14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਜ਼ੀਰਾ ਵਿਖੇ ਕਰਵਾਏ ਪਹਿਲੇ ਕਬੱਡੀ ਕੱਪ 'ਚ ਜੋਗੇਵਾਲਾ ਟੀਮ ਦੀ ਝੰਡੀ

Ad Position 21
No active advertisement
ਅਜੀਤ ਡੈਸਕ 04-03-2026
ਜ਼ੀਰਾ, 3 ਮਾਰਚ (ਹਰਜੀਤ ਸਿੰਘ ਗਿੱਲ, ਪ੍ਰਤਾਪ ਸਿੰਘ ਹੀਰਾ)-ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਦੇ ਖੇਡ ਮੈਦਾਨ ਵਿਖੇ ਵਿਧਾਇਕ ਨਰੇਸ਼ ਕਟਾਰੀਆ ਦੀ ਅਗਵਾਈ ਹੇਠ ਪਾਰਟੀ ਦੇ ਯੂਥ ਆਗੂ ਸ਼ੰਕਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਵਲੋਂ ਪਹਿਲਾ ਕਬੱਡੀ ਕੱਪ ਅਤੇ ਸਭਿਆਚਾਰਕ ਪ੍ਰੋਗਰਾਮ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ | ਜਿਸ ਵਿਚ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ | ਇਸ ਦੌਰਾਨ ਪੰਜਾਬ ਦੀਆਂ ਵੱਖ-ਵੱਖ ਟੀਮਾਂ ਸ਼ਾਮਿਲ ਹੋਈਆਂ ਜਿਨ੍ਹਾਂ ਦੇ ਫਸਵੇਂ ਮੈਚ ਹਾਜ਼ਰ ਇਕੱਠ ਲਈ ਖਿੱਚ ਦਾ ਕੇਂਦਰ ਬਣੇ | ਇਸ ਸਮੇਂ 40 ਸਾਲਾ ਸ਼ੋਅ ਮੈਚ ਅਤੇ ਲੜਕੀਆਂ ਦੀਆਂ ਟੀਮਾਂ ਦੇ ਵੀ ਮੈਚ ਕਰਵਾਏ ਗਏ | ਇਸ ਦੌਰਾਨ ਫਾਈਨਲ ਵਿਚ ਪਿੰਡ ਜੋਗੇਵਾਲਾ ਅਤੇ ਗੱਗੀ ਲੋਪੋਂ ਮਾਲਵਾ ਦੀਆਂ ਟੀਮਾਂ ਪਹੁੰਚਣ 'ਚ ਕਾਮਯਾਬ ਹੋਈਆਂ | ਜਿਸ ਨੂੰ ਦਰਸ਼ਕਾਂ ਨੇ ਬੜੀ ਉਤਸੁਕਤਾ ਨਾਲ ਦੇਖਿਆ | ਇਸ ਮੈਚ ਵਿਚੋਂ ਜੋਗੇਵਾਲਾ ਦੀ ਟੀਮ ਨੇ ਪਹਿਲਾ ਇਨਾਮ ਜਿੱਤਣ ਵਿਚ ਸਫਲਤਾ ਪ੍ਰਾਪਤ ਕੀਤੀ | ਜਦ ਕਿ ਗੱਗੀ ਲੋਪੋਂ ਮਾਲਵਾ ਦੀ ਟੀਮ ਦੂਸਰੇ ਸਥਾਨ 'ਤੇ ਰਹੀ | ਪਹਿਲੀ ਜੇਤੂ ਟੀਮ ਨੂੰ 225000 ਰੁਪਏ ਦੇ ਨਾਲ ਵੱਡੀ ਟਰਾਫ਼ੀ ਅਤੇ ਦੂਸਰੇ ਸਥਾਨ ਤੇ ਆਉਣ ਵਾਲੀ ਟੀਮ ਨੂੰ 200000 ਰੁਪਏ ਨਕਦ ਦੇ ਨਾਲ ਟਰਾਫ਼ੀ ਦੇ ਕੇ ਵਿਧਾਇਕ ਨਰੇਸ਼ ਕਟਾਰੀਆ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ੰਕਰ ਕਟਾਰੀਆ ਵਲੋਂ ਸਨਮਾਨਿਤ ਕੀਤਾ ਗਿਆ | ਇਸ ਸਮੇਂ ਬੈੱਸਟ ਰੇਡਰ ਬਲਕਰਨ ਕਲਿਆਣ ਸੁੱਖਾ ਅਤੇ ਬੈੱਸਟ ਜਾਫੀ ਰਾਜਾ ਪੱਧਰੀ ਚੁਣੇ ਗਏ ਜਿਨ੍ਹਾਂ ਨੂੰ ਕ੍ਰਮਵਾਰ 31000 ਨਕਦੀ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਵਿਧਾਇਕ ਨਰੇਸ਼ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ੰਕਰ ਕਟਾਰੀਆ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਨੂੰ ਨਸ਼ਿਆਂ ਦੇ ਕੋਹੜ ਤੋਂ ਰੋਕਣ ਲਈ ਹੀ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜਦੋਂ ਜੇਤੂ ਖਿਡਾਰੀਆਂ ਨੂੰ ਮਾਨ ਸਨਮਾਨ ਅਤੇ ਸਤਿਕਾਰ ਮਿਲਦਾ ਹੈ ਤਾਂ ਦੂਸਰੇ ਨੌਜਵਾਨਾਂ ਅੰਦਰ ਵੀ ਚੰਗੀ ਸਿਹਤ ਬਣਾਉਣ ਅਤੇ ਬੁਰੀਆਂ ਆਦਤਾਂ ਛੱਡ ਚੰਗੇ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ | ਉਨ੍ਹਾਂ ਨੇ ਟੂਰਨਾਮੈਂਟ 'ਚ ਸ਼ਾਮਿਲ ਹੋਣ ਲਈ ਹਾਜ਼ਰ ਇਕੱਠ ਦਾ ਧੰਨਵਾਦ ਕੀਤਾ | ਇਸ ਟੂਰਨਾਮੈਂਟ ਤੋਂ ਪਹਿਲਾਂ ਬਲਕਾਰ ਅਣਖੀਲਾ ਦੀ ਪ੍ਰਸਿੱਧ ਗਾਇਕ ਜੋੜੀ ਅਤੇ ਪ੍ਰਸਿੱਧ ਗਾਇਕਾਂ ਨੇ ਆਪਣੇ ਪ੍ਰਸਿੱਧ ਗੀਤਾਂ ਨਾਲ ਬੱਲੇ-ਬੱਲੇ ਕਰਵਾਈ | ਇਸ ਦੌਰਾਨ ਵਿਧਾਇਕ ਰਣਬੀਰ ਭੁੱਲਰ, ਵਿਧਾਇਕ ਲਾਡੀ ਢੋਸ ਅਤੇ ਵਿਧਾਇਕ ਫੌਜਾ ਸਿੰਘ ਸਰਾਰੀ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਟੂਰਨਾਮੈਂਟ ਦੀ ਕੁਮੈਂਟਰੀ ਅਤੇ ਸੁਖਰਾਜ ਸਿੰਘ ਰੋਡੇ ਅਤੇ ਬੂਟਾ ਉਮਰੀਆਣਾ ਵਲੋਂ ਸੁਚੱਜੇ ਢੰਗ ਨਾਲ ਕੀਤੀ ਗਈ | ਇਸ ਮੌਕੇ ਪੀ ਏ ਮੇਜਰ ਸਿੰਘ ਭੁੱਲਰ, ਸਰਪੰਚ ਗੁਰਮਨਦੀਪ ਸਿੰਘ ਖਹਿਰਾ ਹਲਕਾ ਇੰਚਾਰਜ ਸੰਗਠਨ, ਬਲਾਕ ਪ੍ਰਧਾਨ ਹਰਭਗਵਾਨ ਸਿੰਘ ਭੋਲਾ, ਪ©ਧਾਨ ਗੁਰਪ©ੀਤ ਸਿੰਘ ਜੱਜ, ਡਾਇਰੈਕਟਰ ਬਲਰਾਜ ਸਿੰਘ ਬੋਤੀਆਂ ਵਾਲਾ, ਸਰਪੰਚ ਨਵਜੀਤ ਸਿੰਘ ਗਿੱਲ ਮਰਖਾਈ, ਸਰਪੰਚ ਦਲਜੀਤ ਸਿੰਘ ਧਾਲੀਵਾਲ ਝੱਤਰਾ, ਸਰਪੰਚ ਸਤਨਾਮ ਸਿੰਘ ਗਿੱਲ ਮਨਸੂਰਵਾਲ, ਸਰਪੰਚ ਮਨਪ੍ਰੀਤ ਸਿੰਘ ਸੇਖਵਾਂ, ਸਰਪੰਚ ਰਾਮ ਸਿੰਘ ਗਿੱਲ ਲੋਂਗੋਦੇਵਾ, ਸਰਪੰਚ ਤੀਰਥ ਸਿੰਘ ਬਰਾੜ ਫੇਰੋ ਕੇ, ਸਾਬਕਾ ਸਰਪੰਚ ਬਲਕਾਰ ਸਿੰਘ ਸਰਾਂ ਵਕੀਲਾਂ ਵਾਲਾ ਮੈਂਬਰ ਬਲਾਕ ਸੰਮਤੀ, ਪ੍ਰਧਾਨ ਰਾਜਾ ਗੋਗੋਆਣੀ, ਪ੍ਰਧਾਨ ਊਧਮ ਸਿੰਘ ਠੱਠਾ, ਸਰਪੰਚ ਰਣਬੀਰ ਸਿੰਘ ਬਾਠ, ਸਾਰਜ ਸਿੰਘ ਬਾਠ, ਸਰਪੰਚ ਜਗਦੇਵ ਸਿੰਘ ਧੰਨਾ ਸ਼ਹੀਦ, ਸਰਪੰਚ ਮਨਪ੍ਰੀਤ ਸਿੰਘ ਵਰਨਾਲਾ, ਸਰਪੰਚ ਇਕਬਾਲ ਸਿੰਘ ਨੀਲੇ ਵਾਲਾ, ਚੇਅਰਮੈਨ ਲਾਭ ਸਿੰਘ ਮਨਸੂਰਵਾਲ, ਸਰਪੰਚ ਸੁਖਚੈਨ ਸਿੰਘ ਵਕੀਲਾਂ ਵਾਲਾ, ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗਿੱਲ, ਸਰਪੰਚ ਜਸਦੀਪ ਸਿੰਘ ਮੱਲੋ ਕੇ, ਨੰਬਰਦਾਰ ਬਲਜਿੰਦਰ ਸਿੰਘ ਗਿੱਲ, ਸੁਖਦੇਵ ਸਿੰਘ ਮਣਕਿਆਂ ਵਾਲੀ ਪ੍ਰਧਾਨ ਸਹਿਕਾਰੀ ਸਭਾ ਅਤੇ ਸਰਪੰਚ ਬਲਜੀਤ ਸਿੰਘ ਨੂਰਪੁਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਸ਼ਾ ਵਰਕਰਾਂ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਮਨੁੱਖਾ ਜੀਵਨ ਦੀ ਸਫਲਤਾ ਪ੍ਰਭੂ ਭਗਤੀ, ਸੱਚੇ ਆਚਰਨ ਅਤੇ ਸਤਿਸੰਗ ਨਾਲ ਹੀ ਸੰਭਵ-ਸਵਾਮੀ ਸਤਿਆਨੰਦ ਗਿਰੀ
Ad Position 24