ਫ਼ਾਜ਼ਿਲਕਾ, 6 ਫਰਵਰੀ (ਦਵਿੰਦਰ ਪਾਲ ਸਿੰਘ)-ਜੀ-11 ਫਾਊਾਡੇਸ਼ਨ ਫ਼ਾਜ਼ਿਲਕਾ ਵਲੋਂ ਚਲਾਏ ਜਾ ਰਹੇ ਮਹੀਨਾਵਾਰ ਰਾਸ਼ਨ ਵੰਡ ਪ੍ਰਾਜੈਕਟ ਤਹਿਤ ਫਰਵਰੀ ਮਹੀਨੇ ਦਾ ਰਾਸ਼ਨ ਵੰਡਿਆ | ਸ੍ਰੀ ਸਾਧੂ ਆਸ਼ਰਮ ਮੰਦਰ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਵਿਧਵਾ ਅÏਰਤਾਂ ਨੂੰ ਸਤਿਕਾਰ ਸਹਿਤ ਰਾਸ਼ਨ ਸਮੱਗਰੀ ਮੁਹੱਈਆ ਕਰਵਾਈ ਗਈ | ਸੰਸਥਾ ਦੇ ਰਾਸ਼ਨ ਵੰਡ ਪ੍ਰਾਜੈਕਟ ਦੇ ਇੰਚਾਰਜ ਸੰਜੀਵ ਮੋਂਗਾ ਤੇ ਰੌਕਸੀ ਫੁਟੇਲਾ ਨੇ ਦੱਸਿਆ ਕਿ ਸੰਸਥਾ ਵਲੋਂ ਹਰ ਮਹੀਨੇ ਇਹ ਸੇਵਾ ਨਿਭਾਈ ਜਾਂਦੀ ਹੈ | ਸੰਸਥਾ ਦੇ ਪ੍ਰਧਾਨ ਅਸ਼ਵਨੀ ਸਹਿਗਲ ਤੇ ਜਨਰਲ ਸਕੱਤਰ ਵਿਸ਼ਾਲ ਵਾਟਸ ਨੇ ਜਾਣਕਾਰੀ ਦਿੱਤੀ ਕਿ ਜੇਕਰ ਕੋਈ ਹੋਰ ਲੋੜਵੰਦ ਵਿਧਵਾ ਅÏਰਤ ਰਾਸ਼ਨ ਪ੍ਰਾਪਤ ਕਰਨਾ ਚਾਹੁੰਦੀ ਹੈ, ਤਾਂ ਉਹ ਆਪਣੀ ਅਰਜ਼ੀ, ਘਰ ਦਾ ਪਤਾ ਤੇ ਮੋਬਾਈਲ ਨੰਬਰ ਲਿਖ ਕੇ ਸ੍ਰੀ ਸਾਧੂ ਆਸ਼ਰਮ ਵਿਚ ਲਗਾਏ 'ਡਰੌਪ ਬਾਕਸ' ਵਿਚ ਪਾ ਸਕਦੀ ਹੈ | ਸੰਸਥਾ ਦੇ ਮੈਂਬਰ ਇਨ੍ਹਾਂ ਅਰਜ਼ੀਆਂ ਦੀ ਪੜਤਾਲ ਕਰਨ ਤੋਂ ਬਾਅਦ ਯੋਗ ਪਰਿਵਾਰਾਂ ਨਾਲ ਸੰਪਰਕ ਕਰਨਗੇ | ਇਸ ਤੋਂ ਇਲਾਵਾ ਸੰਸਥਾ ਦੇ ਕਿਸੇ ਵੀ ਮੈਂਬਰ ਨਾਲ ਸਿੱਧਾ ਸੰਪਰਕ ਕਰਕੇ ਵੀ ਅਰਜ਼ੀ ਦਿੱਤੀ ਜਾ ਸਕਦੀ ਹੈ | ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੀ. ਡਬਲਿਊ. ਡੀ. ਵਿਭਾਗ ਦੇ ਜੇ. ਈ. ਅੰਜੁਮ ਸੇਠੀ ਤੇ ਸਰਕਾਰੀ ਕੈਂਸਰ ਹਸਪਤਾਲ ਦੇ ਜਨਰਲ ਫਿਜ਼ੀਸ਼ੀਅਨ ਡਾ. ਕੇਸ਼ਵ ਛਾਬੜਾ ਸ਼ਾਮਿਲ ਹੋਏ | ਸ਼ਹਿਰ ਦੇ ਪ੍ਰਮੁੱਖ ਸਮਾਜ ਸੇਵੀ ਤੇ ਸ੍ਰੀ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਮਿੱਤਲ ਨੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਇਸ ਮੌਕੇ ਸੰਸਥਾ ਦੇ ਸਰਪ੍ਰਸਤ ਰਾਜੇਸ਼ ਠਕਰਾਲ, ਕੈਸ਼ੀਅਰ ਅਮਨ ਮੋਂਗਾ, ਅਮਨ ਸੇਠੀ, ਰਾਕੇਸ਼ ਜੁਨੇਜਾ, ਸੰਜੀਵ ਵਿਨਾਇਕ, ਨਵਨੀਤ ਸੇਠੀ, ਨਵੀਨ ਬੱਬਰ, ਵਿਓਮ ਕੁੱਕੜ, ਰੋਹਿਤ ਸ਼ਰਮਾ, ਸਿਕੰਦਰ ਸਿੰਘ, ਸਰਲ ਅਨੇਜਾ, ਹਿਤੇਸ਼ ਧਵਨ, ਸੁਮਿਤ ਠਕਰਾਲ, ਸੁਮਿਤ ਚੁੱਘ ਤੇ ਰਵੀ ਵਧਵਾ ਵੀ ਮੌਜੂਦ ਸਨ |