16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਡਿਪਟੀ ਐਡਵੋਕੇਟ ਜਰਨਲ ਅਤੇ ਬਾਰ ਕੌਂਸਲ ਦੀਆਂ ਚੋਣਾਂ ਲੜ ਰਹੇ ਵਕੀਲ ਭੁੱਲਰ ਦੀ ਆਮਦ 'ਤੇ ਸਮਾਗਮ <br/>

Ad Position 21
No active advertisement
ਅਜੀਤ ਡੈਸਕ 26-02-2026
ਫ਼ਿਰੋਜ਼ਪੁਰ, 25 ਫਰਵਰੀ (ਰਾਕੇਸ਼ ਚਾਵਲਾ)- ਬਾਰ ਕੌਂਸਲ ਆਫ਼ ਪੰਜਾਬ ਅਤੇ ਹਰਿਆਣਾ ਦੀਆਂ ਚੋਣਾਂ ਦਾ ਪੰਜਾਬ ਅੰਦਰ 18 ਮਾਰਚ ਨੂੰ ਮਤਦਾਨ ਹੋਵੇਗਾ, ਜਿਸ ਕਰਕੇ ਬਾਰ ਕੌਂਸਲ ਦੀਆਂ ਅਹੁਦੇਦਾਰੀਆਂ ਲਈ ਕਿਸਮਤ ਅਜ਼ਮਾ ਰਹੇ ਪੰਜਾਬ ਅਤੇ ਹਰਿਆਣਾ ਦੇ ਵਕੀਲਾਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਜ਼ਿਕਰਯੋਗ ਹੈ ਕਿ ਇਨ੍ਹਾਂ ਵੋਟਾਂ ਵਿਚ ਵਕੀਲ ਵੋਟਰਾਂ ਦਾ ਦਾਇਰਾ ਸਾਰਾ ਪੰਜਾਬ ਅਤੇ ਹਰਿਆਣਾ ਹੋਣ ਕਰਕੇ ਖੜੇ ਉਮੀਦਵਾਰ ਵੋਟਾਂ ਲੈਣ ਲਈ ਵਧੇਰੇ ਜ਼ੋਰ ਆਪਣੀਆਂ ਮਾਂ ਬਾਰ ਐਸੋਸੀਏਸ਼ਨ 'ਚ ਲੱਗਾ ਰਹੇ ਹਨ | ਇਸੇ ਲੜੀ ਦੇ ਤਹਿਤ ਫ਼ਿਰੋਜ਼ਪੁਰ ਦੇ ਨੇੜਲੇ ਪਿੰਡ ਖਾਈ ਫੇਮੇ ਕੀ ਦੇ ਜੰਮਪਲ ਅਤੇ ਫ਼ਿਰੋਜ਼ਪੁਰ 'ਚ ਪ੍ਰੈਕਟਿਸ ਕਰਨ ਵਾਲੇ ਵਕੀਲ ਮਨਜਿੰਦਰ ਸਿੰਘ ਭੁੱਲਰ ਦੀ ਆਮਦ ਅਤੇ ਜ਼ਿਲ੍ਹਾ ਬਾਰ ਫ਼ਿਰੋਜ਼ਪੁਰ ਵਲੋਂ ਸਮਾਗਮ ਕਰਵਾਇਆ ਗਿਆ | ਖ਼ਾਸ ਦੱਸਣਾ ਬਣਦਾ ਹੈ ਕਿ ਚੋਣਾਂ 'ਚ ਖੜੇ ਵਕੀਲ ਮਨਜਿੰਦਰ ਸਿੰਘ ਭੁੱਲਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਖੇ ਡਿਪਟੀ ਐਡਵੋਕੇਟ ਜਰਨਲ ਦੇ ਅਹੁਦੇ 'ਤੇ ਨਿਯੁਕਤ ਹਨ ਅਤੇ ਫ਼ਿਰੋਜ਼ਪੁਰ ਬਾਰ ਨਾਲ ਨਿੱਜੀ ਰਿਸ਼ਤਾ ਹੋਣ ਕਰਕੇ ਉਹ ਕਈ ਦਿਨਾਂ ਤੋਂ ਫ਼ਿਰੋਜ਼ਪੁਰ ਦੇ ਵਕੀਲਾਂ ਨਾਲ ਲਗਾਤਾਰ ਸੰਪਰਕ ਕਰਕੇ ਆਪਣੇ ਲਈ ਵੋਟਾਂ ਮੰਗ ਰਹੇ ਹਨ | ਹਾਲਾਂਕਿ ਬਾਰ ਕੌਂਸਲ ਦੀਆਂ ਚੋਣਾਂ 'ਚ ਕਿਸਮਤ ਅਜ਼ਮਾ ਰਹੇ ਵਕੀਲ ਮਨਜਿੰਦਰ ਸਿੰਘ ਭੁੱਲਰ ਦੀ ਕਿਸਮਤ ਉਦੋਂ ਹੋਰ ਚਮਕ ਪਈ, ਜਦੋਂ ਫ਼ਿਰੋਜ਼ਪੁਰ ਬਾਰ ਚੋਂ ਇਕ ਪਾਸੜ ਵੋਟਾਂ ਲੈ ਕੇ ਜਾਣ ਵਾਲੇ ਸਾਬਕਾ ਚੇਅਰਮੈਨ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਦੇ ਸੀਨੀਅਰ ਵਕੀਲ ਸੀ.ਐੱਮ. ਮੁੰਜ਼ਾਲ ਨੂੰ ਆਪਣਾ ਨਾਮ ਇਨ੍ਹਾਂ ਚੋਣਾਂ ਵਿਚੋਂ ਵਾਪਸ ਲੈਣਾ ਪਿਆ, ਜਿਸ ਦੇ ਚੱਲਦੇ ਪਹਿਲੀ ਪਸੰਦ ਦੀ ਵੋਟ ਨੂੰ ਲੈ ਕੇ ਵਕੀਲ ਮਨਜਿੰਦਰ ਸਿੰਘ ਭੁੱਲਰ ਫ਼ਿਰੋਜ਼ਪੁਰ ਬਾਰ 'ਚ ਅੱਗੇ ਨਾਲੋਂ ਵਧੇਰੇ ਸਰਗਮ ਹੋ ਗਏ | ਬਾਰ ਰੂਮ ਵਿਚ ਅੱਜ ਰੱਖੇ ਪ੍ਰੋਗਰਾਮ ਦੌਰਾਨ ਵਕੀਲ ਮਨਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਫ਼ਿਰੋਜ਼ਪੁਰ ਬਾਰ ਮੇਰੀ ਮਾਂ ਬਾਰ ਹੈ ਅਤੇ ਸਮੂਹ ਵਕੀਲ ਮੇਰਾ ਪਰਿਵਾਰ ਹੈ | ਡਿਪਟੀ ਐਡਵੋਕੇਟ ਜਰਨਲ ਮਨਜਿੰਦਰ ਸਿੰਘ ਭੁੱਲਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਹ ਹਰ ਇਕ ਵਕੀਲ ਅਤੇ ਉਸ ਦੇ ਪਰਿਵਾਰ ਅਤੇ ਬਾਰ ਨਾਲ ਹਰ ਸਮੇਂ ਖੜਨਗੇ | ਇਸ ਮੌਕੇ 'ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਲਵਜੀਤ ਪਾਲ ਸਿੰਘ ਟੁਰਨਾ, ਉਪ ਪ੍ਰਧਾਨ ਜੋਬਨਜੀਤ ਸਿੰਘ ਸਿੱਧੂ, ਸਕੱਤਰ ਨੀਲ ਰਤਨ ਸ਼ਰਮਾ ਆਦਿ ਵਕੀਲਾਂ ਨੇ ਐਡਵੋਕੇਟ ਭੁੱਲਰ ਦੀ ਮਦਦ ਕਰਨ ਦਾ ਯਕੀਨ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਸ਼ਹਿਜ਼ਾਦਾ ਸੰਤ ਸਿੰਘ ਜ਼ੀਰਾ ਸਕੂਲ 'ਚ ਲਗਾਈ ਵਰਕਸ਼ਾਪ <br/> ਅਗਲੀ ਖ਼ਬਰ ਗੁਰਦੁਆਰਾ ਕਲਗ਼ੀਧਰ ਨਗਰ ਜ਼ੀਰਾ ਵਿਖੇ ਗੁਰਮਤਿ ਸਮਾਗਮ ਕਰਵਾਇਆ
Ad Position 24