ਅਬੋਹਰ, 6 ਫਰਵਰੀ (ਸੁਖਜੀਤ ਸਿੰਘ ਬਰਾੜ)-ਸੂਬਾ ਕਮੇਟੀ ਦੇ ਸੱਦੇ 'ਤੇ ਐਕਸ਼ਨ ਪਲਾਨ ਨੀਤੀ ਅਤੇ ਲੀਗਲ ਤੇ ਡਿਫੈਂਸ ਕਾਊਾਸਲ ਦੀ ਨਿਯੁਕਤੀ ਦੇ ਵਿਰੋਧ 'ਚ ਬਾਰ ਐਸੋਸੀਏਸ਼ਨ ਅਬੋਹਰ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਰਾੜ ਦੀ ਅਗਵਾਈ ਹੇਠ ਅਬੋਹਰ ਦਾ ਵਕੀਲ ਭਾਈਚਾਰਾ ਦੂਜੇ ਦਿਨ ਵੀ ਹੜਤਾਲ 'ਤੇ ਰਿਹਾ | ਇਸ ਦੌਰਾਨ ਪ੍ਰਧਾਨ ਪ੍ਰਕਾਸ਼ ਸਿੰਘ ਬਰਾੜ ਨੇ ਕਿਹਾ ਕਿ ਅੱਜ ਮੰਗਾਂ ਨੂੰ ਲੈ ਕੇ ਦੂਜੇ ਦਿਨ ਵੀ ਵਕੀਲ ਹੜਤਾਲ 'ਤੇ ਰਹੇ ਤੇ ਦਿਨ ਭਰ ਆਪਣੇ ਕੰਮ ਠੱਪ ਰੱਖੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੇ ਫ਼ੈਸਲੇ 'ਤੇ ਤੁਰੰਤ ਗ਼ੌਰ ਕਰਨੀ ਚਾਹੀਦੀ ਹੈ | ਸਰਕਾਰ ਦੇ ਇਹ ਫ਼ੈਸਲੇ ਕਾਨੂੰਨੀ ਪੇਸ਼ ਦੀ ਸੁਤੰਤਰਤਾ ਅਤੇ ਗਰੀਮਾ ਦੇ ਵਿਰੁੱਧ ਹਨ, ਜਿਨ੍ਹਾਂ ਸਮਾਂ ਸਰਕਾਰ ਇਨ੍ਹਾਂ ਮੰਗਾਂ 'ਤੇ ਅਮਲ ਨਹੀਂ ਕਰਦੀ ਉਨ੍ਹਾਂ ਸਮਾਂ ਵਕੀਲ ਭਾਈਚਾਰੇ ਦਾ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਬਾਰ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਅਨੁਜ ਚੌਧਰੀ, ਖ਼ਜ਼ਾਨਚੀ ਪਵਨ ਕੁਮਾਰ, ਸਾਬਕਾ ਪ੍ਰਧਾਨ ਰਜਨੀਤ ਸਿੰਘ ਫੋਰ, ਲਖਵਿੰਦਰ ਸਿੰਘ ਸਿੱਧੂ, ਜਸਕਰਨ ਸਿੰਘ, ਹਰਿੰਦਰ ਸਿੰਘ, ਹਰਪ੍ਰੀਤ ਸਿੰਘ, ਮਨਜੀਤ ਜਸੂਜਾ, ਸਿਕੰਦਰ ਸਿੰਘ ਬਰਾੜ ਆਦਿ ਹਾਜ਼ਰ ਸਨ |