26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਸੂਬਾ ਪੱਧਰੀ ਸੱਦੇ 'ਤੇ ਫ਼ਿਰੋਜ਼ਪੁਰ ਦੇ ਵਕੀਲ ਦੂਜੇ ਦਿਨ ਵੀ ਰਹੇ ਹੜਤਾਲ

Ad Position 21
No active advertisement
ਅਜੀਤ ਡੈਸਕ 07-02-2026
ਫ਼ਿਰੋਜ਼ਪੁਰ, 6 ਫਰਵਰੀ (ਰਾਕੇਸ਼ ਚਾਵਲਾ)-ਪੰਜਾਬ ਤੇ ਹਰਿਆਣਾ ਦੀਆਂ ਬਾਰ ਐਸੋਸੀਏਸ਼ਨ ਵਲੋਂ 5 ਫਰਵਰੀ ਤੋਂ 7 ਫਰਵਰੀ ਤੱਕ ਸੂਬਾ ਪੱਧਰੀ ਹੜਤਾਲ ਦੇ ਸੱਦੇ 'ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਵਕੀਲ ਦੂਜੇ ਦਿਨ ਵੀ ਹੜਤਾਲ 'ਤੇ ਰਹੇ | ਵਕੀਲਾਂ ਦੇ ਭਾਰੀ ਇਕੱਠ ਵਲੋਂ ਬੈਨਰ ਫੜ ਕੇ ਨਾਅਰੇ ਲਗਾਏ ਗਏ | ਇਸ ਮੌਕੇ ਵੱਖ-ਵੱਖ ਵਕੀਲ ਬੁਲਾਰਿਆਂ ਨੇ ਦੱਸਿਆ ਕਿ ਗ੍ਰਾਮ ਨਿਆਂਲਿਆਂ ਦੀ ਪਾਲਿਸੀ ਲਾਗੂ ਕਰਨ ਕਰਕੇ ਪਿੰਡ ਪੱਧਰ 'ਤੇ ਮੋਬਾਈਲ ਵੈਨਾਂ ਰਾਹੀਂ ਅਦਾਲਤਾਂ ਦਾ ਕੰਮ ਕਰਨ ਦੀ ਤਜਵੀਜ਼ ਨਾਲ ਜਿਥੇ ਨਿਆਇਕ ਕੰਮ ਪਿੰਡ ਜਾ ਕਸਬਾ ਪੱਧਰ ਦੀ ਸਿਆਸਤ ਦੀ ਭੇਟ ਚੜ੍ਹਨਗੇ ਉਥੇ ਹੀ ਵਕੀਲ ਭਾਈਚਾਰੇ ਦੇ ਕੰਮ 'ਤੇ ਮਾੜਾ ਅਸਰ ਪਵੇਗਾ | ਧਰਨੇ ਨੂੰ ਸੰਬੋਧਿਤ ਕਰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਲਵਜੀਤ ਪਾਲ ਸਿੰਘ ਟੁਰਨਾ, ਉਪ ਪ੍ਰਧਾਨ ਜੋਬਨਜੀਤ ਸਿੰਘ ਸਿੱਧੂ ਤੇ ਸਕੱਤਰ ਨੀਲ ਰਤਨ ਸ਼ਰਮਾ ਆਦਿ ਵਕੀਲਾਂ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਅਤੇ ਅਹੁਦੇਦਾਰਾਂ ਦੀ ਸਾਂਝੀ ਮੀਟਿੰਗ 'ਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਗ੍ਰਾਮ ਨਿਆਂਲਿਆਂ ਐਕਟ 2008 ਦੇ ਲਾਗੂ ਕਰਨ ਤੇ ਸੂਬੇ ਅੰਦਰ ਗ੍ਰਾਮ ਨਿਆਂਲਿਆਂ ਸਥਾਪਤ ਕਰਨ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ | ਵਕੀਲਾਂ ਨੇ ਦੋਸ਼ ਲਗਾਇਆ ਕਿ ਡਿਫੈਂਸ ਕੌਂਸਲਾਂ ਰਾਹੀਂ ਪੇਸ਼ੇਵਾਰ ਮੁਲਜ਼ਮਾਂ ਨੂੰ ਫ਼੍ਰੀ ਵਕੀਲ ਮੌਕੇ 'ਤੇ ਮੁਹੱਈਆ ਕਰਵਾ ਕੇ. ਵੀ. ਆਈ. ਪੀ. ਸਹੂਲਤ ਦਿੱਤੀ ਜਾ ਰਹੀ ਹੈ | ਜਿਸ ਕਰਕੇ ਜੁਰਮ ਕਰਨ ਵਾਲੇ ਪੱਕੇ ਮੁਲਜ਼ਮ ਲੀਗਲ ਏਡ ਦਾ ਲਾਭ ਉਠਾ ਕੇ ਹੋਰ ਵਾਰਦਾਤਾਂ ਕਰਨ ਲੱਗ ਪਏ ਹਨ, ਜਿਸ ਨਾਲ ਸਮਾਜ 'ਚ ਹਰ ਵਿਅਕਤੀ ਅੱਜ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ | ਇਸ ਤੋਂ ਇਲਾਵਾ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਰਾਹੀਂ ਅਦਾਲਤਾਂ ਵਿਚ ਡਿਫੈਂਸ ਕੌਂਸਲ ਦੀਆਂ ਨਿਯੁਕਤੀਆਂ ਨਾਲ ਨਿੱਜੀ ਵਕੀਲਾਂ ਦਾ ਕੰਮ ਬਹੁਤ ਪ੍ਰਭਾਵਿਤ ਹੋ ਰਿਹਾ ਹੈ ਤੇ ਐਕਸ਼ਨ ਪਲਾਨ ਦੇ ਨਾਮ 'ਤੇ ਅਦਾਲਤਾਂ ਵਲੋਂ ਜਬਰੀ ਕੇਸਾਂ ਦਾ ਨਿਪਟਾਰਾ ਕਰ ਨਿਆਂ ਦਾ ਘਾਣ ਕੀਤਾ ਜਾ ਰਿਹਾ ਹੈ, ਜਿਸ ਕਰਕੇ ਵਿਰੋਧ ਕੀਤਾ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਦੇ ਸਕੂਲਾਂ 'ਚ 'ਪਰੀਕਸ਼ਾ ਪੇ ਚਰਚਾ' ਦਾ ਲਾਈਵ ਟੈਲੀਕਾਸਟ ਅਗਲੀ ਖ਼ਬਰ ਗੁਰੂਹਰਸਹਾਏ ਰੇਲਵੇ ਪੁਲ ਕੋਲ ਪੱਠਿਆ ਦੀਆਂ ਟਰਾਲੀਆਂ ਬਣੀਆਂ ਵੱਡੇ ਹਾਦਸੇ ਦਾ ਖ਼ਤਰਾ
Ad Position 24