11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਰੇਲਵੇ ਵਲੋਂ ਅੰਮਿ੍ਤਸਰ-ਅਯੁੱਧਿਆ ਧਾਮ-ਅੰਮਿ੍ਤਸਰ ਸਪੈਸ਼ਲ ਐਕਸਪੈੱ੍ਰਸ ਰੇਲਗੱਡੀ ਦਾ ਸੰਚਾਲਨ

Ad Position 21
No active advertisement
ਅਜੀਤ ਡੈਸਕ 04-03-2026
ਫ਼ਿਰੋਜ਼ਪੁਰ, 3 ਮਾਰਚ (ਰਾਕੇਸ਼ ਚਾਵਲਾ)-ਰੇਲ ਯਾਤਰੀਆਂ ਦੀ ਸਹੂਲਤ ਅਤੇ ਆਉਣ-ਜਾਣ ਲਈ ਰੇਲਵੇ ਵਲੋਂ ਰਿਜ਼ਰਵਡ (ਰਾਖਵੀਂਆਂ) ਸਪੈਸ਼ਲ ਗੱਡੀਆਂ ਦਾ ਸੰਚਾਲਨ ਕੀਤਾ ਗਿਆ ਹੈ | ਪਰਮਦੀਪ ਸਿੰਘ ਸੈਣੀ ਸੀਨੀਅਰ ਮੰਡਲ ਵਪਾਰਕ ਮੈਨੇਜਰ ਉੱਤਰ ਰੇਲਵੇ ਫ਼ਿਰੋਜ਼ਪੁਰ ਨੇ ਦੱਸਿਆ ਕਿ 04684/04683 ਅੰਮਿ੍ਤਸਰ-ਅਯੁੱਧਿਆ ਧਾਮ-ਅੰਮਿ੍ਤਸਰ ਰਿਜ਼ਰਵਡ ਸਪੈਸ਼ਲ ਐਕਸਪੈੱ੍ਰਸ ਟਰੇਨ ਅੰਮਿ੍ਤਸਰ ਤੋਂ ਅਯੁੱਧਿਆ ਧਾਮ ਲਈ ਮਿਤੀ 05.03.2026 (ਇਕ ਫੇਰਾ) ਨੂੰ ਰਵਾਨਾ ਹੋਵੇਗੀ | ਇਹ ਟਰੇਨ ਅੰਮਿ੍ਤਸਰ ਤੋਂ ਦੁਪਹਿਰ 14.30 ਵਜੇ ਚੱਲ ਕੇ ਲਗਭਗ 20 ਘੰਟਿਆਂ ਦੀ ਯਾਤਰਾ ਤੋਂ ਬਾਅਦ ਅਗਲੇ ਦਿਨ ਸਵੇਰੇ 10.35 ਵਜੇ ਅਯੁੱਧਿਆ ਧਾਮ ਪਹੁੰਚੇਗੀ | ਰੇਲਗੱਡੀ ਨੰਬਰ 04683 ਇਹ ਰਿਜ਼ਰਵਡ ਸਪੈਸ਼ਲ ਐਕਸਪੈੱ੍ਰਸ ਟਰੇਨ ਅਯੁੱਧਿਆ ਧਾਮ ਤੋਂ ਅੰਮਿ੍ਤਸਰ ਲਈ ਮਿਤੀ 07.03.2026 (ਇੱਕ ਫੇਰਾ) ਨੂੰ ਰਵਾਨਾ ਹੋਵੇਗੀ | ਇਹ ਟਰੇਨ ਅਯੁੱਧਿਆ ਧਾਮ ਤੋਂ ਸ਼ਾਮ 17.30 ਵਜੇ ਚੱਲ ਕੇ ਲਗਭਗ 23 ਘੰਟਿਆਂ ਬਾਅਦ ਅਗਲੇ ਦਿਨ ਸ਼ਾਮ 16.30 ਵਜੇ ਅੰਮਿ੍ਤਸਰ ਪਹੁੰਚੇਗੀ | ਉਨ੍ਹਾਂ ਦੱਸਿਆ ਕਿ ਯਾਤਰੀਆਂ ਦੀ ਸਹੂਲਤ ਲਈ ਇਹ ਸਪੈਸ਼ਲ ਐਕਸਪੈੱ੍ਰਸ ਟਰੇਨ ਦੋਵਾਂ ਦਿਸ਼ਾਵਾਂ ਵਿਚ ਜਲੰਧਰ ਸਿਟੀ, ਲੁਧਿਆਣਾ, ਧੂਰੀ, ਪਟਿਆਲਾ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ ਅਤੇ ਲਖਨਊ ਰੇਲਵੇ ਸਟੇਸ਼ਨਾਂ 'ਤੇ ਰੁਕੇਗੀ |
Ad Position 22
No active advertisement
ਪਿਛਲੀ ਖ਼ਬਰ ਟੀ.ਬੀ. ਦੇ 10 ਮਰੀਜ਼ਾਂ ਨੂੰ ਵੰਡੀਆਂ ਪੌਸ਼ਟਿਕ ਖ਼ੁਰਾਕ ਦੀਆਂ ਕਿੱਟਾਂ ਅਗਲੀ ਖ਼ਬਰ ਆੜ੍ਹਤੀਆਂ ਦੇ ਕਮਿਸ਼ਨ ਵਾਧੇ ਦੀ ਮੰਗ ਨੂੰ ਲੈ ਕੇ ਸੰਘਰਸ਼ ਕੀਤਾ ਜਾਵੇਗਾ-ਵਿਜੇ ਕਾਲੜਾ
Ad Position 24