06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਜਿਸ ਘਰ ਅੰਦਰ ਔਰਤ ਰਹਿੰਦੀ ਹੈ, ਉਥੇ ਹੀ ਦੇਵਤੇ ਆਪਣਾ ਨਿਵਾਸ ਕਰਦੇ ਹਨ-ਰਾਜਪਾਲ ਕਟਾਰੀਆ

Ad Position 21
No active advertisement
ਕੰਨਿਆ ਸਨਮਾਨ ਮੌਕੇ ਸ੍ਰੀਮਤੀ ਅਨੀਤਾ ਕਟਾਰੀਆ ਨੂੰ ਸਨਮਾਨਿਤ ਕਰਦੇ ਹੋਏ ਕਰਨ ਗਿਲਹੋਤਰਾ, ਦੀਪਕ ਨਾਗਪਾਲ, ਪਵਨ ਭਠੇਜਾ | ਤਸਵੀਰ : ਪ੍ਰਦੀਪ ਕੁਮਾਰ <br/> 26-01-2026
ਫ਼ਾਜ਼ਿਲਕਾ, 25 ਜਨਵਰੀ (ਦਵਿੰਦਰ ਪਾਲ ਸਿੰਘ)-ਸਰਹੱਦ ਸੋਸ਼ਲ ਵੈੱਲਫੇਅਰ ਸੁਸਾਇਟੀ ਅਤੇ ਕਰਨ ਗਿਲਹੋਤਰਾ ਫਾੳਾੂਡੇਸ਼ਨ ਦੁਆਰਾ 15ਵਾਂ ਸਰਹੱਦ ਕੇਸਰੀ ਕੰਨਿਆ ਸਨਮਾਨ ਸਮਾਰੋਹ ਦੇ ਅੰਦਰ 251 ਨਵਜੰਮੀਆਂ ਕੰਨਿਆ ਨੂੰ ਸਨਮਾਨਿਤ ਕੀਤਾ | ਇਹ ਸਨਮਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਇਕ ਪ੍ਰਭਾਵਸ਼ਾਲੀ ਸਮਾਗਮ 'ਚ ਦਿੱਤੇ | ਰਾਜਪਾਲ ਸ੍ਰੀ ਕਟਾਰੀਆ ਦਾ ਫ਼ਾਜ਼ਿਲਕਾ ਪੁੱਜਣ 'ਤੇ ਕਰਨ ਫਾਊਾਡੇਸ਼ਨ 'ਤੇ ਸਰਹੱਦ ਸੋਸ਼ਲ ਸੁਸਾਇਟੀ ਦੇ ਅਹੁਦੇਦਾਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ ਉਨ੍ਹਾਂ ਦੀ ਧਰਮ-ਪਤਨੀ ਸ੍ਰੀਮਤੀ ਅਨੀਤਾ ਕਟਾਰੀਆ ਵੀ ਵਿਸ਼ੇਸ਼ ਤੌਰ 'ਤੇ ਸਮਾਰੋਹ ਵਿਚ ਪੁੱਜੇ ਸਨ | ਇਸ ਮੌਕੇ ਸ੍ਰੀ ਵਿਵੇਕ ਪ੍ਰਤਾਪ ਸਿੰਘ ਆਈ. ਏ. ਐੱਸ. ਮੁੱਖ ਸਕੱਤਰ ਰਾਜਪਾਲ ਵਿਸ਼ੇਸ਼ ਮਹਿਮਾਨ ਅਤੇ ਹੀਰਾ ਸੋਢੀ ਭਾਜਪਾ ਆਗੂ ਵੀ ਪੁੱਜੇ ਹੋਏ ਸਨ | ਸਭ ਤੋਂ ਪਹਿਲਾ ਕਰਨ ਗਿਲਹੋਤਰਾ ਫਾੳਾੂਡੇਸ਼ਨ ਦੇ ਪ੍ਰਧਾਨ ਕਰਨ ਗਿਲਹੋਤਰਾ ਨੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਤੇ ਉਨ੍ਹਾਂ ਦੀ ਧਰਮ-ਪਤਨੀ ਸ੍ਰੀਮਤੀ ਅਨੀਤਾ ਕਟਾਰੀਆ ਦਾ ਸਵਾਗਤ ਕਰਦਿਆਂ ਕਿਹਾ ਕਿ ਪਿਛਲੇ ਮਹੀਨੇ ਰਾਜਪਾਲ ਹੋਰਾਂ ਨੇ ਫ਼ਾਜ਼ਿਲਕਾ ਅੰਦਰ ਨਸ਼ਿਆਂ ਵਿਰੁੱਧ ਰੈਲੀ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨੀ ਸੀ, ਪਰ ਮੌਸਮ ਦੀ ਖ਼ਰਾਬੀ ਕਾਰਨ ਉਹ ਨਹੀਂ ਪੁੱਜ ਸਕੇ ਸਨ | ਉਨ੍ਹਾਂ ਨੇ ਰਾਜਪਾਲ ਨੂੰ ਜਲਦੀ ਹੀ ਫ਼ਾਜ਼ਿਲਕਾ ਆਉਣ ਦਾ ਫਿਰ ਦੁਬਾਰਾ ਸੱਦਾ ਦਿੱਤਾ | ਸਮਾਗਮ ਨੂੰ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੁਸਾਇਟੀ ਵਲੋਂ ਜੋ ਇਹ ਕਾਰਜ ਆਰੰਭੇ ਗਏ ਹਨ ਉਸ ਸਮਾਜ ਨੂੰ ਅੱਗੇ ਲਿਜਾਉਣ ਵਾਲੇ ਹਨ | ਉਨ੍ਹਾਂ ਕਿਹਾ ਕਿ ਇਕ ਔਰਤ, ਮਾਂ, ਭੈਣ ਤੇ ਪਤਨੀ ਦੇ ਰੂਪ 'ਚ ਸਮਾਜ ਅੰਦਰ ਗੁਜ਼ਰਦੀ ਹੈ | ਇਹ ਸ਼ਕਤੀ ਉਸ ਨੂੰ ਪ੍ਰਮਾਤਮਾ ਦੁਆਰਾ ਮਿਲੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਲੜਕੀਆਂ ਲੜਕਿਆਂ ਤੋਂ ਅੱਗੇ ਚੱਲ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜਦ ਉਹ ਕਿਸੇ ਯੂਨੀਵਰਸਿਟੀ ਜਾ ਕਾਲਜ ਅੰਦਰ ਕਨਵੋਕੇਸ਼ਨ 'ਤੇ ਜਾਂਦੇ ਹਨ ਤਾਂ ਉਥੇ ਸੋਨ ਤਗਮੇ ਵਾਲਿਆਂ ਦੀ ਗਿਣਤੀ ਲੜਕਿਆਂ ਤੋਂ ਜ਼ਿਆਦਾ ਹੁੰਦੀ ਹੈ | ਇਹ ਸਾਡੇ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਭਰੂਣ ਹੱਤਿਆ ਦੇ ਕਾਰਨ ਲੜਕੇ ਲੜਕੀ ਦੇ ਅਨੁਪਾਤ ਵਿਚ ਬਹੁਤ ਫ਼ਰਕ ਪੈ ਗਿਆ ਸੀ, ਪਰ ਹੁਣ ਇਸ 'ਚ ਕਾਫ਼ੀ ਸੁਧਾਰ ਆਇਆ ਹੈ | ਉਨ੍ਹਾਂ ਕਿਹਾ ਕਿ ਇਸੇ ਕਰਕੇ ਸਾਡੇ ਪ੍ਰਧਾਨ ਮੰਤਰੀ ਨੇ ਬੇਟੀ ਪੜ੍ਹਾਓ ਬੇਟੀ ਬਚਾਓ ਦਾ ਨਾਅਰਾ ਦਿੱਤਾ | ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਜਦ ਲੋਕਾਂ ਦਾ ਵਿਸ਼ਵਾਸ ਸੀ ਕਿ ਜਿਸ ਘਰ ਅੰਦਰ ਔਰਤ ਹੈ ਉਥੇ ਹੀ ਦੇਵਤੇ ਪ੍ਰਵੇਸ਼ ਕਰਦੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ 5 ਲੜਕੀਆਂ ਹਨ ਤੇ ਉਹ ਉਨ੍ਹਾਂ ਬੱਚਿਆਂ ਦੀ ਬਦੌਲਤ ਹੀ ਰਾਜ ਭਵਨ ਤੱਕ ਪੁੱਜੇ ਹਨ | ਉਨ੍ਹਾਂ ਕਿਹਾ ਕਿ ਲੜਕੀ ਹੀ ਮਾਂ ਬਾਪ ਦਾ ਬੁਢਾਪੇ 'ਚ ਸਹਾਰਾ ਬਣਦੀ ਹੈ | ਸ੍ਰੀ ਕਟਾਰੀਆ ਨੇ ਕਰਨ ਗਿਲਹੋਤਰਾ ਦੀ ਮੰਗ 'ਤੇ ਅਗਲੇ ਮਹੀਨੇ ਫ਼ਾਜ਼ਿਲਕਾ ਅੰਦਰ ਆ ਕੇ ਨਸ਼ਾ ਵਿਰੋਧੀ ਜਾਗਰੂਕ ਮੁਹਿੰਮ ਦੀ ਸ਼ੁਰੂਆਤ ਕਰਨ ਦਾ ਵਾਅਦਾ ਕੀਤਾ | ਇਸ ਮੌਕੇ ਸ੍ਰੀ ਕਟਾਰੀਆ ਨੇ ਇਸ ਪ੍ਰੋਗਰਾਮ 'ਚ ਸਹਿਯੋਗ ਦੇਣ ਵਾਲੇ ਸੰਜੀਵ ਨਾਗਪਾਲ, ਵਜਿੰਦਰ ਸਿੰਘ ਸਿੰਘਾਲ, ਵਿਨੈ ਸਾਵਨਸੁੱਖਾ, ਰਾਣਾ ਰਾਜਿੰਦਰ ਸਿੰਘ ਜਮਾਲ ਕੇ, ਐਡਵੋਕੇਟ ਸੁਰਿੰਦਰ ਸਚਦੇਵਾ, ਡਾ. ਅਰਪਿਤ ਗੁਪਤਾ, ਡਾ. ਐਡੀਸਨ ਐਰਿਕ, ਡਾ. ਨਿਸ਼ਾਂਤ ਸੇਤੀਆ, ਡਾ. ਭੁਪਿੰਦਰ ਸਿਸੋਦੀਆ, ਦੀਪਕ ਕਨੋਡੀਆ, ਨਰੇਸ਼ ਸੇਤੀਆ, ਵਿਜੈ ਛਾਬੜਾ, ਨਵਦੀਪ ਛਾਬੜਾ ਤੋਂ ਇਲਾਵਾ ਸ਼ਹਿਰ ਦੇ ਪ੍ਰਮੁੱਖ ਸਕੂਲਾਂ ਦੇ ਪਿ੍ੰਸੀਪਲਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪੁੱਜੇ ਫ਼ਾਜ਼ਿਲਕਾ, ਜਲਾਲਾਬਾਦ, ਬੱਲੂਆਣਾ ਦੇ ਵਿਧਾਇਕਾਂ ਨੂੰ ਸ੍ਰੀ ਕਟਾਰੀਆ ਨੇ ਸਨਮਾਨਿਤ ਕੀਤਾ | ਉਪਰੰਤ ਰਾਜਪਾਲ ਗੁਲਾਬ ਚੰਦ ਕਟਾਰੀਆ, ਉਨ੍ਹਾਂ ਦੀ ਧਰਮ-ਪਤਨੀ ਸ੍ਰੀਮਤੀ ਅਨੀਤਾ ਕਟਾਰੀਆ ਨੂੰ ਕਰਨ ਗਿਲਹੋਤਰਾ, ਰਾਕੇਸ਼ ਨਾਗਪਾਲ, ਮਨੋਜ ਨਾਗਪਾਲ, ਦੀਪਕ ਨਾਗਪਾਲ, ਪਵਨ ਭਠੇਜਾ ਆਦਿ ਨੇ ਸਨਮਾਨਿਤ ਕੀਤਾ | ਸਰਹੱਦ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਕੇਸ਼ ਨਾਗਪਾਲ ਨੇ ਰਾਜਪਾਲ ਸ੍ਰੀ ਕਟਾਰੀਆ ਦਾ ਫ਼ਾਜ਼ਿਲਕਾ ਪੁੱਜਣ 'ਤੇ ਸੁਸਾਇਟੀ ਵਲੋਂ ਧੰਨਵਾਦ ਕੀਤਾ | ਮੰਚ ਸੰਚਾਲਨ ਬੰਟੀ ਸ਼ਰਮਾ, ਪੰਕਜ ਧਮੀਜਾ ਤੇ ਸੰਜੀਵ ਬਾਂਸਲ ਵਲੋਂ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕੇਰਾ ਖੇੜਾ ਸਕੂਲ ਦੇ ਵਿਦਿਆਰਥੀਆਂ ਨੇ ਐਮ. ਆਈ. ਐਮ. ਆਈ. ਟੀ. ਕਾਲਜ ਮਲੋਟ ਵਿਖੇ ਕੀਤੀ ਵਿਜ਼ਟ ਅਗਲੀ ਖ਼ਬਰ ਫ਼ਾਜ਼ਿਲਕਾ 'ਚ ਰਾਜ ਪੱਧਰੀ ਗਣਤੰਤਰ ਦਿਵਸ ਸਮਾਗਮ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ, ਪੁਲਿਸ ਤੇ ਬੀ. ਐੱਸ. ਐਫ. ਵਲ...
Ad Position 24
No active advertisement