14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਮਨੁੱਖਾ ਜੀਵਨ ਦੀ ਸਫਲਤਾ ਪ੍ਰਭੂ ਭਗਤੀ, ਸੱਚੇ ਆਚਰਨ ਅਤੇ ਸਤਿਸੰਗ ਨਾਲ ਹੀ ਸੰਭਵ-ਸਵਾਮੀ ਸਤਿਆਨੰਦ ਗਿਰੀ

Ad Position 21
No active advertisement
ਅਜੀਤ ਡੈਸਕ 04-03-2026
ਗੁਰੂਹਰਸਹਾਏ, 3 ਮਾਰਚ (ਕਪਿਲ ਕੰਧਾਰੀ)-ਸ਼ਹਿਰ ਦੇ ਪ੍ਰਸਿੱਧ ਧਾਰਮਿਕ ਸਥਾਨ ਸੰਕਟ ਮੋਚਨ ਸ੍ਰੀ ਪੰਚਮੁਖੀ ਹਨੂਮਾਨ ਮੰਦਰ ਵਿਖੇ ਚੱਲ ਰਹੀ ਸ੍ਰੀ ਮਦ ਭਾਗਵਤ ਕਥਾ ਦੇ ਚੌਥੇ ਦਿਨ ਭਾਰੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ | ਮੰਦਰ ਪ੍ਰੰਗਣ ਭਗਤੀ ਰੰਗ ਵਿਚ ਰੰਗਿਆ ਹੋਇਆ ਸੀ ਅਤੇ ਹਰ ਪਾਸੇ Tਰਾਧੇ-ਰਾਧੇU ਅਤੇ Tਹਨੂਮਾਨ ਜੀ ਕੀ ਜੈU ਦੇ ਜੈਕਾਰਿਆਂ ਦੀ ਗੂੰਜ ਸੁਣਾਈ ਦਿੰਦੀ ਰਹੀ | ਇਸ ਮੌਕੇ ਜਾਣਕਾਰੀ ਦੇਂਦੇ ਹੋਏ ਮੰਦਿਰ ਦੇ ਪ੍ਰਧਾਨ ਵਿਜੈ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਪਹੁੰਚੇ ਸ਼੍ਰੀ ਸ਼੍ਰੀ 1008 ਸਵਾਮੀ ਸਤਿਆਨੰਦ ਗਿਰੀ ਕਲਿਆਣ ਆਸ਼ਰਮ ਹਰਿਦੁਆਰ ਕਥਾ ਵਾਚਕ ਨੇ ਚੌਥੇ ਦਿਨ ਭਗਵਾਨ ਸ੍ਰੀ ਕਿ੍ਸ਼ਨ ਜੀ ਦੀਆਂ ਬਾਲ ਲੀਲਾਵਾਂ, ਗੋਵਰਧਨ ਪੂਜਾ ਅਤੇ ਭਗਤੀ ਦੀ ਮਹਿਮਾ ਬਾਰੇ ਵਿਸਤਾਰ ਨਾਲ ਵਰਣਨ ਕੀਤਾ | ਉਨ੍ਹਾਂ ਦੱਸਿਆ ਕਿ ਮਨੁੱਖਾ ਜੀਵਨ ਦੀ ਸਫਲਤਾ ਪ੍ਰਭੂ ਭਗਤੀ, ਸੱਚੇ ਆਚਰਨ ਅਤੇ ਸਤਿਸੰਗ ਨਾਲ ਹੀ ਸੰਭਵ ਹੈ | ਕਥਾ ਦੌਰਾਨ ਭਗਵਾਨ ਦੀ ਭਗਤੀ ਵਿਚ ਲੀਨ ਹੋਈ ਸੰਗਤ ਨੇ ਭਜਨਾਂ 'ਤੇ ਝੂਮ ਕੇ ਆਤਮਿਕ ਅਨੰਦ ਮਾਣਿਆ | ਸਵਾਮੀ ਹੋਰਾਂ ਕਿਹਾ ਕਿ ਸ੍ਰੀ ਮਦ ਭਾਗਵਤ ਸਾਨੂੰ ਧਰਮ, ਕਰਮ ਅਤੇ ਸਚਾਈ ਦੇ ਰਾਹ 'ਤੇ ਤੁਰਨ ਦੀ ਪੇ੍ਰਰਨਾ ਦਿੰਦੀ ਹੈ | ਉਨ੍ਹਾਂ ਸਮਾਜ ਵਿਚ ਫੈਲ ਰਹੀਆਂ ਬੁਰਾਈਆਂ ਤੋਂ ਦੂਰ ਰਹਿਣ ਅਤੇ ਸੇਵਾ ਭਾਵ ਅਪਣਾਉਣ ਦਾ ਸੰਦੇਸ਼ ਵੀ ਦਿੱਤਾ | ਇਸ ਮੌਕੇ ਮੰਦਰ ਕਮੇਟੀ ਵਲੋਂ ਸਾਰੇ ਸ਼ਰਧਾਲੂਆਂ ਲਈ ਪ੍ਰਸਾਦ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ | ਇਸ ਮੌਕੇ ਪ੍ਰਧਾਨ ਵਿਜੈ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਥਾ ਸਮਾਗਮ ਅਗਲੇ ਦਿਨਾਂ ਵਿਚ ਵੀ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਉਨ੍ਹਾਂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਵੱਧ ਚੜ੍ਹ ਕੇ ਹਾਜ਼ਰੀ ਭਰਨ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਜ਼ੀਰਾ ਵਿਖੇ ਕਰਵਾਏ ਪਹਿਲੇ ਕਬੱਡੀ ਕੱਪ 'ਚ ਜੋਗੇਵਾਲਾ ਟੀਮ ਦੀ ਝੰਡੀ ਅਗਲੀ ਖ਼ਬਰ ਮਨਰੇਗਾ ਮਜ਼ਦੂਰਾਂ 'ਤੇ ਕੇਂਦਰ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ -ਬੀਬੀ ਬਲਜੀਤ ਕੌਰ ਬੰਗੜ
Ad Position 24