11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਆੜ੍ਹਤੀਆਂ ਦੇ ਕਮਿਸ਼ਨ ਵਾਧੇ ਦੀ ਮੰਗ ਨੂੰ ਲੈ ਕੇ ਸੰਘਰਸ਼ ਕੀਤਾ ਜਾਵੇਗਾ-ਵਿਜੇ ਕਾਲੜਾ

Ad Position 21
No active advertisement
ਅਜੀਤ ਡੈਸਕ 04-03-2026
ਤਲਵੰਡੀ ਭਾਈ, 3 ਮਾਰਚ (ਕੁਲਜਿੰਦਰ ਸਿੰਘ ਗਿੱਲ)-ਆੜ੍ਹਤੀਆਂ ਦਾ ਕਮਿਸ਼ਨ ਕੇਂਦਰ ਸਰਕਾਰ ਵਲੋਂ ਫਰੀਜ਼ ਕੀਤਾ ਗਿਆ ਹੈ ਜਦ ਕਿ ਪੰਜਾਬ ਸਰਕਾਰ ਵਲੋਂ ਕਮਿਸ਼ਨ ਦਾ ਅੰਤਰਾਲ ਖ਼ਤਮ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ ਦੋ ਫ਼ਸਲੀ ਸੀਜ਼ਨ ਲੰਘ ਜਾਣ ਦੇ ਬਾਵਜੂਦ ਕਮਿਸ਼ਨ ਦਾ ਵਾਧਾ ਨਹੀਂ ਕੀਤਾ ਗਿਆ ਹੈ | ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਵਲੋਂ ਕਮਿਸ਼ਨ ਅਤੇ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾਵੇਗਾ | ਇਹ ਪ੍ਰਗਟਾਵਾ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੇ ਕਾਲੜਾ ਵਲੋਂ ਅੱਜ ਇੱਥੇ ਆੜ੍ਹਤੀਆਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਦੌਰਾਨ ਕੀਤਾ ਗਿਆ | ਇਸ ਸਮੇਂ ਉਨ੍ਹਾਂ ਦੱਸਿਆ ਕਿ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਵਲੋਂ ਜਥੇਬੰਦੀ ਦਾ ਸੂਬਾ ਪੱਧਰੀ ਇਜਲਾਸ ਹਰੀਕੇ ਦੀ ਦਾਣਾ ਮੰਡੀ 'ਚ 16 ਮਾਰਚ ਨੂੰ ਕੀਤਾ ਜਾ ਰਿਹਾ ਹੈ | ਜਿਸ ਦੌਰਾਨ ਆੜ੍ਹਤੀਆਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰ ਚਰਚਾ ਕਰਨ ਤੋਂ ਇਲਾਵਾ ਸੰਘਰਸ਼ ਦੀ ਰੂਪ ਰੇਖਾ ਤੈਅ ਕੀਤੀ ਜਾਵੇਗੀ | ਮੀਟਿੰਗ ਦੀ ਆਰੰਭਤਾ ਸਮੇਂ ਫੈਡਰੇਸ਼ਨ ਆਪ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅੰਮਿ੍ਤ ਲਾਲ ਛਾਬੜਾ ਨੇ ਸਵਾਗਤੀ ਸ਼ਬਦ ਕਹੇ ਜਦ ਕਿ ਇਸ ਸਮੇਂ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਕੁਲਬੀਰ ਸਿੰਘ ਨੇ ਹਰੀਕੇ ਵਿਖੇ ਹੋਣ ਵਾਲੇ ਸੂਬਾ ਪੱਧਰੀ ਇਜਲਾਸ ਦੀ ਜਾਣਕਾਰੀ ਦਿੰਦਿਆਂ ਆੜ੍ਹਤੀਆਂ ਨੂੰ ਇਸ ਮੌਕੇ ਤੇ ਵੱਡੀ ਪੱਧਰ 'ਤੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ | ਇਸ ਸਮੇਂ ਸੂਬਾ ਉਪ ਪ੍ਰਧਾਨ ਅਮਰਜੀਤ ਸਿੰਘ ਬਰਾੜ ਰਾਜੇਆਣਾ, ਰੂਪ ਲਾਲ ਵੱਤਾ, ਸਤਪਾਲ ਸਿੰਘ ਤਲਵੰਡੀ, ਗੁਰਜੰਟ ਸਿੰਘ ਕਾਲੀਏਵਾਲਾ ਆਦਿ ਨੇ ਵਿਚਾਰ ਸਾਂਝੇ ਕੀਤੇ | ਇਸ ਸਮੇਂ ਅਮਰਿੰਦਰ ਸਿੰਘ ਸੁਰ ਸਿੰਘ ਵਾਲਾ, ਗੁਰਜੰਟ ਸਿੰਘ ਢਿੱਲੋਂ ਕਾਲੀਏਵਾਲਾ ਪ੍ਰਧਾਨ ਤਲਵੰਡੀ ਭਾਈ, ਹਰੀਸ਼ ਜੈਨ ਗੋਗਾ ਜ਼ੀਰਾ, ਅਮਰੀਕ ਸਿੰਘ ਜ਼ੀਰਾ, ਰੀਚੂ ਖੁਰਾਨਾ ਮੱਖੂ, ਬਲਵਿੰਦਰ ਸਿੰਘ ਪ੍ਰਧਾਨ ਮੱਖੂ, ਬਲਦੇਵ ਸਿੰਘ ਮੱਲਾਂਵਾਲਾ, ਤਿਲਕ ਰਾਜ ਫ਼ਿਰੋਜ਼ਪੁਰ, ਸੰਜੀਵ ਰਾਜਦੇਵ ਫ਼ਿਰੋਜ਼ਪੁਰ ਛਾਉਣੀ, ਪ੍ਰਦੀਪ ਬਿੰਦਰਾ ਮਮਦੋਟ, ਯਸ਼ ਗਾਬਾ, ਇੰਦਰਜੀਤ ਸਿੰਘ ਮੁੱਦਕੀ, ਰਵੀ ਸ਼ਰਮਾ ਮਮਦੋਟ, ਰਾਕੇਸ਼ ਧਮੀਜਾ ਪੰਜੇ ਕੇ, ਮੋਹਨ ਲਾਲ ਪੰਜੇ ਕੇ ਉਤਾੜ, ਭੁਪਿੰਦਰ ਛਾਬੜਾ ਤਲਵੰਡੀ ਭਾਈ, ਨਰੇਸ਼ ਢਲ, ਸੁੱਚਪਾਲ ਸਿੰਘ, ਦੇਸ ਰਾਜ ਆਹੂਜਾ, ਓਮ ਪ੍ਰਕਾਸ਼ ਚੋਟੀਆਂ, ਦਵਿੰਦਰ ਸ਼ਰਮਾ, ਜਗਜੀਤ ਸਿੰਘ ਭੰਗਾਲੀ, ਕੁਲਵਿੰਦਰ ਸਿੰਘ, ਰਾਮ ਸਰੂਪ, ਗੁਰਦਰਸ਼ਨ ਸਿੰਘ ਹੈਪੀ ਤੋਂ ਇਲਾਵਾ, ਤਲਵੰਡੀ ਭਾਈ, ਜ਼ੀਰਾ, ਮੱਖੂ, ਮੱਲਾਂਵਾਲਾ, ਫ਼ਿਰੋਜ਼ਪੁਰ ਸ਼ਹਿਰ, ਫ਼ਿਰੋਜ਼ਪੁਰ ਕੈਂਟ, ਮਮਦੋਟ, ਗੁਰੂਹਰਸਹਾਏ, ਪੰਜੇ ਕੇ ਉਤਾੜ, ਮੁੱਦਕੀ ਆਦਿ ਦਾਣਾ ਮੰਡੀਆਂ ਨਾਲ ਸਬੰਧਿਤ ਆੜ੍ਹਤੀਏ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਰੇਲਵੇ ਵਲੋਂ ਅੰਮਿ੍ਤਸਰ-ਅਯੁੱਧਿਆ ਧਾਮ-ਅੰਮਿ੍ਤਸਰ ਸਪੈਸ਼ਲ ਐਕਸਪੈੱ੍ਰਸ ਰੇਲਗੱਡੀ ਦਾ ਸੰਚਾਲਨ ਅਗਲੀ ਖ਼ਬਰ ਡੀ.ਐੱਸ.ਪੀ ਤਰੁਣਜੀਤ ਸਿੰਘ ਵਲੋਂ ਹੋਲੀ ਮੌਕੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ
Ad Position 24