27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਵੇਅ ਅਹੈੱਡ ਇਮੀਗ੍ਰੇਸ਼ਨ ਕਾਰਪੋਰੇਟਿਵ ਪ੍ਰਾਈਵੇਟ ਲਿਮਿ. ਦਾ ਲਾਇਸੈਂਸ ਕੀਤਾ ਰੱਦ-ਵਧੀਕ ਜ਼ਿਲ੍ਹਾ ਮੈਜਿਸਟਰੇਟ

Ad Position 21
No active advertisement
ਅਜੀਤ ਡੈਸਕ 31-01-2026
ਫ਼ਿਰੋਜ਼ਪੁਰ, 30 ਜਨਵਰੀ (ਸੁਖਵਿੰਦਰ ਸਿੰਘ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਫ਼ਿਰੋਜ਼ਪੁਰ ਡਾ. ਨਿਧੀ ਕੁਮੁਦ ਬੰਬਾਹ ਨੇ ਦੱਸਿਆ ਕਿ ਫ਼ਰਮ ਐਮ. ਐੱਸ. ਵੇਅ ਅਹੈੱਡ ਇਮੀਗ੍ਰੇਸ਼ਨ ਕਾਰਪੋਰੇਟਿਵ ਪ੍ਰਾਈਵੇਟ ਲਿਮੀ. ਨੇੜੇ ਊਧਮ ਸਿੰਘ ਚੌਕ, ਫ਼ਿਰੋਜ਼ਪੁਰ ਸ਼ਹਿਰ ਦੇ ਨਾਂਅ 'ਤੇ ਮੋਨਿਕਾ ਕੱਕੜ ਪਤਨੀ ਰਾਹੁਲ ਕੱਕੜ ਵਾਸੀ ਕੱਕੜ ਨਿਵਾਸ ਨਿਊ ਆਜ਼ਾਦ ਨਗਰ ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਕੰਸਲਟੈਂਸੀ ਤੇ ਟਿਕਟਿੰਗ ਏਜੰਟ ਲਈ ਇਸ ਦਫ਼ਤਰ ਵਲੋਂ ਲਾਇਸੈਂਸ ਨੰਬਰ 60 ਐਲ. ਪੀ. ਸੀ. ਮਿਤੀ 14.05.2019 ਜਾਰੀ ਕੀਤਾ ਗਿਆ ਸੀ | ਜਿਸ ਦੀ ਮਿਆਦ 13.05.2024 ਤੱਕ ਸੀ | ਉਨ੍ਹਾਂ ਦੱਸਿਆ ਕਿ ਪ੍ਰਾਰਥੀ ਵਲੋਂ ਸਰਕਾਰ ਵਲੋਂ ਨਿਰਧਾਰਿਤ ਸਮੇਂ ਅੰਦਰ ਲਾਇਸੈਂਸ ਰੀਨਿਊ ਨਾ ਕਰਵਾਉਣ ਕਾਰਨ ਲਾਇਸੰਸ ਧਾਰਕ ਦਾ ਉਕਤ ਲਾਇਸੈਂਸ ਮੁਅੱਤਲ ਕਰ ਦਿੱਤਾ ਗਿਆ ਸੀ ਤੇ ਲਾਇਸੈਂਸ ਧਾਰਕ ਨੂੰ ਜਵਾਬ ਪੇਸ਼ ਕਰਨ ਲਈ ਲਿਖਿਆ ਗਿਆ ਸੀ | ਲਾਇਸੈਂਸ ਧਾਰਕ ਵਲੋਂ ਦਿੱਤੇ ਗਏ ਜਵਾਬ 'ਚ ਲਾਇਸੈਂਸ ਦੇ ਸਸਪੈਂਡ ਸਮੇਂ ਦੌਰਾਨ ਕੰਮ ਕੀਤੇ ਜਾ ਨਾ ਕੀਤੇ ਜਾਣ ਸੰਬੰਧੀ ਕੋਈ ਸਪੱਸ਼ਟ ਜ਼ਿਕਰ ਨਾ ਕੀਤਾ ਗਿਆ ਹੈ | ਉਪ ਮੰਡਲ ਮੈਜਿਸਟਰੇਟ ਫ਼ਿਰੋਜ਼ਪੁਰ ਵਲੋਂ ਰਿਪੋਰਟ ਕੀਤੀ ਗਈ ਕਿ ਮੌਕੇ 'ਤੇ ਸੈਂਟਰ ਚਲਾਇਆ ਜਾ ਰਿਹਾ ਹੈ | ਇਸ ਤੋਂ ਇਲਾਵਾ ਲਾਇਸੈਂਸ ਧਾਰਕ ਵਲੋਂ ਬਿਨਾ ਮਨਜ਼ੂਰੀ ਦੇ ਕੰਮ ਦਾ ਸਥਾਨ ਬਦਲ ਕੇ ਕੰਮ ਕੀਤਾ ਜਾ ਰਿਹਾ ਹੈ | ਅਜਿਹਾ ਕਰਕੇ ਲਾਇਸੈਂਸ ਧਾਰਕ ਵਲੋਂ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਰੂਲਜ਼, 2013 ਫਰੇਮਡ ਅੰਡਰ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਐਕਟ, 2012 (ਨੇਮ ਐਜ਼ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੀ ਧਾਰਾ 6(1)(ਈ) ਦੀ ਉਲੰਘਣਾ ਕੀਤੀ ਗਈ ਹੈ | ਲਾਇਸੈਂਸ ਧਾਰਕ ਵਲੋਂ ਐਕਟ ਰੂਲਜ਼ ਦੀ ਕੀਤੀ ਗਈ ਉਲੰਘਣਾ, ਸੀਨੀਅਰ ਪੁਲਿਸ ਕਪਤਾਨ ਫ਼ਿਰੋਜ਼ਪੁਰ ਤੇ ਉਪ ਮੰਡਲ ਮੈਜਿਸਟਰੇਟ ਫ਼ਿਰੋਜ਼ਪੁਰ ਵਲੋਂ ਪ੍ਰਾਪਤ ਹੋਈਆਂ ਰਿਪੋਰਟਾਂ ਦੇ ਆਧਾਰ ਅਤੇ ਮੋਨਿਕਾ ਕੱਕੜ ਪਤਨੀ ਰਾਹੁਲ ਕੱਕੜ ਨੂੰ ਜਾਰੀ ਲਾਇਸੰਸ ਤੁਰੰਤ ਪ੍ਰਭਾਵ ਤੋਂ ਕੈਂਸਲ ਰੱਦ ਕੀਤਾ ਜਾਂਦਾ ਹੈ | ਇਸ ਤੋਂ ਇਲਾਵਾ ਐਕਟ ਰੂਲਜ਼ ਮੁਤਾਬਿਕ ਕਿਸੇ ਵੀ ਕਿਸਮ ਦੀ ਇਸ ਦੇ ਖ਼ੁਦ ਜਾਂ ਇਸ ਦੀ ਫ਼ਰਮ ਦੇ ਖ਼ਿਲਾਫ਼ ਕੋਈ ਵੀ ਸ਼ਿਕਾਇਤ ਆਦਿ ਦਾ ਉਕਤ ਲਾਇਸੈਂਸੀ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਤੇ ਇਸ ਦੀ ਭਰਪਾਈ ਕਰਨ ਦਾ ਵੀ ਜ਼ਿੰਮੇਵਾਰ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਪੁੱਡਾ/ਗਲਾਡਾ ਦੇ ਡਿਫਾਲਟਰ ਅਲਾਟੀਆਂ ਲਈ ਇਕ ਹੋਰ ਸੁਨਹਿਰੀ ਮੌਕਾ ਅਗਲੀ ਖ਼ਬਰ ਸਰਕਾਰੀ ਸਕੂਲ ਦੀ ਵਿਦਿਆਰਥਣ ਆਇਰਲੈਂਡ ਦੇ ਉੱਚ ਪੱਧਰੀ ਮੁੱਕੇਬਾਜ਼ੀ ਕੈਂਪ ਲਈ ਹੋਈ ਚੋਣ
Ad Position 24