12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪਿੰਡ ਝਾਵਲਾ ਵਿਖੇ ਕਿਸਾਨ ਯੂਨੀਅਨ ਸਿੱਧੂਪੁਰ ਇਕਾਈ ਦਾ ਗਠਨ

Ad Position 21
No active advertisement
ਅਜੀਤ ਡੈਸਕ 04-03-2026
ਗੁਰੂਹਰਸਹਾਏ, 3 ਮਾਰਚ (ਹਰਚਰਨ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਪਿੰਡ ਝਾਵਲਾ ਵਿਖੇ ਪਿੰਡ ਪੱਧਰੀ ਇਕਾਈ ਦਾ ਗਠਨ ਕੀਤਾ ਗਿਆ | ਕਿਸਾਨ ਯੂਨੀਅਨ ਬਲਾਕ ਦੇ ਆਗੂ ਜਸਮੇਲ ਸਿੰਘ ਮੋਠਾਂਵਾਲਾ, ਯੂਥ ਪ੍ਰਧਾਨ ਜਸਕਰਨ ਸਿੰਘ ਸ਼ਰੀਹ ਵਾਲਾ ਆਪਣੇ ਹੋਰ ਸਾਥੀਆਂ ਨਾਲ ਪਿੰਡ ਝਾਵਲਾ ਵਿਖੇ ਪਹੁੰਚੇ ਅਤੇ ਕਿਸਾਨਾਂ ਨਾਲ ਮੀਟਿੰਗ ਕਰਦਿਆਂ ਖੇਤੀਬਾੜੀ ਦੇ ਮੁੱਦਿਆਂ ਸਮੇਤ ਕਿਸਾਨਾਂ ਦੀਆਂ ਮੰਗਾਂ ਮੁਸ਼ਕਿਲਾਂ ਸਬੰਧੀ ਗੱਲਬਾਤ ਕੀਤੀ | ਇਸ ਮੌਕੇ 'ਤੇ ਪਿੰਡ ਪੱਧਰੀ ਇਕਾਈ ਦਾ ਗਠਨ ਕਰਦਿਆਂ ਗੁਲਸ਼ਨ ਅਬਰੋਲ ਨੂੰ ਇਕਾਈ ਪ੍ਰਧਾਨ, ਨਿਸ਼ਾਨ ਸਿੰਘ ਨੂੰ ਮੀਤ ਪ੍ਰਧਾਨ, ਨਿਸ਼ਾਨ ਸਿੰਘ ਵਿਰਕ ਨੂੰ ਖ਼ਜ਼ਾਨਚੀ, ਰਾਜਿੰਦਰ ਸਿੰਘ ਨੂੰ ਜਨਰਲ ਸਕੱਤਰ, ਸੁਰਿੰਦਰ ਕੁਮਾਰ ਬਿੱਲੂ, ਰਾਜਿੰਦਰ ਕੁਮਾਰ, ਸੁਰਿੰਦਰ ਕੁਮਾਰ, ਗੁਰਨਾਮ ਸਿੰਘ ਆਦਿ ਨੂੰ ਇਕਾਈ 'ਚ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ | ਇਸ ਮੌਕੇ 'ਤੇ ਉਕਤ ਇਕਾਈ ਆਗੂਆਂ ਦਾ ਹਾਰ ਪਾ ਕੇ ਸਵਾਗਤ ਕੀਤਾ | ਇਸ ਮੌਕੇ 'ਤੇ ਪਹੁੰਚੇ ਕਿਸਾਨ ਆਗੂਆਂ ਨੇ ਕਿਹਾ ਕਿ ਸਮੇਂ ਦੀ ਲੋੜ ਅਨੁਸਾਰ ਕਿਸਾਨ ਯੂਨੀਅਨ ਦਾ ਸਾਥ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਸਰਕਾਰਾਂ ਤੋਂ ਕਿਸਾਨਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਮਨਵਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਜੋ ਮੋਦੀ ਸਰਕਾਰ ਨੇ ਅਮਰੀਕਾ ਨਾਲ ਖੇਤੀਬਾੜੀ ਆਧਾਰ ਅਤੇ ਵਪਾਰਕ ਸਮਝੌਤਾ ਕੀਤਾ ਹੈ | ਇਹ ਕਿਸਾਨਾਂ ਦੇ ਹਿਤਾਂ ਵਿਚ ਨਹੀਂ ਹੈ ਸਾਰੇ ਕਿਸਾਨਾਂ ਅਤੇ ਜਥੇਬੰਦੀਆਂ ਵਲੋਂ ਹੁਣੇ ਤੋਂ ਹੀ ਇਸ ਦਾ ਵਿਰੋਧ ਕਰਕੇ ਕਿਸਾਨਾਂ ਦੀ ਆਵਾਜ਼ ਚੁੱਕਣੀ ਚਾਹੀਦੀ ਹੈ | ਇਸ ਮੌਕੇ 'ਤੇ ਚੁਣੇ ਗਏ ਇਕਾਈ ਆਗੂਆਂ ਨੇ ਭਰੋਸਾ ਦਿੱਤਾ ਉਹ ਕਿਸਾਨ ਯੂਨੀਅਨ ਨਾਲ ਡਟ ਕੇ ਖੜ੍ਹਨਗੇ | ਇਸ ਮੌਕੇ 'ਤੇ ਕੁਲਦੀਪ ਸਿੰਘ ਕੋਹਰ ਸਿੰਘ ਵਾਲਾ, ਧਰਮਜੀਤ ਸਿੰਘ ਕਾਹਨ ਸਿੰਘ ਵਾਲਾ, ਪ੍ਰੇਮਜੀਤ ਸਿੰਘ ਇਕਾਈ ਪ੍ਰਧਾਨ, ਗੁਲਜ਼ਾਰ ਸਿੰਘ, ਆਦਿ ਸਮੇਤ ਕਈ ਹੋਰ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਹਾਇਕ ਕਲਰਕ ਪਰਮਜੀਤ ਕੌਰ ਦੀ ਸੇਵਾਮੁਕਤੀ 'ਤੇ ਸਾਥੀਆਂ ਵਲੋਂ ਦਿੱਤੀ ਵਿਦਾਇਗੀ ਪਾਰਟੀ ਅਗਲੀ ਖ਼ਬਰ ਦਿਵਿਆਂਗ ਵਿਦਿਆਰਥੀਆਂ ਦਾ ਲਗਾਇਆ ਸਾਮਾਨ ਵੰਡ ਕੈਂਪ
Ad Position 24