15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਜੰਗਲੀ ਸੂਰ ਕਰਦੇ ਹਨ ਸਾਡੀਆਂ ਫ਼ਸਲਾਂ ਦਾ ਨੁਕਸਾਨ-ਪ੍ਰਭਾਵਿਤ ਕਿਸਾਨ <br/>

Ad Position 21
No active advertisement
ਅਜੀਤ ਡੈਸਕ 26-02-2026
ਮੱਖੂ, 25 ਫਰਵਰੀ (ਕੁਲਵਿੰਦਰ ਸਿੰਘ ਸੰਧੂ)-ਜੀਵ ਜੰਤੂਆਂ ਦੀ ਸੁਰੱਖਿਆ ਵਾਸਤੇ ਹਰੀਕੇ ਬਰਡ ਸੈਂਚਰੀ ਬਣਾਈ ਗਈ ਹੈ ਪਰ ਇਸ 'ਚ ਰਹਿੰਦੇ ਜੰਗਲੀ ਸੂਰ ਰਾਤ ਸਮੇਂ ਬਰਡ ਸੈਂਚੁਰੀ 'ਚੋਂ ਬਾਹਰ ਨਿਕਲ ਕੇ ਕਿਸਾਨਾਂ ਦੀਆਂ ਫ਼ਸਲਾਂ ਜਿਵੇਂ ਕਣਕ, ਸਬਜ਼ੀ, ਬਰਸੀਨ ਆਦਿ ਦਾ ਵੱਡੇ ਪੱਧਰ 'ਤੇ ਨੁਕਸਾਨ ਕਰਦੇ ਹਨ | ਇਸ ਨੂੰ ਲੈ ਕੇ ਬਲਾਕ ਮੱਖੂ ਦੇ ਪਿੰਡ ਤਲਵੰਡੀ ਨਿਪਾਲਾਂ, ਮੌਜਗੜ੍ਹ ਦੇ ਪ੍ਰਭਾਵਿਤ ਕਿਸਾਨਾਂ ਵਲੋਂ ਬਰਡ ਸੈਂਚੁਰੀ ਦੇ ਅਧਿਕਾਰੀਆਂ ਨੂੰ ਮੰਗ-ਪੱਤਰ ਦਿੱਤਾ ਅਤੇ ਮੌਕੇ 'ਤੇ ਸੱਦ ਕੇ ਅਧਿਕਾਰੀਆਂ ਨੂੰ ਜੰਗਲੀ ਸੂਰਾਂ ਵਲੋਂ ਖ਼ਰਾਬ ਕੀਤੀਆਂ ਫ਼ਸਲਾਂ ਦਿਖਾਈਆਂ ਗਈਆਂ | ਪ੍ਰਭਾਵਿਤ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਜੰਗਲੀ ਸੂਰ ਰਾਤ ਦੇ ਸਮੇਂ ਨਿਕਲ ਕੇ ਸਾਡੀਆਂ ਫ਼ਸਲਾਂ ਨੂੰ ਨੁਕਸਾਨ ਕਰਦੇ ਹਨ ਜੇਕਰ ਕੋਈ ਕਿਸਾਨ ਇਹਨਾਂ ਨੂੰ ਰੋਕਣ ਲਈ ਆਉਂਦਾ ਹੈ ਤਾਂ ਉਸ 'ਤੇ ਵੀ ਹਮਲਾ ਕਰ ਦਿੰਦੇ ਹਨ, ਕਿਉਂਕਿ ਇਹ ਜੰਗਲੀ ਸੂਰ ਬਹੁਤ ਖ਼ਤਰਨਾਕ ਹੁੰਦੇ ਹਨ | ਉਨ੍ਹਾਂ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਨ੍ਹਾਂ ਦਾ ਯੋਗ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਹ ਬਰਡ ਸੈਂਚੁਰੀ ਦੇ ਏਰੀਏ 'ਚ ਹੀ ਰਹਿਣ ਜੇਕਰ ਸਾਡਾ ਨੁਕਸਾਨ ਹੁੰਦਾ ਰਿਹਾ ਤਾਂ ਅਸੀਂ ਵੱਡੇ ਸੰਘਰਸ਼ ਵੱਲ ਵੀ ਜਾ ਸਕਦੇ ਹਾਂ | ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਇਨ੍ਹਾਂ ਜੰਗਲੀ ਸੂਰਾਂ ਨੂੰ ਬਰਡ ਸੈਂਚੁਰੀ 'ਚ ਹੀ ਰੋਕਣ ਲਈ ਵਿਸ਼ੇਸ਼ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਾਂਗੇ | ਇਸ ਮੌਕੇ ਕਿਸਾਨ ਆਗੂ ਸੂਰਤ ਸਿੰਘ ਸੰਧੂ ਤਲਵੰਡੀ ਇਕਾਈ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ, ਸਾਬਕਾ ਸਰਪੰਚ ਬਾਜ਼ ਸਿੰਘ ਤਲਵੰਡੀ ਪ੍ਰਚਾਰ ਸਕੱਤਰ ਭਾਰਤੀ ਕਿਸਾਨ ਯੂਨੀਅਨ ਪੰਜਾਬ, ਟਹਿਲ ਸਿੰਘ ਸੰਧੂ ਕਿਸਾਨ ਆਗੂ, ਸਾਬਕਾ ਸਰਪੰਚ ਫੂਲਾ ਸਿੰਘ ਤਲਵੰਡੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਦੀ 'ਪੰਜਾਬ ਬਚਾਓ ਰੈਲੀ' 'ਚ 'ਸੋਈ' ਦੀ ਰਹੀ ਭਰਵੀਂ ਹਾਜ਼ਰੀ <br/> ਅਗਲੀ ਖ਼ਬਰ 28 ਨੂੰ ਬਰਨਾਲਾ ਰੈਲੀ 'ਚ ਰਾਹੁਲ ਗਾਂਧੀ ਦੀ ਹਾਜ਼ਰੀ ਨੂੰ ਲੈ ਕੇ ਫ਼ਿਰੋਜ਼ਪੁਰ ਦਿਹਾਤੀ 'ਚ ਜੋਸ਼ <br/>
Ad Position 24