਼ ਕਥੂਰੀਆ)-ਸਵਾਮੀ ਸਵਤੇ ਪ੍ਰਕਾਸ਼ ਸਰਵਹਿੱਤਕਾਰੀ ਵਿੱਦਿਆ (ਮੰਦਰ ਨੇੜੇ ਗੁੱਗਾ ਮੰਦਰ) ਜ਼ੀਰਾ ਵਿਖੇ ਸਵਾਮੀ ਵਿਵੇਕਾਨੰਦ ਤੇ ਸੁਭਾਸ਼ ਚੰਦਰ ਬੋਸ ਜੀ ਦੀ ਜੈਅੰਤੀ ਦੇ ਪਾਵਨ ਅਵਸਰ 'ਤੇ ਸਵਦੇਸ਼ੀ ਪਖਵਾੜਾ ਉਤਸ਼ਾਹ ਤੇ ਰਾਸ਼ਟਰ ਭਗਤੀ ਦੀ ਭਾਵਨਾ ਦੇ ਨਾਲ ਮਨਾਇਆ | ਇਸ ਮੌਕੇ ਲੁਧਿਆਣਾ ਵਿਭਾਗ ਦੇ ਵਿਭਾਗ ਸੈਕਟਰੀ ਸਤਪਾਲ ਨਰੂਲਾ, ਪ੍ਰਧਾਨ ਸੁਖਦੇਵ ਬਿੱਟੂ ਵਿੱਜ, ਜਨਕ ਰਾਜ ਗੌਤਮ, ਸਰਪ੍ਰਸਤ ਸੁਭਾਸ਼ ਗੁਪਤਾ ਤੇ ਮੀਤ ਪ੍ਰਧਾਨ ਮੈਡਮ ਸੁਮਨ ਬੰਸੀਵਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਦੌਰਾਨ ਵਿਦਿਆਰਥੀਆਂ ਨੂੰ ਸਵਦੇਸ਼ੀ ਪ੍ਰਤੀ ਜਾਗਰੂਕ, ਆਤਮ-ਨਿਰਭਰ ਭਾਰਤ ਦੀ ਸੋਚ ਅਤੇ ਦੇਸ਼ ਪਿਆਰ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਕਈ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਮੌਕੇ ਬੱਚਿਆਂ ਦੀ ਸਵਦੇਸ਼ੀ ਜਾਗਰੂਕਤਾ ਦੌੜ ਲਗਵਾਈ ਗਈ ਤੇ ਸਵਦੇਸ਼ੀ ਦੇ ਨਾਅਰੇ ਵੀ ਲਗਾਏ ਗਏ | ਇਸ ਦੌੜ ਦੀ ਸ਼ੁਰੂਆਤ ਸਕੂਲ ਦੀ ਸਮੂਹ ਪ੍ਰਬੰਧਕ ਕਮੇਟੀ ਤੇ ਪਿ੍ੰਸੀਪਲ ਮੈਡਮ ਪ੍ਰਵੀਨ ਬਾਲਾ ਵਲੋਂ ਕਰਵਾਈ ਗਈ | ਬੱਚਿਆਂ ਨੇ ਪੂਰੇ ਅਨੁਸ਼ਾਸਨ ਜੋਸ਼ ਤੇ ਆਤਮ ਵਿਸ਼ਵਾਸ ਦੇ ਨਾਲ ਦੌੜ ਵਿਚ ਭਾਗ ਲੈ ਕੇ ਆਪਣੇ ਅੰਦਰ ਦੇਸ਼ ਭਗਤੀ ਨੂੰ ਦਰਸਾਇਆ | ਇਸ ਦੌਰਾਨ ਸਕੂਲ ਦੇ ਪਿ੍ੰਸੀਪਲ ਮੈਡਮ ਪ੍ਰਵੀਨ ਬਾਲਾ ਵਲੋਂ ਬੱਚਿਆਂ ਨੂੰ ਸੁਆਮੀ ਵਿਵੇਕਾਨੰਦ ਜੀ ਦੇ ਵਿਚਾਰਾਂ ਤੇ ਸੁਭਾਸ਼ ਚੰਦਰ ਬੋਸ ਜੀ ਦੇ ਤਿਆਗ ਸਾਹਸ ਬਾਰੇ ਬੱਚਿਆਂ ਨੂੰ ਜਾਣਕਾਰੀ ਵੀ ਦਿੱਤੀ ਗਈ | ਇਸ ਦੇ ਨਾਲ ਹੀ ਬੱਚਿਆਂ ਨੂੰ ਸਵਦੇਸ਼ੀ ਚੀਜ਼ਾਂ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਤੇ ਬੱਚੇ ਵੱਡੀ ਗਿਣਤੀ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਹਰੀ ਸੂਬਿਆਂ ਨਾਲ ਸੰਬੰਧਿਤ ਕਿਰਾਏਦਾਰ ਰੱਖਣ ਦੀ ਜਾਣਕਾਰੀ ਨਾ ਦੇਣ ਦੇ ਦੋਸ਼ ਤਹਿਤ ਮਕਾਨ ਮਾਲਕ 'ਤੇ ਮਾਮਲਾ ਦਰਜ ਅਗਲੀ ਖ਼ਬਰ ਆਰ. ਟੀ. ਆਈ. ਤਹਿਤ ਮੰਗੀ ਜਾਣਕਾਰੀ ਦਾ ਜਵਾਬ ਨਾ ਦੇ ਕੇ ਸ਼ੱਕ ਦੇ ਘੇਰੇ 'ਚ ਆ ਰਿਹਾ ਹੈ ਐੱਸ. ਡੀ. ਐਮ. ਦਫ਼ਤਰ
Ad Position 24