06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਕੇਰਾ ਖੇੜਾ ਸਕੂਲ ਦੇ ਵਿਦਿਆਰਥੀਆਂ ਨੇ ਐਮ. ਆਈ. ਐਮ. ਆਈ. ਟੀ. ਕਾਲਜ ਮਲੋਟ ਵਿਖੇ ਕੀਤੀ ਵਿਜ਼ਟ

Ad Position 21
No active advertisement
ਅਜੀਤ ਡੈਸਕ 26-01-2026
ਬੱਲੂਆਣਾ, 25 ਜਨਵਰੀ (ਜਸਮੇਲ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਰਾ ਖੇੜਾ ਦੇ ਵਿਦਿਆਰਥੀਆਂ ਨੇ ਮੈਡਮ ਦੀਪਿਕਾ ਠਾਕੁਰ ਦੀ ਯੋਗ ਅਗਵਾਈ ਹੇਠ ਬੀਤੇ ਕੱਲ੍ਹ ਐਮ. ਆਈ. ਐਮ. ਆਈ. ਟੀ ਕਾਲਜ ਮਲੋਟ ਵਿਖੇ ਵਿਜ਼ਟ ਕੀਤੀ | ਇਸ ਵਿਜ਼ਟ 'ਚ ਐਨ. ਐੱਸ. ਕਿਊ. ਐਫ. ਦੀਆਂ ਦੋਨੋਂ ਟਰੇਡਾਂ ਖੇਤੀਬਾੜੀ ਤੇ ਆਈ. ਟੀ. ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਸਮੇਂ ਅਸਿਸਟੈਂਟ ਪ੍ਰੋਫੈਸਰ ਗੁਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਡਿਜੀਟਲ ਸਿਸਟਮ, ਇੰਟਰਨੈਟ, ਕੰਪਿਊਟਰ ਲਾਇਬਰੇਰੀ, ਏ. ਆਈ., ਆਈ. ਸੀ. ਟੀ. ਆਦਿ ਬਾਰੇ ਜਾਣਕਾਰੀ ਦਿੱਤੀ | ਇਸ ਸਮੇਂ ਵਿਦਿਆਰਥੀਆਂ ਨੂੰ ਖੇਤੀਬਾੜੀ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ ਗਈ ਤੇ ਵਰਕਸ਼ਾਪ ਵਿਜ਼ਟ ਵੀ ਕਰਵਾਈ ਗਈ | ਇਸ ਸਮੇਂ ਆਈ. ਟੀ., ਆਈ. ਟੀ. ਈ. ਐੱਸ. ਵਿਸ਼ੇ ਦੇ ਇੰਚਾਰਜ ਸੰਦੀਪ ਕੁਮਾਰ, ਖੇਤੀਬਾੜੀ ਇੰਚਾਰਜ ਅਰਪਨਾ ਰਾਣੀ ਤੇ ਕੰਪਿਊਟਰ ਫੈਕਲਟੀ ਮੈਡਮ ਕਿਰਨਜੀਤ ਕੌਰ ਹਾਜ਼ਰ ਰਹੇ | ਵਿਦਿਆਰਥੀਆਂ ਨੇ ਇਸ ਵਿਜ਼ਟ ਦਾ ਖ਼ੂਬ ਅਨੰਦ ਮਾਣਿਆ |
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਦੀ ਅਗਵਾਈ 'ਚ ਹੋਣ ਜਾ ਰਹੀਆਂ ਹਲਕਾ ਵਾਈਜ਼ ਰੈਲੀਆਂ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੀਆਂ-ਚਿੱਤਬੀਰ ਸਿੰਘ, ਸ਼ਹਿਜ... ਅਗਲੀ ਖ਼ਬਰ ਜਿਸ ਘਰ ਅੰਦਰ ਔਰਤ ਰਹਿੰਦੀ ਹੈ, ਉਥੇ ਹੀ ਦੇਵਤੇ ਆਪਣਾ ਨਿਵਾਸ ਕਰਦੇ ਹਨ-ਰਾਜਪਾਲ ਕਟਾਰੀਆ
Ad Position 24
No active advertisement