ਖੋਸਾ ਦਲ ਸਿੰਘ, 30 ਜਨਵਰੀ (ਮਨਪ੍ਰੀਤ ਸਿੰਘ ਸੰਧੂ)-ਬਿਜਲੀ ਸੋਧ ਬਿੱਲ ਨੂੰ ਰੱਦ ਕਰਵਾਉਣ ਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਅਹਿਮ ਮੀਟਿੰਗ ਹੋਈ, ਜਿਸ 'ਚ 2 ਫਰਵਰੀ ਨੂੰ ਹੋਣ ਵਾਲੀ ਜ਼ੀਰਾ ਰੈਲੀ ਸੰਬੰਧੀ ਵਿਚਾਰ-ਚਰਚਾ ਕੀਤੀ ਗਈ | ਮੀਟਿੰਗ ਉਪਰੰਤ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਨੇ ਕਿਹਾ ਕਿ ਕਿਸਾਨੀ ਮੰਗਾਂ ਨੂੰ ਲੈ ਕੇ 2 ਫਰਵਰੀ ਨੂੰ ਜ਼ੀਰਾ ਰੈਲੀ 'ਚ ਕਿਸਾਨਾਂ ਦਾ ਵੱਡਾ ਇਕੱਠ ਹੋਵੇਗਾ, ਜੋ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਕੇ ਕੁੰਭਕਰਨੀ ਨੀਂਦ ਸੁੱਤੀ ਸਰਕਾਰ ਦੇ ਕੰਨ੍ਹ ਖੋਲ੍ਹੇਗੀ, ਜਿਸ ਵਿਚ ਨੌਜਵਾਨਾਂ ਦੇ ਦਿਲ ਦੀ ਧੜਕਣ ਹਰਮੀਤ ਸਿੰਘ ਕਾਦੀਆਂ ਪੰਜਾਬ ਪ੍ਰਧਾਨ ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਰੈਲੀ ਨੂੰ ਸੰਬੋਧਨ ਕਰਨਗੇ | ਮੀਟਿੰਗ ਦੌਰਾਨ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ, ਬਲਰਾਮ ਸਿੰਘ ਇਕਾਈ ਪ੍ਰਧਾਨ ਫੇਰੋਕੇ, ਭਜਨ ਸਿੰਘ ਫੇਰੋਕੇ, ਮਨਦੀਪ ਸਿੰਘ ਅਲੀਪੁਰ, ਮਲਕੀਤ ਸਿੰਘ ਅਲੀਪੁਰ, ਰਣਜੀਤ ਸਿੰਘ ਮੀਹਾਂ ਸਿੰਘ ਵਾਲਾ, ਦਰਸ਼ਨ ਸਿੰਘ ਐਗਜ਼ੈਕਟਿਵ ਮੈਂਬਰ ਪੰਜਾਬ, ਚਾਨਣ ਸਿੰਘ ਸਰਪੰਚ, ਨਵਜੀਤ ਸਿੰਘ, ਭੁਪਿੰਦਰ ਸਿੰਘ ਬੀ. ਕੇ. ਯੂ., ਹਰਜੀਤ ਸਿੰਘ ਸਰਪੰਚ, ਜਗਤਾਰ ਸਿੰਘ, ਭਗਵਾਨ ਸਿੰਘ, ਜਸਵਿੰਦਰ ਸਿੰਘ, ਜਗਮੀਤ ਸਿੰਘ ਬੋਤੀਆਂ ਵਾਲਾ, ਜਸਵੰਤ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਸਰਪੰਚ ਮਹੀਂਆਂ ਵਾਲਾ ਕਲਾਂ, ਸੋਦਾ ਸਿੰਘ (ਕੋਠਾ ਗਾਦੜੀ ਵਾਲਾ), ਤੀਰਥ ਸਿੰਘ, ਬਲਰਾਜ ਸਰਪੰਚ ਗੋਗੋਆਣੀ, ਮੋਹਨ ਸਿੰਘ ਨੰਬਰਦਾਰ ਫੇਰੋਕੇ, ਹਰਪ੍ਰੀਤ ਸਿੰਘ ਲੌਂਗੋਦੇਵਾ, ਸੁਖਦੇਵ ਸਿੰਘ ਬਲਾਕ ਪ੍ਰਧਾਨ ਜ਼ੀਰਾ, ਪਾਲ ਸਿੰਘ ਸਨੇਰ, ਡਾ. ਗੁਰਚਰਨ ਸਿੰਘ ਨੂਰਪੁਰ ਆਦਿ ਹਾਜ਼ਰ ਸਨ | ਜਿਨ੍ਹਾਂ ਨੇ ਬਲਰਾਜ ਸਿੰਘ ਸਾਬਕਾ ਸਰਪੰਚ ਨੂੰ ਕਾਰਪੋਰੇਟ ਬੈਂਕਾਂ ਦੇ ਡਾਇਰੈਕਟਰ ਬਣਨ ਦੀ ਵਧਾਈ ਵੀ ਦਿੱਤੀ, ਜਿਸ ਨਾਲ ਜਥੇਬੰਦੀ ਅੰਦਰ ਖ਼ੁਸ਼ੀ ਦੀ ਲਹਿਰ ਹੈ |