26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਗੁਪਤਾ ਪਰਿਵਾਰ ਵਲੋਂ ਮਿ੍ਤਕ ਦੇਹ ਸੰਭਾਲ ਘਰ ਫਰੀਜਰ ਭੇਟ

Ad Position 21
No active advertisement
ਅਜੀਤ ਡੈਸਕ 07-02-2026
ਤਲਵੰਡੀ ਭਾਈ, 6 ਫਰਵਰੀ (ਕੁਲਜਿੰਦਰ ਸਿੰਘ ਗਿੱਲ)-ਨੌਜਵਾਨ ਲੋਕ ਭਲਾਈ ਸਭਾ ਤਲਵੰਡੀ ਭਾਈ ਵਲੋਂ ਚਲਾਏ ਜਾ ਰਹੇ ਮਿ੍ਤਕ ਦੇਹ ਸੰਭਾਲ ਘਰ ਲਈ ਤਲਵੰਡੀ ਭਾਈ ਦੇ ਉੱਘੇ ਕਾਰੋਬਾਰੀ ਰਾਕੇਸ਼ ਗੁਪਤਾ ਅਤੇ ਨਰਾਇਣ ਗੁਪਤਾ ਵਲੋਂ ਆਪਣੇ ਪਿਤਾ ਸਵ. ਜਤਿੰਦਰ ਨਾਥ ਗੁਪਤਾ ਅਤੇ ਮਾਤਾ ਸਵ. ਦਰਸ਼ਨਾਂ ਦੇਵੀ ਦੀ ਯਾਦ ਵਿਚ ਫਰੀਜ਼ਰ ਦਾਨ ਕੀਤਾ ਗਿਆ ਹੈ | ਮਿ੍ਤਕ ਦੇਹਾਂ ਦੀ ਸੰਭਾਲ ਲਈ ਉਕਤ ਫਰੀਜ਼ਰ ਅੱਜ ਰਾਕੇਸ਼ ਗੁਪਤਾ ਅਤੇ ਨਰਾਇਣ ਗੁਪਤਾ ਵਲੋਂ ਨੌਜਵਾਨ ਲੋਕ ਭਲਾਈ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਲਸੀ ਅਤੇ ਹੋਰ ਅਹੁਦੇਦਾਰਾਂ ਨੂੰ ਸੌਂਪਿਆ | ਗਿਆ ਸਮੇਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਲਸੀ ਨੇ ਦੱਸਿਆ ਕਿ ਸਭਾ ਵਲੋਂ 2004 ਤੋਂ ਤਲਵੰਡੀ ਭਾਈ ਦੇ ਸ਼ਮਸ਼ਾਨਘਾਟ ਅੰਦਰ ਮਿ੍ਤਕ ਦੇਹ ਸੰਭਾਲ ਘਰ ਚਲਾਇਆ ਜਾ ਰਿਹਾ ਹੈ ਅਤੇ ਗੁਪਤਾ ਪਰਿਵਾਰ ਵਲੋਂ ਇਹ ਫਰੀਜ਼ਰ ਭੇਟ ਕੀਤੇ ਜਾਣ ਨਾਲ ਮਿ੍ਤਕ ਦੇਹ ਸੰਭਾਲ ਘਰ ਦੀਆਂ ਸੇਵਾਵਾਂ ਵਿਚ ਹੋਰ ਸੁਧਾਰ ਹੋਵੇਗਾ | ਇਸ ਮੌਕੇ 'ਤੇ ਉਪ ਪ੍ਰਧਾਨ ਗੁਰਪ੍ਰੀਤ ਸਿੰਘ ਵੋਹਰਾ, ਸੰਜੀਵ ਕੁਮਾਰ ਕਾਲਾ, ਇੰਦਰਜੀਤ ਸਿੰਘ ਕਲਸੀ, ਰਾਮ ਸ਼ਰਨ ਖੁੱਲਰ, ਅਮਰਦੀਪ ਅਨੇਜਾ, ਅਮਰਜੀਤ ਸਿੰਘ ਬਿੱਟੂ, ਵਿਜੇ ਸਲੂਜਾ, ਪ੍ਰਵੀਨ ਕੁਮਾਰ ਵਾਰੀਆ, ਗਗਨਦੀਪ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਆਦਰਸ਼ ਸਕੂਲ ਸ਼ਹਿਜ਼ਾਦਾ ਸੰਤ ਸਿੰਘ ਵਿਖੇ ਵਿਸ਼ਵ ਕੈਂਸਰ ਦਿਵਸ ਮਨਾਇਆ ਅਗਲੀ ਖ਼ਬਰ ਪੰਥਕ ਪਰੰਪਰਾਵਾਂ ਦੀ ਬਹਾਲੀ ਲਈ ਸ਼੍ਰੋਮਣੀ ਕਮੇਟੀ ਚੋਣਾਂ ਜਲਦੀ ਕਰਵਾਈਆਂ ਜਾਣ-ਜਥੇਦਾਰ ਸਰੌਦ <br/>
Ad Position 24