29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਕੰਪਨੀਆਂ ਵਲੋਂ ਡੱਬਾ ਬੰਦ ਘਿਉ ਤੇਲ ਦਾ ਵਜ਼ਨ ਘੱਟ ਕਰਨ ਦੀ ਕਰਿਆਨਾ ਐਸੋਸੀਏਸ਼ਨ ਵਲੋਂ ਨਿਖੇਧੀ

Ad Position 21
No active advertisement
ਅਜੀਤ ਡੈਸਕ 31-01-2026
ਜ਼ੀਰਾ, 30 ਜਨਵਰੀ (ਪ੍ਰਤਾਪ ਸਿੰਘ ਹੀਰਾ)-ਪੰਜਾਬ ਰਿਟੇਲ ਕਰਿਆਨਾ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਓਾਕਾਰ ਗੋਇਲ ਤੇ ਹਰੀਸ਼ ਤਾਂਗੜਾ ਪੰਜਾਬ ਵਾਈਸ ਪ੍ਰਧਾਨ ਨੇ ਖਾਣ ਪੀਣ ਵਾਲੀਆਂ ਕੰਪਨੀਆਂ ਵਲੋਂ ਤੇਲ ਤੇ ਘਿਉ ਦੇ ਡੱਬਾ ਬੰਦ ਪੈਕਿੰਗਾਂ ਦਾ ਵਜ਼ਨ ਘੱਟ ਕਰਨ ਦੀ ਨਿਖੇਧੀ ਕੀਤੀ ਹੈ | ਇਸ ਸੰਬੰਧੀ ਜ਼ੀਰਾ ਵਿਖੇ ਉਨ੍ਹਾਂ ਦੱਸਿਆ ਕਿ ਵੱਖ-ਵੱਖ ਕੰਪਨੀਆਂ ਫਾਰਚੂਨ, ਗਗਨ, ਰੱਥ ਡਾਲਡਾ, ਉੱਤਮ ਦੇਸੀ ਘਿਉ, ਸਿਫਤੀ ਦੇਸੀ ਘਿਉ ਵਲੋਂ ਮਾਰਕੀਟ ਵਿਚ ਭੇਜੇ ਜਾ ਰਹੇ, ਰਿਫਾਇੰਡ ਸਰੋਂ੍ਹ ਦਾ ਤੇਲ, ਦੇਸੀ ਘਿਉ ਜਿਨ੍ਹਾਂ ਦਾ ਪਹਿਲਾਂ ਵਜ਼ਨ 910 ਗ੍ਰਾਮ ਹੁੰਦਾ ਸੀ, ਹੁਣ ਸੈਂਟਰ ਸਰਕਾਰ ਦੀ ਮਿਲੀ ਭੁਗਤ ਨਾਲ 870, 850, 800, ਗ੍ਰਾਮ ਆ ਰਿਹਾ ਹੈ | ਪਹਿਲਾਂ ਦੇਸੀ ਘਿਉ 900 ਗਰਾਮ ਆਉਂਦਾ ਸੀ, ਪਰ ਹੁਣ 800 ਗਰਾਮ ਆ ਰਿਹਾ ਹੈ | 15 ਲੀਟਰ ਵਾਲੇ ਟੀਨ ਦੀ ਸਾਰੀ ਪੈਕਿੰਗ ਹੁਣ 13 ਲੀਟਰ ਆ ਰਹੀ ਹੈ, ਜੋ ਸਿੱਧੇ ਤੌਰ ਤੇ ਗਾਹਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ, ਜਿਸ ਕਰਕੇ ਇਮਾਨਦਾਰੀ ਨਾਲ ਕਰਿਆਨਾ ਦੁਕਾਨਦਾਰ ਦੀ ਸ਼ਾਖ਼ ਵੀ ਖ਼ਰਾਬ ਹੋ ਰਹੀ ਹੈ | ਜਦੋਂ ਗਾਹਕ ਨੂੰ ਬਾਅਦ ਵਿਚ ਘੱਟ ਤੋਲ ਦਾ ਪਤਾ ਲੱਗਦਾ ਹੈ ਤਾਂ ਉਹ ਦੁਕਾਨਦਾਰ 'ਤੇ ਸ਼ੱਕ ਕਰਦਾ ਹੈ | ਉਨ੍ਹਾਂ ਦੱਸਿਆ ਕਿ ਇਸ ਲੁੱਟ ਸੰਬੰਧੀ ਪਿਛਲੇ ਦਿਨੀਂ ਇਕ ਆਲ ਇੰਡੀਆ ਦੀ ਮੀਟਿੰਗ ਕੋਟਾ ਰਾਜਸਥਾਨ ਵਿਖੇ ਰਾਸ਼ਟਰੀ ਪ੍ਰਧਾਨ ਓਾਕਾਰ ਗੋਇਲ ਦੀ ਪ੍ਰਧਾਨਗੀ ਹੇਠ ਕੀਤੀ ਗਈ ਸੀ | ਓਮ ਬਿਰਲਾ ਨੂੰ ਇਸ ਸੰਬੰਧੀ ਚਿੱਠੀ ਵੀ ਲਿਖੀ ਗਈ ਸੀ | ਉਨ੍ਹਾਂ ਵਲੋਂ ਵਿਸ਼ਵਾਸ ਵੀ ਦਵਾਇਆ ਗਿਆ ਸੀ, ਕੇਂਦਰ ਸਰਕਾਰ ਇਸ ਸੰਬੰਧੀ ਜਲਦੀ ਫ਼ੈਸਲਾ ਕਰੇਗੀ, ਪਰ ਅਫ਼ਸੋਸ ਕਿ ਇਹ ਲੁੱਟ ਬਦਸਤੂਰ ਅਜੇ ਤੱਕ ਜਾਰੀ ਹੈ | ਉਨ੍ਹਾਂ ਮੰਗ ਕੀਤੀ ਕਿ ਗਾਹਕਾਂ ਦੇ ਹਿਤਾਂ ਦੀ ਰਾਖੀ ਲਈ ਕੇਂਦਰ ਸਰਕਾਰ ਤੁਰੰਤ ਐਕਸ਼ਨ ਲੈਂਦਿਆਂ ਸਖ਼ਤ ਕਾਨੂੰਨ ਬਣਾ ਕੇ ਅਜਿਹੀਆਂ ਗੁੰਮਰਾਹਕੁੰਨ ਪੈਕਿੰਗਾਂ 'ਤੇ ਪਾਬੰਦੀ ਲਗਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨੌਜਵਾਨ ਕਾਬੂ ਅਗਲੀ ਖ਼ਬਰ ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ
Ad Position 24