23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਰੇਲ ਕਰਮਚਾਰੀ ਦੇ ਪਰਿਵਾਰ ਨੂੰ ਮਿਲੀ 1 ਕਰੋੜ ਰੁਪਏ ਦੀ ਬੀਮਾ ਰਾਸ਼ੀ <br/>

Ad Position 21
No active advertisement
ਅਜੀਤ ਡੈਸਕ 27-02-2026
ਫ਼ਿਰੋਜ਼ਪੁਰ, 26 ਫਰਵਰੀ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਅਧੀਨ ਕੰਮ ਕਰਦੇ ਸੰਤੋਸ਼ ਕੁਮਾਰ ਜੋ ਕਿ ਸੀਨੀਅਰ ਸੈਕਸ਼ਨ ਇੰਜੀਨੀਅਰ (ਸਿਗਨਲ) ਜਲੰਧਰ ਸਿਟੀ ਦੇ ਅਧੀਨ ਸਹਾਇਕ ਸਿਗਨਲਰ ਵਜੋਂ ਤਾਇਨਾਤ ਸਨ, ਦਾ 1 ਸਤੰਬਰ 2025 ਨੂੰ ਡਿਊਟੀ ਦੌਰਾਨ ਇਕ ਹਾਦਸੇ 'ਚ ਦਿਹਾਂਤ ਹੋ ਗਿਆ ਸੀ | ਸਵ. ਕਰਮਚਾਰੀ ਦੀ ਤਨਖ਼ਾਹ ਸਟੇਟ ਬੈਂਕ ਆਫ਼ ਇੰਡੀਆ ਦੀ 'ਰੇਲਵੇ ਸੈਲਰੀ ਪੈਕੇਜ' ਯੋਜਨਾ ਦੇ ਅਧੀਨ ਸੀ | ਇਸ ਸਕੀਮ ਅਨੁਸਾਰ ਉਨ੍ਹਾਂ ਦਾ ਬੀਮਾ ਦਾਅਵਾ ਸਟੇਟ ਬੈਂਕ ਆਫ਼ ਇੰਡੀਆ ਦੀ ਸੰਬੰਧਿਤ ਸ਼ਾਖਾ ਜਲੰਧਰ ਨੂੰ ਭੇਜਿਆ ਗਿਆ ਸੀ | ਹੁਣ ਲੋੜੀਂਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ 1 ਕਰੋੜ ਰੁਪਏ ਦੀ ਬੀਮਾ ਰਾਸ਼ੀ ਮਨਜ਼ੂਰ ਕਰ ਲਈ ਗਈ ਹੈ | ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ, ਸੀਨੀਅਰ ਮੰਡਲ ਕਾਰਮਿਕ ਅਧਿਕਾਰੀ ਸਾਕਸ਼ੀ ਸਿੰਘ ਤੇ ਸਟੇਟ ਬੈਂਕ ਆਫ਼ ਇੰਡੀਆ ਦੇ ਨੁਮਾਇੰਦਿਆਂ ਦੀ ਮੌਜੂਦਗੀ 'ਚ 1 ਕਰੋੜ ਰੁਪਏ ਦੀ ਰਾਸ਼ੀ ਸਵਰਗੀ ਕਰਮਚਾਰੀ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਗਈ | ਇਹ ਵਿੱਤੀ ਸਹਾਇਤਾ ਦੁਖੀ ਪਰਿਵਾਰ ਲਈ ਇਸ ਅÏਖੇ ਸਮੇਂ ਵਿਚ ਵੱਡਾ ਸਹਾਰਾ ਬਣੇਗੀ | ਫ਼ਿਰੋਜ਼ਪੁਰ ਮੰਡਲ ਨੇ ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ | ਰੇਲ ਪ੍ਰਸ਼ਾਸਨ ਆਪਣੇ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਹੈ |

Ad Position 22
No active advertisement
ਪਿਛਲੀ ਖ਼ਬਰ ਮੱਲਾਂਵਾਲਾ 'ਚ ਲਾਲਾ ਚੰਦਾ ਮੱਲ ਧਰਮਸ਼ਾਲਾ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਅੱਜ <br/> ਅਗਲੀ ਖ਼ਬਰ ਬਾਬਾ ਜੈ ਸਿੰਘ ਤੇ ਬਾਬਾ ਸੁੰਦਰ ਦਾਸ ਦੀ ਯਾਦ 'ਚ ਮੋਹਨ ਕੇ ਹਿਠਾੜ 'ਚ ਲੱਗਿਆ 2 ਰੋਜ਼ਾ ਸਾਲਾਨਾ ਮੇਲਾ <br/>
Ad Position 24