ਗੁਰੂਹਰਸਹਾਏ, 6 ਫਰਵਰੀ (ਕਪਿਲ ਕੰਧਾਰੀ)-ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਤਹਿਸੀਲ ਪ੍ਰਧਾਨ ਖੜਕ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਵੱਡੀ ਗਿਣਤੀ 'ਚ ਨੰਬਰਦਾਰਾਂ ਨੇ ਭਾਗ ਲਿਆ ਅਤੇ ਵੱਖ-ਵੱਖ ਮਸਲਿਆ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਹਰਮਿੰਦਰ ਸਿੰਘ, ਤਹਿਸੀਲ ਪ੍ਰਧਾਨ ਖੜਕ ਸਿੰਘ, ਜਨਰਲ ਸਕੱਤਰ ਪਰਮਿੰਦਰ ਸਿੰਘ, ਪਰਮਜੀਤ ਸਿੰਘ, ਰਵਿੰਦਰ ਸਿੰਘ ਧਵਨ, ਗੁਰਸ਼ਰਨ ਸਿੰਘ ਹਾਮਦ, ਗੁਰਮੀਤ ਸਿੰਘ ਹਾਮਦ, ਕਰਮ ਸਿੰਘ ਚੁੱਘਾ, ਅਨੂਪ ਸਿੰਘ ਨਾਨਰੀ ਖੋਖਰ, ਰਵਿੰਦਰ ਸਿੰਘ ਕਾਲਾ ਕੜਮਾ, ਹਰਪ੍ਰੀਤ ਸਿੰਘ ਚੱਕ ਛਾਂਗਾ ਰਾਏ ਹਿਠਾੜ, ਕੁਲਦੀਪ ਸਿੰਘ ਖੰਬਾ, ਸੂਬਾ ਸਿੰਘ ਖੈਰੇ ਕੇ ਉਤਾੜ, ਨਿਹਾਲ ਸਿੰਘ ਹੱਡੀ ਵਾਲਾ, ਜਗਦੀਸ਼ ਸਿੰਘ ਚੱਕਨਿਧਾਨਾ, ਕੁਲਵੰਤ ਸਿੰਘ ਸਵਾਇ ਕੇ, ਸੁਖਮਨਜੋਤ ਸਿੰਘ ਕੋਹਰ ਸਿੰਘ ਵਾਲਾ, ਪ੍ਰੀਤਮ ਸਿੰਘ ਗੁਰੂਹਰਸਹਾਏ, ਦਰਸ਼ਨ ਸਿੰਘ ਮੇਘਾ, ਸਵਰਨ ਸਿੰਘ ਲੱਪੋ | ਇਕਬਾਲ ਚੰਦ ਸੈਦੇ ਕੇ ਮੋਹਨ, ਗੁਰਬਖ਼ਸ਼ ਸਿੰਘ ਪੰਜੇ ਕੇ ਉਤਾੜ, ਸੁਰਿੰਦਰ ਸਿੰਘ ਦੋਨਾ ਮੱਤੜ, ਰਾਜੀਵ ਕੁਮਾਰ ਹਾਂਡਾ ਨਿਧਾਨਾ, ਟਹਿਲ ਸਿੰਘ ਲੱਖੋ ਕੇ ਬਹਿਰਾਮ, ਵਜ਼ੀਰ ਸਿੰਘ ਕਰੀ ਕਲਾ, ਤਰਸੇਮ ਸਿੰਘ ਅਲਫੂ ਕੇ ਨੇ ਕਿਹਾ ਕਿ ਨੰਬਰਦਾਰ ਯੂਨੀਅਨ ਵਲੋਂ ਆਪਣੀਆਂ ਜਾਇਜ਼ ਮੰਗਾਂ ਸਬੰਧੀ ਸਰਕਾਰ ਨੂੰ ਕਈ ਵਾਰ ਯਾਦ ਕਰਵਾਇਆ ਗਿਆ | ਜਿਵੇਂ ਕਿ ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਦਾ ਮਾਣ-ਭੱਤਾ ਹਰਿਆਣਾ ਸਰਕਾਰ ਦੇ ਬਰਾਬਰ 1500 ਰੁਪਏ ਤੋਂ ਵਧਾ ਕੇ ਪੰਜ ਹਜ਼ਾਰ ਕੀਤਾ ਜਾਵੇ | ਨੰਬਰਦਾਰ ਦੀ ਮੌਤ ਤੋਂ ਬਾਅਦ ਨੰਬਰਦਾਰ ਦਾ ਲੜਕਾ ਨੰਬਰਦਾਰ ਬਣਾਇਆ ਜਾਵੇ | ਨਵੀਂ ਤਹਿਸੀਲ 'ਚ ਨੰਬਰਦਾਰਾਂ ਨੂੰ ਬੈਠਣ ਵਾਸਤੇ ਪੱਕਾ ਕਮਰਾ ਦਿੱਤਾ ਜਾਵੇ | ਇਸੇ ਤਰ੍ਹਾਂ ਨੰਬਰਦਾਰਾਂ ਦਾ ਬਕਾਇਆ ਮਾਣ-ਭੱਤਾ ਜਲਦੀ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਸਰਕਾਰ ਨੰਬਰਦਾਰਾਂ ਦੀਆਂ ਮੰਗਾਂ ਨੂੰ ਲੈ ਕੇ ਗੰਭੀਰ ਨਹੀਂ ਹੈ | ਨੰਬਰਦਾਰਾਂ ਨਾਲ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ, ਪਰ ਉਨ੍ਹਾਂ ਦੀ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ | ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇ |