15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਮੱਖੂ ਸ਼ਹਿਰ ਅੰਦਰ ਵਿਕਾਸ ਕਾਰਜ ਜੰਗੀ ਪੱਧਰ 'ਤੇ ਜਾਰੀ-ਪ੍ਰਧਾਨ ਨਰਿੰਦਰ ਮੋਹਨ ਕਟਾਰੀਆ

Ad Position 21
No active advertisement
ਅਜੀਤ ਡੈਸਕ 24-02-2026
ਮੱਖੂ, 23 ਫਰਵਰੀ (ਵਰਿੰਦਰ ਮਨਚੰਦਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ 'ਤੇ ਸੂਬੇ ਭਰ 'ਚ 'ਰੰਗਲਾ ਪੰਜਾਬ' ਸਕੀਮ ਅਧੀਨ ਹੋ ਰਹੇ ਵਿਕਾਸ ਕਾਰਜਾਂ ਤਹਿਤ ਮੱਖੂ ਸ਼ਹਿਰ ਵਿਖੇ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੀ ਯੋਗ ਅਗਵਾਈ ਹੇਠ ਨਗਰ ਪੰਚਾਇਤ ਮੱਖੂ ਦੇ ਸਮੂਹ ਵਾਰਡਾਂ 'ਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ | ਇਹ ਪ੍ਰਗਟਾਵਾ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ ਨੇ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਮੱਖੂ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਨਾਲ ਮੀਟਿੰਗ ਰੱਖੀ ਗਈ ਸੀ, ਜਿਸ 'ਚ ਉਨ੍ਹਾਂ ਵਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਗਰਾਂਟ ਜਾਰੀ ਕਰਕੇ ਮੱਖੂ ਸ਼ਹਿਰ ਦੇ ਵਿਕਾਸ ਕਾਰਜ ਆਰੰਭੇ ਸਨ | ਉਨ੍ਹਾਂ ਕਿਹਾ ਕਿ ਵਿਧਾਇਕ ਨਰੇਸ਼ ਕਟਾਰੀਆ ਵਲੋਂ ਜਾਰੀ ਕੀਤੀ ਗਰਾਂਟ ਵਿਚੋਂ ਮੱਖੂ ਸ਼ਹਿਰ ਦੇ ਹਰ ਵਾਰਡ 'ਚ ਸੜਕਾਂ, ਗਲੀਆਂ, ਨਾਲੀਆਂ ਦਾ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ, ਜਿਥੇ ਵੀ ਕੋਈ ਸੜਕ ਜਾਂ ਗਲੀਆਂ-ਨਾਲੀਆਂ ਟੁੱਟੀਆਂ ਹਨ, ਉਨ੍ਹਾਂ ਨੂੰ ਦੁਬਾਰਾ ਤੋਂ ਪੱਕੀ ਕਰਕੇ ਨਵਾਂ ਬਣਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਮੱਖੂ ਸ਼ਹਿਰ ਨੂੰ ਲਾਈਟਾਂ ਨਾਲ ਜਗਮਗ-ਜਗਮਮ ਕਰਨ ਲਈ ਹਰ ਵਾਰਡ 'ਚ ਲਾਈਟਾਂ ਵੀ ਲਗਵਾਈਆਂ ਗਈਆਂ ਹਨ | ਨਰਿੰਦਰ ਮੋਹਨ ਕਟਾਰੀਆ ਨੇ ਕਿਹਾ ਕਿ ਗੁਰਦੁਆਰਾ ਬਾਬਾ ਬਾਠਾ ਵਾਲੇ ਦੇ ਪਿੱਛੇ ਸੜਕ ਦਾ ਕੰਮ ਜੋ ਅੱਧ ਵਿਚਕਾਰ ਰੁਕ ਗਿਆ ਹੈ, ਉਹ ਸਿਰਫ਼ ਸਟੇਅ ਦੀ ਸਮੱਸਿਆ ਕਾਰਨ ਰੁਕਿਆ ਹੈ, ਕਿਉਂਕਿ ਉਹ ਸੜਕ ਬਹੁਤ ਪੁਰਾਣੀ ਹੈ, ਜਿਸ ਦਾ ਟੈਂਡਰ ਵੀ ਪਹਿਲਾਂ ਦਾ ਹੀ ਹੈ, ਜਦੋਂ ਵੀ ਸਟੇਅ ਖ਼ਤਮ ਹੁੰਦਾ ਹੈ, ਉਸੇ ਦਿਨ ਸੜਕ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਜਾਵੇਗਾ | ਮੱਖੂ ਸ਼ਹਿਰ ਦੇ ਹੋਰ ਵਿਕਾਸ ਕਾਰਜਾਂ ਦੀ ਗੱਲ ਕਰਦੇ ਹੋਏ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ ਨੇ ਕਿਹਾ ਕਿ ਸੀਵਰੇਜ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ, ਮੱਖੂ ਦੀ ਮੇਨ ਤਹਿਸੀਲ ਬਾਬਾ ਬਾਠਾ ਵਾਲਾ ਰੋਡ, ਭੱਟੀਆਂ ਵਾਲੀ ਬਸਤੀ, ਬੂਲੋ ਕੇ, ਮੇਨ ਬਾਜ਼ਾਰ ਅਤੇ ਹੋਰ ਅੰਦਰੂਨੀ ਸੜਕਾਂ ਵੀ ਪੱਕੀਆਂ ਕਰ ਦਿੱਤੀਆਂ ਗਈਆਂ ਹਨ |
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਪੰਜਾਬ ਦੇ ਆਗੂਆਂ ਨੇ ਪਿੰਡ ਵੱਟੂ ਭੱਟੀ ਦੀ ਇਕਾਈ ਕੀਤੀ ਸਥਾਪਿਤ ਅਗਲੀ ਖ਼ਬਰ ਪੰਜਾਬ ਸਰਕਾਰ ਬਦਲਾਖੋਰੀ ਤੇ ਘਟੀਆ ਰਾਜਨੀਤੀ ਕਰਨ 'ਤੇ ਉੱਤਰੀ-ਕੁਲਬੀਰ ਸਿੰਘ ਜ਼ੀਰਾ
Ad Position 24