ਗੁਰੂਹਰਸਹਾਏ, 25 ਫਰਵਰੀ (ਕਪਿਲ ਕੰਧਾਰੀ)-ਸ਼ਹਿਰ ਦੇ ਪ੍ਰਸਿੱਧ ਸੀ੍ਰ ਮੰਦਿਰ ਦੇ ਪ੍ਰਧਾਨ ਪੰਚਮੁਖੀ ਹਨੂਮਾਨ ਮੰਦਿਰ ਮੌਂਗਾ ਸਟਰੀਟ ਵਿਖੇ ਮੰਦਿਰ ਭਾਗਵਤ ਕਥਾ ਦੀ ਸ਼ੁਰੂਆਤ ਹੋ ਗਈ ਹੈ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਪ੍ਰਧਾਨ ਵਿਜੇ ਸ਼ਰਮਾ ਨੇ ਦੱਸਿਆ ਕਿ ਸੀ੍ਰ ਮਦ ਭਾਗਵਤ ਕਥਾ ਦੇ ਪਹਿਲੇ ਦਿਨ ਧਾਰਮਿਕ ਮਾਹੌਲ ਬਹੁਤ ਹੀ ਭਾਵੁਕ ਅਤੇ ਅਧਿਆਤਮਿਕ ਰਿਹਾ | ਕਥਾ ਦੀ ਸ਼ੁਰੂਆਤ ਵੈਦਿਕ ਮੰਤ੍ਰੋਚਾਰ ਅਤੇ ਗਣੇਸ਼ ਵੰਦਨਾ ਨਾਲ ਕੀਤੀ ਗਈ | ਸ੍ਰੀ ਸ੍ਰੀ 1008 ਮਹਾਂਮੰਡਲੇਸ਼ਵਰ ਸੁਆਮੀ ਸਤਿਆਨੰਦ ਗਿਰੀ ਕਲਿਆਣ ਆਸ਼ਰਮ ਹਰਿਦੁਆਰ ਨੇ ਪਹਿਲੇ ਦਿਨ ਸ੍ਰੀ ਮਦ ਭਾਗਵਤ ਮਹਾ ਪੁਰਾਣ ਦੀ ਮਹਿਮਾ ਦਾ ਵਰਣਨ ਕਰਦਿਆਂ ਕਿਹਾ ਕਿ ਭਾਗਵਤ ਕਥਾ ਮਨੁੱਖੀ ਜੀਵਨ ਨੂੰ ਸਹੀ ਦਿਸ਼ਾ ਦਿੰਦੀ ਹੈ ਅਤੇ ਭਗਵਾਨ ਨਾਲ ਜੋੜਨ ਦਾ ਸਰਲ ਮਾਰਗ ਦਿਖਾਉਂਦੀ ਹੈ | ਉਨ੍ਹਾਂ ਕਿਹਾ ਕਿ ਭਾਗਵਤ ਸਿਰਫ਼ ਇਕ ਗ੍ਰੰਥ ਨਹੀਂ, ਸਗੋਂ ਜੀਵਨ ਜਿਊਣ ਦੀ ਕਲਾ ਹੈ ਜੋ ਮਨੁੱਖ ਨੂੰ ਧਰਮ ਕਰਮ ਅਤੇ ਭਗਤੀ ਦਾ ਪਾਠ ਪੜ੍ਹਾਉਂਦੀ ਹੈ | ਉਨ੍ਹਾਂ ਕਿਹਾ ਕਿ ਕਲਯੁਗ 'ਚ ਭਗਵਾਨ ਦੇ ਨਾਮ ਨੂੰ ਭਾਵਨਾ ਨਾਲ ਜਪੇ ਤਾਂ ਉਸ ਦੇ ਸਾਰੇ ਦੱੁਖ ਦੂਰ ਹੋ ਜਾਂਦੇ ਹਨ | ਇਸ ਮੌਕੇ ਭਜਨਾਂ ਦਾ ਵੀ ਗੁਣਗਾਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਵਿਜੇ ਸ਼ਰਮਾ ਨੇ ਦੱਸਿਆ ਕਿ ਇਹ ਕਥਾ 2 ਮਾਰਚ ਤੱਕ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਕੀਤੀ ਜਾਵੇਗੀ |