ਗੁਰੂਹਰਸਹਾਏ, 2 ਫਰਵਰੀ (ਕਪਿਲ ਕੰਧਾਰੀ)-ਸਮਾਜ ਸੇਵਾ ਦੇ ਕੰਮਾਂ ਰਾਹੀਂ ਲੋਕਾਂ ਦੀ ਭਲਾਈ ਲਈ ਯੋਗਦਾਨ ਪਾਉਣ ਵਾਲੀ ਸਮਾਜ ਸੇਵਾ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਆਸਥਾ ਹਸਪਤਾਲ ਦੇ ਐਮ. ਡੀ. ਦਾਨਿਸ਼ ਕੱਕੜ ਅਤੇ ਉਨ੍ਹਾਂ ਦੀ ਟੀਮ ਤੇ ਵਿਸ਼ੇਸ਼ ਤੌਰ 'ਤੇ ਪਹੁੰਚੇ | ਪੰਜਾਬ ਰਾਜ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ ਦੇ ਚੇਅਰਮੈਨ ਮਲਕੀਤ ਸਿੰਘ ਥਿੰਦ ਵਲੋਂ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਕੀਤਾ | ਇਸ ਮੌਕੇ ਹਸਪਤਾਲ ਪ੍ਰਬੰਧਨ ਐਮ. ਡੀ. ਦਾਨਿਸ਼ ਕੱਕੜ ਵਲੋਂ ਸੁਸਾਇਟੀ ਦੇ ਮੈਂਬਰਾਂ ਵਲੋਂ ਕੀਤੇ ਜਾ ਰਹੇ ਨਿਸ਼ਕਾਮ ਸੇਵਾ ਕਾਰਜਾਂ ਦੀ ਖੁੱਲ੍ਹੇ ਦਿਲੋਂ ਸਰਾਹਨਾ ਕੀਤੀ ਗਈ | ਸਨਮਾਨ ਸਮਾਗਮ ਦੌਰਾਨ ਹਸਪਤਾਲ ਦੇ ਐਮ. ਡੀ. ਦਾਨਿਸ਼ ਕੱਕੜ ਤੇ ਮਲਕੀਤ ਥਿੰਦ ਨੇ ਕਿਹਾ ਕਿ ਸਮਾਜ ਸੇਵਾ ਸੁਸਾਇਟੀ ਵਲੋਂ ਲੋੜਵੰਦ ਪਰਿਵਾਰਾਂ ਦੀ ਮਦਦ, ਬਿਮਾਰਾਂ ਲਈ ਸਹਾਇਤਾ, ਖ਼ੂਨਦਾਨ ਕੈਂਪ, ਸਿਹਤ ਜਾਗਰੂਕਤਾ ਤੇ ਹੋਰ ਲੋਕ-ਹਿਤੈਸ਼ੀ ਕਾਰਜ ਕਰਕੇ ਸਮਾਜ ਵਿਚ ਸਕਾਰਾਤਮਿਕ ਬਦਲਾਅ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਸਮਾਜ ਦੀ ਅਸਲ ਰੀੜ੍ਹ ਦੀ ਹੱਡੀ ਹੁੰਦੀਆਂ ਹਨ | ਜੋ ਬਿਨਾਂ ਕਿਸੇ ਲਾਲਚ ਦੇ ਮਨੁੱਖਤਾ ਦੀ ਸੇਵਾ ਕਰਦੀਆਂ ਹਨ | ਇਸ ਮੌਕੇ ਸਮਾਜ ਸੇਵਾ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਐਮ. ਡੀ. ਦਾਨਿਸ਼ ਕੱਕੜ ਅਤੇ ਮਲਕੀਤ ਥਿੰਦ ਵਲੋਂ ਸਿਰੋਪਾਓ, ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਪਹੁੰਚੇ ਸੁਸਾਇਟੀ ਦੇ ਪ੍ਰਧਾਨ ਮਦਨ ਮੋਹਨ ਕੰਧਾਰੀ, ਸੈਕਟਰੀ ਬੂੜ ਚੰਦ ਬਿੰਦਰਾ ਤੇ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਆਸਥਾ ਹਸਪਤਾਲ ਦੇ ਐਮ. ਡੀ. ਦਾਨਿਸ਼ ਕੱਕੜ ਅਤੇ ਉਨ੍ਹਾਂ ਦੀ ਟੀਮ ਅਤੇ ਮਲਕੀਤ ਥਿੰਦ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦਾ ਸਨਮਾਨ ਉਨ੍ਹਾਂ ਨੂੰ ਹੋਰ ਵੀ ਜੋਸ਼ ਅਤੇ ਸਮਰਪਣ ਨਾਲ ਸਮਾਜ ਸੇਵਾ ਦੇ ਕੰਮ ਕਰਨ ਲਈ ਪ੍ਰੇਰਿਤ ਕਰੇਗਾ | ਸਮਾਗਮ ਦੇ ਅੰਤ ਵਿਚ ਹਸਪਤਾਲ ਪ੍ਰਬੰਧਨ ਅਤੇ ਸੁਸਾਇਟੀ ਦੇ ਮੈਂਬਰਾਂ ਨੇ ਭਵਿੱਖ ਵਿਚ ਸਿਹਤ ਤੇ ਸਮਾਜ ਸੇਵਾ ਦੇ ਖੇਤਰ ਵਿਚ ਮਿਲਜੁਲ ਕੇ ਕੰਮ ਕਰਨ ਦਾ ਸੰਕਲਪ ਵੀ