21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਅਕਾਲੀ ਸਿਆਸਤ ਵਿਚ ਨਵੀਂ ਰੂਹ ਫੂਕਣਗੇ ਪੰਜ ਸਿੰਘ ਸਾਹਿਬਾਨ ਦੇ ਫ਼ੈਸਲੇ-ਕਰਨੈਲ ਸਿੰਘ ਪੀਰ ਮੁਹੰਮਦ

Ad Position 21
No active advertisement
ਅਜੀਤ ਡੈਸਕ 06-02-2026
ਮੱਖੂ, 5 ਫਰਵਰੀ (ਵਰਿੰਦਰ ਮਨਚੰਦਾ)-ਅਕਾਲੀ ਦਲ ਦੇ ਅੰਦਰ ਚੱਲ ਰਹੀ ਹੱਲ-ਚੱਲ ਮਹਿਜ਼ ਧੜੇਬੰਦੀ ਨਹੀਂ, ਸਗੋਂ ਪਾਰਟੀ ਦੇ ਪੁਨਰ-ਗਠਨ ਦਾ ਇਕ ਅਹਿਮ ਪੜਾਅ ਹੈ | ਜਿਸ ਵਿਚ ਬਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ ਪੰਜਾਬ ਦਾ ਬਿਆਨ ਆਉਣਾ ਏਕਤਾ ਦੀ ਲਹਿਰ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਸਿੰਘ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਰਦਿਆਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੇ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਜਿਸ ਤਰ੍ਹਾਂ 'ਅਕਾਲੀ ਏਕਤਾ' ਦਾ ਨਾਅਰਾ ਬੁਲੰਦ ਕੀਤਾ ਹੈ, ਉਸ ਨੇ ਨਿਰਾਸ਼ਾ ਵਿਚ ਬੈਠੇ ਵਰਕਰਾਂ ਨੂੰ ਮੁੜ ਜਥੇਬੰਦ ਹੋਣ ਦਾ ਸੁਨੇਹਾ ਦਿੱਤਾ ਹੈ | ਮਜੀਠੀਆ ਵਲੋਂ ਸਾਰੇ ਧੜਿਆਂ ਨੂੰ ਇਕੱਠਾ ਕਰਨ ਦੀ ਪਹਿਲਕਦਮੀ ਪਾਰਟੀ ਦੇ ਉੱਜਵਲ ਭਵਿੱਖ ਦੀ ਨੀਂਹ ਰੱਖੇਗੀ | ਉਨ੍ਹਾਂ ਕਿਹਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵਲੋਂ ਜਾਰੀ ਹੋਇਆ 'ਹੁਕਮਨਾਮੇ' ਦੀ ਰੌਸ਼ਨੀ ਅਕਾਲੀ ਦਲ ਦੀ ਹੋਣੀ ਬਦਲ ਦੇਵੇਗਾ | ਇਹ ਹੁਕਮਨਾਮਾ ਸਿਰਫ਼ ਇਕ ਧਾਰਮਿਕ ਆਦੇਸ਼ ਨਹੀਂ ਸੀ, ਸਗੋਂ ਇਹ ਉਨ੍ਹਾਂ ਸਾਰੀਆਂ ਸਿਆਸੀ ਉਲਝਣਾਂ ਦਾ ਜਵਾਬ ਸੀ, ਜਿਨ੍ਹਾਂ ਕਾਰਨ ਅਕਾਲੀ ਦਲ ਅੱਜ ਸੰਕਟ ਵਿਚ ਹੈ | ਇਸ ਦੀ ਤਾਸੀਰ ਪਾਰਟੀ ਨੂੰ 'ਪਰਿਵਾਰਵਾਦ' ਤੋਂ ਮੁਕਤ ਕਰਕੇ ਮੁੜ 'ਪੰਥਕ ਸਿਧਾਂਤਾਂ' ਨਾਲ ਜੋੜੇਗੀ | ਪੀਰ ਮੁਹੰਮਦ ਨੇ ਵਿਰੋਧੀ ਧਿਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਪਾਰਟੀਆਂ ਇਹ ਸੋਚ ਰਹੀਆਂ ਸਨ ਕਿ ਅਕਾਲੀ ਦਲ ਇਤਿਹਾਸ ਦਾ ਹਿੱਸਾ ਬਣ ਗਿਆ ਹੈ, ਉਨ੍ਹਾਂ ਨੂੰ ਅਕਾਲੀ ਦਲ ਦੀ ਲੀਡਰਸ਼ਿਪ ਏਕੇ ਰਾਹੀਂ ਸਪਸ਼ਟ ਤੌਰ 'ਤੇ ਜੁਆਬ ਦੇਵੇਗਾ |
Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਨੂੰ ਜ਼ਮਾਨਤ ਮਿਲਣਾ ਸਚਾਈ ਦੀ ਜਿੱਤ-ਜਿੰਦੂ, ਬਰਾੜ ਅਗਲੀ ਖ਼ਬਰ ਡੀ. ਏ. ਵੀ. ਗਰਲਜ਼ ਕਾਲਜ 'ਚ ਮੁਫ਼ਤ ਦੰਦਾਂ ਦਾ ਜਾਂਚ ਕੈਂਪ ਲਗਾਇਆ
Ad Position 24