12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਦਿਵਿਆਂਗ ਵਿਦਿਆਰਥੀਆਂ ਦਾ ਲਗਾਇਆ ਸਾਮਾਨ ਵੰਡ ਕੈਂਪ

Ad Position 21
No active advertisement
ਅਜੀਤ ਡੈਸਕ 04-03-2026
ਗੋਲੂ ਕਾ ਮੋੜ, 3 ਮਾਰਚ (ਸੁਰਿੰਦਰ ਸਿੰਘ ਪੁਪਨੇਜਾ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ ਸਿੱ) ਫ਼ਿਰੋਜ਼ਪੁਰ ਸੁਨੀਤਾ ਰਾਣੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਅਰੋੜਾ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਪਿੰਡੀ ਵਿਖੇ ਦਿਵਿਆਂਗ ਵਿਦਿਆਰਥੀਆਂ ਨੂੰ ਸਮਾਨ ਵੰਡ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਬਲਾਕ ਗੁਰੂਹਰਸਹਾਏ-1 ਬਲਾਕ ਪਿੰਡੀ ਅਤੇ ਮਮਦੋਟ ਬਲਾਕ ਦੇ ਬੱਚਿਆਂ ਨੂੰ ਵੀਲਚੇਅਰ, ਟਰਾਈ ਸਾਈਕਲ, ਕੰਨਾਂ ਵਾਲੀਆਂ ਮਸ਼ੀਨਾਂ, ਟੀ.ਐੱਲ.ਐਮ ਕਿੱਟ ਆਦਿ ਵੰਡੀਆਂ ਗਈਆਂ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਆਈ.ਈ.ਆਰ.ਟੀ ਗੁਰਪਾਲ ਸਿੰਘ ਨੇ ਦੱਸਿਆ ਸਾਲ 2025 ਦੌਰਾਨ ਲੱਗੇ ਅਸੈਸਮੈਂਟ ਕੈਂਪ ਵਿਚ ਮਾਹਿਰ ਡਾਕਟਰਾਂ ਦੀਆਂ ਟੀਮਾਂ ਵਲੋਂ ਸਿਫ਼ਾਰਸ਼ ਕੀਤੇ ਗਏ ਦਿਵਿਆਂਗ ਵਿਦਿਆਰਥੀਆਂ ਨੂੰ ਵੀਲਚੇਅਰ, ਟਰਾਈ ਸਾਈਕਲ, ਕੰਨਾਂ ਵਾਲੀਆਂ ਮਸ਼ੀਨਾਂ, ਟੀ.ਐੱਲ.ਐਮ ਕਿੱਟ ਆਦਿ ਵੰਡੀਆਂ ਗਈਆਂ | ਇਸ ਮੌਕੇ 'ਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਤੋਂ ਡੀ.ਐੱਸ.ਸੀ ਕਿ੍ਸ਼ਨ ਮੋਹਨ ਚੌਬੇ, ਸਹਾਇਕ ਬੀ.ਪੀ.ਈ.ਓ ਬਲਦੇਵ ਸਿੰਘ, ਕਲਰਕ ਨਿਤਿਨ ਕੁਮਾਰ, ਹਰਪ੍ਰੀਤ ਕੌਰ, ਏਕਤਾ, ਛਿੰਦਰਪਾਲ ਸਿੰਘ, ਜਸਵੰਤ ਸਿੰਘ, ਸੁਰਜੀਤ ਕੌਰ, ਸੋਹਣ ਸਿੰਘ, ਸੈਂਟਰ ਹੈੱਡ ਟੀਚਰ ਮਨਪ੍ਰੀਤ ਕੌਰ, ਰਜਿੰਦਰ ਸਿੰਘ, ਰਾਜ ਕੁਮਾਰ, ਇਕਬਾਲ ਸਿੰਘ, ਵਿਨੇ ਸ਼ਰਮਾ, ਅਲਿਮਕੋ ਟੀਮ ਮੈਂਬਰ ਅਤੇ ਸਮੂਹ ਸਪੈਸ਼ਲ ਐਜੂਕੇਟਰ ਅਧਿਆਪਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਝਾਵਲਾ ਵਿਖੇ ਕਿਸਾਨ ਯੂਨੀਅਨ ਸਿੱਧੂਪੁਰ ਇਕਾਈ ਦਾ ਗਠਨ ਅਗਲੀ ਖ਼ਬਰ ਪੰਜਾਬ ਦੀ ਜਨਤਾ ਨਾਲ ਸੋਚ ਸਮਝ ਕੇ ਵਾਅਦੇ ਕਰਨ ਸਰਕਾਰਾਂ-ਮਦਨ ਨਰੂਲਾ
Ad Position 24