ਮਿਲਾਵਟੀ ਮਠਿਆਈ ਖ਼ਿਲਾਫ਼ ਜ਼ਿਲ੍ਹਾ ਫੂਡ ਸੇਫਟੀ ਅਫ਼ਸਰ ਵਲੋਂ ਵਿੱਢੀ ਮੁਹਿੰਮ ਦੀ ਭਾਕਿਯੂ ਲੱਖੋਵਾਲ ਵਲੋਂ ਸ਼ਲਾਘਾ
ਜ਼ੀਰਾ, 26 ਅਗਸਤ (ਰਜਨੀਸ਼ ਕਥੂਰੀਆ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਸ਼ੂਸ਼ਕ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ’ਚ ਕਿਸਾਨ ਆਗੂਆਂ ਨੇ ਪਿਛਲੇ ਦਿਨੀਂ ਜ਼ੀਰਾ ਵਿਖੇ ਫੂਡ ਸੇਫਟੀ ਵਿਭਾਗ ਦੀ ਟੀਮ ਵਲੋਂ ਇਕ ਹਲਵਾਈ ਦੀ ਦੁਕਾਨ ਤੋਂ ਸੈਂਪਲ ਲਏ ਗਏ ਸਨ।
ਜ਼ੀਰਾ, 26 ਅਗਸਤ (ਰਜਨੀਸ਼ ਕਥੂਰੀਆ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਸ਼ੂਸ਼ਕ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ’ਚ ਕਿਸਾਨ ਆਗੂਆਂ ਨੇ ਪਿਛਲੇ ਦਿਨੀਂ ਜ਼ੀਰਾ ਵਿਖੇ ਫੂਡ ਸੇਫਟੀ ਵਿਭਾਗ ਦੀ ਟੀਮ ਵਲੋਂ ਇਕ ਹਲਵਾਈ ਦੀ ਦੁਕਾਨ ਤੋਂ ਸੈਂਪਲ ਲਏ ਗਏ ਸਨ। ਜੋ ਕਿ ਤਕਰੀਬਨ ਸਾਰੇ ਸੈਂਪਲ ਹੀ ਫ਼ੇਲ੍ਹ ਪਾਏ ਗਏ ਹਨ। ਸੈਂਪਲਾਂ ਦੀ ਪਾਰਦਰਸ਼ੀ ਢੰਗ ਨਾਲ ਜਾਂਚ ਕਰਵਾਉਣ ਲਈ ਫੂਡ ਸੇਫਟੀ ਅਫਸਰ ਜ਼ਿਲ੍ਹਾ ਫ਼ਿਰੋਜ਼ਪੁਰ ਅਭਿਨਵ ਖੋਸਲਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਮਠਿਆਈ ਵੇਚਣ ਦੇ ਨਾਮ ’ਤੇ ਕੁਝ ਹਲਵਾਈਆਂ ਵਲੋਂ ਮਿਲਾਵਟ ਅਤੇ ਕੈਮੀਕਲਾਂ ਦੀ ਵਰਤੋਂ ਕਰਕੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜ਼ਿਨ੍ਹਾਂ ਦੇ ਖਿਲਾਫ ਉਕਤ ਫੂਡ ਸੇਫ਼ਟੀ ਅਫਸਰ ਵਲੋਂ ਬਿਨਾਂ ਕਿਸੇ ਦਬਾਅ,ਡਰ ਅਤੇ ਭੈਅ ਦੇ ਮੁਹਿੰਮ ਵਿੱਢੀ ਹੋਈ ਹੈ ਅਤੇ ਸੈਂਪਲਾਂ ਦੀ ਪਾਰਦਰਸ਼ੀ ਢੰਗ ਨਾਲ ਜਾਂਚ ਕਰਵਾ ਕੇ ਉਹਨਾਂ ਦੇ ਨਤੀਜੇ ਜਨਤਕ ਕੀਤੇ ਜਾ ਰਹੇ ਹਨ। ਇਸ ਮੀਟਿੰਗ ਵਿਚ ਕਿਰਨਪਾਲ ਸਿੰਘ ਸੋਢੀਵਾਲਾ ਅਤੇ ਹਰਦਿਆਲ ਸਿੰਘ ਅਲੀਪੁਰ ਮੀਤ ਪ੍ਰਧਾਨ ਪੰਜਾਬ, ਜਲੌਰ ਸਿੰਘ ਮਣਕਿਆਂਵਾਲੀ,ਬਲਵਿੰਦਰ ਸਿੰਘ ਜ਼ੀਰਾ, ਦਲਜੀਤ ਸਿੰਘ ਬੁੱਟਰ,ਚਮਕੌਰ ਸਿੰਘ ਮਨਸੂਰਦੇਵਾ, ਡਾਕਟਰ ਸਰਬਨ ਸਿੰਘ ਅਲੀਪੁਰ,ਪਲਵਿੰਦਰ ਸਿੰਘ ਬਹਿਕਾਂ, ਕੁਲਦੀਪ ਸਿੰਘ ਸਨੇਰ,ਬਲਵਿੰਦਰ ਸਿੰਘ ਮਰਖਾਈ,ਨੈਬ ਸਿੰਘ ਸਨੇਰ,ਗੁਰਦੇਵ ਸਿੰਘ ਪੀਹੇਵਾਲੀ, ਦਵਿੰਦਰ ਸਿੰਘ ਨੰਬਰਦਾਰ ਅਤੇ ਸਲਵਿੰਦਰ ਸਿੰਘ ਭਾਗੋ ਕੇ ਆਦਿ ਕਿਸਾਨ ਆਗੂ ਹਾਜ਼ਰ ਸਨ।