06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਗੁਰਦੁਆਰਾ ਬਾਬਾ ਬੀਰ ਸਿੰਘ ਰੁਕਣੇ ਵਾਲਾ ਵਿਖੇ ਗੁਰਮਤਿ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 26-01-2026
ਮੱਲਾਂਵਾਲਾ 25 ਜਨਵਰੀ (ਬਲਬੀਰ ਸਿੰਘ ਜੋਸਨ)-ਪਿਛਲੇ ਲੰਮੇ ਸਮੇਂ ਤੋਂ ਗੁਰਮਤਿ ਪ੍ਰਚਾਰ ਜਥਾ ਮੱਲਾਂਵਾਲਾ ਵਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਬਹੁਤਾਤ ਪਿੰਡਾਂ ਵਿਚ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਦਾ ਅਣਥੱਕ ਉਪਰਾਲਾ ਕੀਤਾ ਜਾ ਰਿਹਾ ਹੈ | ਜਿਸ ਤਹਿਤ ਗੁਰਮਤਿ ਪ੍ਰਚਾਰ ਜਥਾ ਮੁਖੀ ਬਾਬਾ ਬਲਕਾਰ ਸਿੰਘ ਇਲਮੇ ਵਾਲਿਆਂ ਵਲੋਂ ਪਿੰਡ-ਪਿੰਡ ਬੱਚਿਆਂ ਨੂੰ ਇਕੱਠਾ ਕਰਕੇ ਗੁਰਮਤਿ ਦੇ ਕੈਂਪ ਲਾਏ ਜਾਂਦੇ ਹਨ | ਉਨ੍ਹਾਂ ਬੱਚਿਆਂ ਨੂੰ ਇਕ ਦਿਨਾਂ ਕੈਂਪ, ਹਫ਼ਤਾਵਾਰੀ, ਪੰਦ੍ਹਰਵਾੜਾ ਤੇ ਕਈ ਪਿੰਡਾਂ ਵਿਚ ਮਹੀਨਾਵਾਰ ਕੈਂਪ ਲਾ ਕੇ ਇਨ੍ਹਾਂ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਦੀ ਅਥਾਹ ਕੋਸ਼ਿਸ਼ ਕੀਤੀ ਜਾਂਦੀ ਹੈ | ਇਸ ਦੌਰਾਨ ਬੱਚਿਆਂ ਨੂੰ ਮਾਤਾ-ਪਿਤਾ ਦੀ ਸੇਵਾ, ਅੰਮਿ੍ਤ ਵੇਲੇ ਦੀ ਸੰਭਾਲ, ਕੇਸ ਰੱਖਣੇ, ਦਸਤਾਰਾਂ ਦੇ ਕੇ ਦਸਤਾਰ ਦੇ ਧਾਰਨੀ ਕਰਨਾ, ਵਾਤਾਵਰਨ ਦੀ ਸੰਭਾਲ ਲਈ ਰੁੱਖਾਂ ਦੇ ਲੰਗਰ ਲਾਉਣ ਪ੍ਰਤੀ ਉਤਸ਼ਾਹਿਤ ਕੀਤਾ ਜਾਂਦਾ ਹੈ | ਇਨ੍ਹਾਂ ਗੁਰਮਤਿ ਕੈਂਪਾਂ ਵਿਚ ਸਿੱਖਿਅਤ ਹੋਏ ਬੱਚਿਆਂ ਦਾ ਕਿਸੇ ਨਿਰਧਾਰਿਤ ਜਗ੍ਹਾ 'ਤੇ ਟੈੱਸਟ ਲਿਆ ਜਾਂਦਾ ਹੈ | ਥੋੜੇ ਸਮੇਂ ਬਾਅਦ ਟੈੱਸਟ ਦਾ ਨਤੀਜਾ ਘੋਸ਼ਿਤ ਕਰਕੇ ਇਨਾਮ ਵੰਡ ਸਮਾਰੋਹ ਕਰਵਾਇਆ ਜਾਂਦਾ ਹੈ | ਇਨਾਮ ਵੰਡ ਸਮਾਰੋਹ ਵਾਲੇ ਦਿਨ ਵੱਖ-ਵੱਖ ਪਿੰਡਾਂ ਤੋਂ ਆਪਣੇ ਮਾਤਾ-ਪਿਤਾ ਨਾਲ ਆਏ ਬੱਚੇ ਕਵੀਸ਼ਰੀ, ਕਵਿਤਾ, ਪੋਇਮ ਤੇ ਗਤਕੇ ਵਰਗੇ ਜੌਹਰ ਵਿਖਾਉਂਦੇ ਹਨ | ਗੁਰਮਤਿ ਕੈਂਪ ਰਾਹੀਂ ਪ੍ਰਾਪਤ ਕੀਤੀ ਸਿੱਖਿਆ 'ਚੋਂ ਕੁਝ ਅੰਸ਼ਾਂ ਨੂੰ ਪ੍ਰਦਰਸ਼ਿਤ ਕਰਕੇ ਸੰਗਤ ਅਤੇ ਗੁਰੂ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ | ਇਸੇ ਤਹਿਤ ਅੱਜ ਤਕਰੀਬਨ 6 ਪਿੰਡਾਂ ਦੇ ਬੱਚਿਆਂ ਨੂੰ ਗੁਰਮਤਿ ਇਨਾਮ ਵੰਡ ਸਮਾਰੋਹ ਵਿਚ ਇਨਾਮ ਤਕਸੀਮ ਕੀਤੇ ਗਏ | ਇਸ ਗੁਰਮਤਿ ਇਨਾਮ ਵੰਡ 'ਚ 150 ਬੱਚਿਆਂ ਨੇ ਭਾਗ ਲਿਆ ਤੇ ਆਪਣਾ ਆਪਣਾ ਇਨਾਮ ਹਾਸਿਲ ਕੀਤਾ | ਪ੍ਰਬੰਧਕਾਂ ਵਲੋਂ ਆਈ ਸੰਗਤ ਨੂੰ ਜੀ ਆਇਆ ਆਖਿਆ ਗਿਆ | ਸਾਰਾ ਦਿਨ ਚਾਹ ਪਾਣੀ ਦਾ ਲੰਗਰ ਅਤੁੱਟ ਵਰਤਿਆ | ਇਸ ਮੌਕੇ ਬਾਬਾ ਬਲਕਾਰ ਸਿੰਘ ਇਲਮੇ ਵਾਲਿਆਂ ਤੋਂ ਇਲਾਵਾ ਡਾ. ਮੁਖ਼ਤਿਆਰ ਸਿੰਘ ਖੇਤੀਬਾੜੀ ਅਫਸਰ, ਅਮਰ ਸਿੰਘ ਸਰਪੰਚ ਝੋਕ ਹਰੀਹਰ, ਜਸਪਾਲ ਸਿੰਘ ਮੈਂਬਰ ਪੰਥਕ ਕੌਂਸਲ ਵਿਸ਼ਵ ਪੱਧਰ, ਭਾਈ ਜੁਗਰਾਜ ਸਿੰਘ ਸੰਧੂ, ਬਾਬਾ ਗੁਰਦੇਵ ਸਿੰਘ ਬੰਡਾਲਾ, ਗੁਰਦੇਵ ਸਿੰਘ ਫ਼ੌਜੀ ਰੁਕਣੇ ਵਾਲਾ, ਸ਼੍ਰੋਮਣੀ ਕਮੇਟੀ ਮੁਲਾਜ਼ਮ ਸੁਖਜੀਤ ਸਿੰਘ, ਬਲੀ ਸਿੰਘ ਗੁਰਦਿੱਤੀ ਵਾਲਾ ਸਮੇਤ ਬੱਚੇ ਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਅੱਜ ਅਗਲੀ ਖ਼ਬਰ ਗਣਤੰਤਰ ਦਿਹਾੜੇ ਮੌਕੇ ਬੀ. ਐੱਸ. ਐਫ. ਦੀ 55 ਬਟਾਲੀਅਨ ਨੇ ਸ਼ਹਿਰ 'ਚ ਕੱਢੀ ਸਾਈਕਲ ਜਾਗਰੂਕਤਾ ਰੈਲੀ
Ad Position 24
No active advertisement