ਫ਼ਿਰੋਜ਼ਪੁਰ, 3 ਮਾਰਚ (ਗੁਰਿੰਦਰ ਸਿੰਘ)-ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜੀਵ ਪ੍ਰਾਸ਼ਰ ਦੀ ਅਗਵਾਈ ਹੇਠ ਚੱਲ ਰਹੇ ਮਿਸ਼ਨ ਨਕਸ਼ੇ ਮਿਤਰਾ ਅਧੀਨ ਟੀ.ਬੀ. ਕਲੀਨਿਕ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਡਾ. ਰਜਤ ਚਾਵਲਾ ਅਤੇ ਡਾ. ਰਿਸ਼ਬ ਸੋਹੀ ਦੀ ਨਿਗਰਾਨੀ ਹੇਠ ਭਾਰਤ ਵਿਕਾਸ ਪ੍ਰੀਸ਼ਦ ਫ਼ਿਰੋਜ਼ਪੁਰ ਸ਼ਹਿਰ ਨੇ ਟੀ.ਬੀ. ਦੇ 10 ਮਰੀਜ਼ਾਂ ਨੂੰ ਪੌਸ਼ਟਿਕ ਕਿੱਟਾਂ ਵੰਡੀਆਂ | ਇਸ ਮੌਕੇ ਸੰਸਥਾ ਦੇ ਸਾਬਕਾ ਪ੍ਰਧਾਨ ਸੁਭਾਸ਼ ਚੌਧਰੀ, ਮਹਿਲਾ ਵਿੰਗ ਦੇ ਪ੍ਰਧਾਨ ਸ੍ਰੀਮਤੀ ਜਨਕ ਚੌਧਰੀ ਅਤੇ ਛਵਿੰਦਰ ਮਸ਼ਰਾਲ ਜਨਰਲ ਸਕੱਤਰ ਨੇ ਦੱਸਿਆ ਕਿ ਸਿਵਲ ਹਸਪਤਾਲ ਫ਼ਿਰੋਜ਼ਪੁਰ ਦੇ ਡਾ. ਸਤਿੰਦਰ ਕੌਰ ਅਤੇ ਉਨ੍ਹਾਂ ਦੇ ਸਟਾਫ਼ ਵਲੋਂ ਟੀ.ਬੀ. ਦੇ ਮਰੀਜ਼ਾਂ ਨੂੰ ਵਧੀਆ ਸਿਹਤ ਸਹੂਲਤਾਂ ਅਤੇ ਸਮੇਂ-ਸਮੇਂ ਸਿਰ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਅਤੇ ਲੋੜੀਂਦੇ ਟੈੱਸਟਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆਂ ਕਿ ਟੀ.ਬੀ. ਦੀ ਬਿਮਾਰੀ ਤੋਂ ਬਚਣ ਲਈ ਜਿੱਥੇ ਮਰੀਜ਼ ਨੂੰ ਦਵਾਈਆਂ ਦੀ ਲੋੜ ਹੁੰਦੀ ਹੈ ਉਸ ਦੇ ਨਾਲ ਪੌਸ਼ਟਿਕ ਖ਼ੁਰਾਕ ਅਤੇ ਸਾਫ਼ ਸਫ਼ਾਈ ਵੀ ਜ਼ਰੂਰੀ ਹੈ | ਨਿਕਸ਼ੇ ਮਿਤਰਾ ਸਕੀਮ ਅਧੀਨ ਅੱਜ 2026 ਦੇ ਨਵੇਂ ਮਿਸ਼ਨ ਦੀ ਸ਼ੁਰੂਆਤ ਕਰਕੇ ਹੋਏ ਪਹਿਲੀ ਵਾਰ ਟੀ.ਬੀ. ਦੇ 10 ਲੋੜਵੰਦ ਮਰੀਜ਼ਾਂ ਨੂੰ ਪੌਸ਼ਟਿਕ ਖ਼ੁਰਾਕਾਂ ਦੀਆਂ ਕਿੱਟਾਂ ਵੰਡੀਆਂ ਗਈਆਂ | ਇਸ ਮੌਕੇ ਸੰਸਥਾ ਦੇ ਮੈਂਬਰ ਸੁਰੇਸ਼ ਸ਼ਰਮਾ, ਸ੍ਰੀਮਤੀ ਅਰੁਣਾ ਭੋਲਾ, ਸ੍ਰੀਮਤੀ ਸੁਖਮਿੰਦਰ ਬੇਰੀ, ਸ੍ਰੀਮਤੀ ਜੀਵਨ ਕਾਂਤਾ ਗਰੋਵਰ, ਸ੍ਰੀਮਤੀ ਨਰੇਸ਼ ਗਰੋਵਰ, ਸ੍ਰੀਮਤੀ ਰੇਨੂੰ ਧਵਨ, ਅਤੇ ਸ਼੍ਰੀਮਤੀ ਸ਼ਕਤੀ ਚੋਪੜਾ ਵੀ ਹਾਜ਼ਰ ਸਨ | ਇਸ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟੀ.ਬੀ. ਵਿਭਾਗ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਲੋਂ ਰਾਜ ਕੁਮਾਰ ਫਾਰਮੇਸੀ ਅਫ਼ਸਰ, ਰਾਜਦੀਪ ਸਿੰਘ ਟੀ.ਬੀ.ਐੱਚ.ਵੀ, ਮਲਕੀਤ ਸਿੰਘ ਸੀਨੀਅਰ ਟੀ.ਬੀ. ਲੈਬ ਸੂਪਰਵਾਈਜਰ, ਸ਼੍ਰੀਮਤੀ ਬੰਦਨਾ ਸਟਾਫ਼ ਨਰਸ, ਭੁਪਿੰਦਰ ਸੋਨੀ ਅਤੇ ਬਲਬੀਰ ਕੌਰ ਵਾਰਡ ਸਰਵੈਂਟ ਨੇ ਵਿਸ਼ੇਸ਼ ਯੋਗਦਾਨ ਦਿੱਤਾ |