ਮੁੱਦਕੀ, 30 ਜਨਵਰੀ (ਭਾਰਤ ਭੂਸ਼ਨ ਅਗਰਵਾਲ)-ਸੰਤ ਅਮਰਜੀਤ ਸਿੰਘ ਸਪੋਰਟਸ ਕਲੱਬ ਵਲੋਂ ਸੰਤ ਅਮਰਜੀਤ ਸਿੰਘ ਸਟੇਡੀਅਮ ਮੁੱਦਕੀ ਵਿਖੇ 27 ਤੇ 28 ਫਰਵਰੀ ਨੂੰ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਕਲੱਬ ਦੇ ਪ੍ਰਧਾਨ ਗੁਰਜੰਟ ਸਿੰਘ ਬਰਾੜ ਨੇ ਕਲੱਬ ਦੀ ਮੀਟਿੰਗ ਕਰਨ ਉਪਰੰਤ ਦਿੰਦਿਆਂ ਦੱਸਿਆ ਕਿ ਟੂਰਨਾਮੈਂਟ ਕਰਵਾਉਣ ਲਈ ਉਗਰਾਹੀ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ 'ਚ ਪੰਜਾਬ ਪੱਧਰ ਤੋਂ ਕਬੱਡੀ ਖਿਡਾਰੀ ਭਾਗ ਲੈ ਕੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ ਤੇ ਜੇਤੂਆਂ ਨੂੰ ਵੱਡੇ-ਵੱਡੇ ਇਨਾਮ ਦਿੱਤੇ ਜਾਣਗੇ | ਪ੍ਰਧਾਨ ਗੁਰਜੰਟ ਸਿੰਘ ਬਰਾੜ ਨੇ ਕਲੱਬ ਮੈਂਬਰਾਂ ਨੂੰ ਕਿਹਾ ਕਿ ਕਬੱਡੀ ਟੂਰਨਾਮੈਂਟ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਭ ਮਿਲ ਕੇ ਆਪਣੀ-ਆਪਣੀ ਜ਼ਿੰਮੇਵਾਰੀਆਂ ਨਿਭਾਓ ਤਾਂ ਜੋ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਕਰਵਾ ਖੇਡ ਨੂੰ ਬੇਹੱਦ ਰੁਮਾਂਚਕ ਤੇ ਦਿਲਚਸਪ ਬਣਾਇਆ ਜਾ ਸਕੇ | ਇਸ ਮੌਕੇ ਸਰਬਜੋਤ ਸਿੰਘ ਜਰਨਲ ਸਕੱਤਰ, ਗੁਰਵੀਰ ਸਿੰਘ ਜੁਆਇੰਟ ਸਕੱਤਰ, ਪਵਿੱਤਰ ਸਿੰਘ ਸੇਖੋਂ ਸੀਨੀਅਰ ਮੀਤ ਪ੍ਰਧਾਨ, ਗੁਰਮੇਲ ਸਿੰਘ ਮੀਤ ਪ੍ਰਧਾਨ, ਗੁਰਭਿੰਦਰ ਸਿੰਘ ਮੀਤ ਪ੍ਰਧਾਨ, ਜੋਧ ਸਿੰਘ ਕੈਸ਼ੀਅਰ, ਸੁਖਪ੍ਰੀਤ ਸਿੰਘ ਜੁਆਇੰਟ ਕੈਸ਼ੀਅਰ, ਦਰਸ਼ਨ ਸਿੰਘ ਫ਼ੌਜੀ, ਮਾਸਟਰ ਛਿੰਦਰ ਸਿੰਘ, ਸੁਖਮੰਦਰ ਸਿੰਘ ਖੋਸਾ, ਸਤਨਾਮ ਸਿੰਘ ਬਾਸੀ, ਸ਼ੀਤਲ ਕੁਮਾਰ, ਜੋਗਿੰਦਰ ਸਿੰਘ ਸੰਧੂ, ਜੋਗਿੰਦਰ ਸਿੰਘ ਡੇਅਰੀ ਵਾਲਾ, ਜਸਵੰਤ ਸਿੰਘ ਥਿੰਦ, ਮਨਜੀਤ ਸਿੰਘ ਕਾਲਾ, ਗੁਰਚਰਨ ਸਿੰਘ ਮੀਤ ਪ੍ਰਧਾਨ, ਜੀਤ ਸਿੰਘ ਪੱਤੀ ਸ਼ੋਕਰ, ਗੁਰਤੇਜ ਸਿੰਘ ਘਾਲੀ, ਬਾਬਾ ਜਸਵੀਰ ਸਿੰਘ, ਰਾਜਿੰਦਰ ਸਿੰਘ ਵੜਿੰਗ, ਗੁਰਮੇਲ ਸਿੰਘ, ਗੁਰਚਰਨ ਸਿੰਘ ਗਿੱਲ, ਪਰਮਜੀਤ ਸਿੰਘ ਖ਼ਾਲਸਾ, ਜੈਦ ਆਦਿ ਹਾਜ਼ਰ ਸਨ |