ਫ਼ਿਰੋਜਪੁਰ, 26 ਫਰਵਰੀ (ਰਾਕੇਸ਼ ਚਾਵਲਾ)-ਆਂਗਣਵਾੜੀ ਵਰਕਰਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਹਮੇਸ਼ਾ ਸੰਘਰਸ਼ ਕਰਨ ਵਾਲੀ ਆਂਗਣਵਾੜੀ ਮੁਲਾਜ਼ਮ ਜਥੇਬੰਦੀ (ਸੀਟੂ) ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਹੋਰਨਾਂ ਆਂਗਣਵਾੜੀ ਜਥੇਬੰਦੀ ਦੇ ਵਧੇਰੇ ਮੈਂਬਰ ਜਥੇਬੰਦੀ (ਸੀਟੂ) ਵਿਚ ਸ਼ਾਮਿਲ ਹੋ ਗਏ | ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਨੇ ਜਥੇਬੰਦੀ (ਸੀਟੂ) ਵਿਚ ਆਏ ਨਵੇਂ ਮੈਂਬਰਾਂ ਨੂੰ ਜਿੱਥੇ ਜੀ ਆਇਆ ਕਿਹਾ, ਉਥੇ ਵੱਡੀਆਂ ਜ਼ਿੰਮੇਵਾਰੀਆਂ ਵੀ ਦਿੱਤੀਆਂ | ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਨੇ ਜਾਰੀ ਪੈੱ੍ਰਸ ਨੋਟ 'ਚ ਜਾਣਕਾਰੀ ਸਾਂਝੀ ਕੀਤੀ ਕਿ ਨਵੇਂ ਮੈਂਬਰ ਸੋਨੀਆ ਕਪੂਰ ਨੂੰ ਸਰਕਲ ਪ੍ਰਧਾਨ, ਪ੍ਰੀਤੀ ਨੂੰ ਵਿੱਤ ਸਕੱਤਰ, ਗਗਨਦੀਪ ਕੌਰ ਨੂੰ ਕੈਸ਼ੀਅਰ, ਬਬੀਤਾ ਨੂੰ ਸੈਕਟਰੀ ਅਤੇ ਸੁਨੀਤਾ ਮੌਂਗਾ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਅਮਿਤਾ, ਪਰਮਜੀਤ ਕੌਰ, ਸ਼ਵੇਤਾ, ਰਾਜ ਰਾਣੀ, ਸਿਮਰਨਜੀਤ ਕੌਰ ਤੇ ਹੋਰ ਵੱਡੀ ਸੰਖਿਆ ਵਿਚ ਜਥੇਬੰਦੀ (ਸੀਟੂ) ਵਿਚ ਸ਼ਾਮਿਲ ਹੋਏ |