ਫ਼ਾਜ਼ਿਲਕਾ, 5 ਫਰਵਰੀ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਅਤੇ ਅਰਨੀਵਾਲਾ ਪੁਲਿਸ ਨੇ ਚਿੱਟੇ ਦਾ ਨਸ਼ਾ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਐੱਚ.ਸੀ ਰਜਨੀ ਬਾਲਾ ਨੇ ਦੱਸਿਆ ਕਿ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਗੰਗ ਕੈਨਾਲ ਪਟੜੀ ਦੇ ਕੱਚੇ ਰਸਤੇ ਤੇ ਪੁੱਜੀ ਤਾਂ ਪਟੜੀ ਦੇ ਸੱਜੇ ਪਾਸੇ ਰਾਜ ਸਿੰਘ ਉਰਫ਼ ਖੰਡੀ ਪੁੱਤਰ ਹਰਬੰਸ ਸਿੰਘ ਵਾਸੀ ਘਟਿਆ ਵਾਲੀ ਬੋਦਲਾ ਕੁੱਝ ਪੀਂਦਾ ਦਿਖਾਈ ਦਿੱਤਾ | ਜੋ ਲਾਈਟਰ ਅਤੇ ਖੱਬੇ ਹੱਥ ਵਿਚ ਸਿਲਵਰ ਪੰਨੀ ਪਕੜ ਕੇ 10 ਰੁਪਏ ਦੇ ਕਰੰਸੀ ਨੋਟ 'ਤੇ ਹੈਰੋਇਨ ਦਾ ਸੇਵਨ ਕਰ ਰਿਹਾ ਸੀ | ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿਚ ਰਵਾਨਾ ਸੀ ਤਾਂ ਜੀ.ਟੀ ਫ਼ਾਜ਼ਿਲਕਾ ਤੋਂ ਫ਼ਿਰੋਜ਼ਪੁਰ ਜਾ ਰਹੇ ਸਨ ਤਾਂ ਪਿੰਡ ਰਾਣਾ ਦੇ ਲਿੰਕ ਰੋਡ 'ਤੇ ਹਰਜਿੰਦਰ ਕੁਮਾਰ ਉਰਫ਼ ਕਾਲੀ ਪੁੱਤਰ ਹੰਸ ਰਾਜ ਵਾਸੀ ਰਾਣਾ ਪੁਲ ਥੱਲੇ ਬੈਠਾ ਦਿਖਾਈ ਦਿੱਤਾ | ਜਿਸ ਨੂੰ ਹੌਲਦਾਰ ਨੇ ਸ਼ੱਕ ਦੀ ਬਿਨਾ ਤੇ ਕਾਬੂ ਕਰਕੇ ਉਸ ਕੋਲੋਂ ਇਕ ਲਾਈਟਰ ਪੰਨੀ ਅਤੇ ਥੋੜ੍ਹਾ ਸੜਿਆ ਹੋਇਆ 10 ਰੁਪਏ ਦਾ ਨੋਟ ਮਿਲਿਆ | ਪੁਲਿਸ ਨੇ ਦੋਨਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |