26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪ੍ਰੇਮ ਅਤੇ ਪਿਆਰ ਦਾ ਪ੍ਰਤੀਕ ਹੋਲੀ ਦਾ ਤਿਉਹਾਰ ਛੋਟੇ ਬੱਚਿਆ ਅਤੇ ਨੌਜਵਾਨਾਂ ਵਲੋਂ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 06-03-2026
ਗੁਰੂਹਰਸਹਾਏ, 5 ਮਾਰਚ (ਕਪਿਲ ਕੰਧਾਰੀ)-ਪ੍ਰੇਮ ਭਾਈਚਾਰੇ ਅਤੇ ਰੰਗਾਂ ਦੇ ਤਿਉਹਾਰ ਹੋਲੀ ਨੂੰ ਅੱਜ ਸ਼ਹਿਰ ਵਿਚ ਛੋਟੇ-ਛੋਟੇ ਬੱਚਿਆ ਅਤੇ ਨੌਜਵਾਨਾਂ ਵਲੋਂ ਬੜੇ ਹੀ ਉਤਸ਼ਾਹ ਅਤੇ ਜੋਸ਼ ਦੇ ਨਾਲ ਮਨਾਇਆ ਗਿਆ | ਹੋਲੀ ਦੇ ਤਿਉਹਾਰ ਨੂੰ ਲੈ ਕੇ ਸਵੇਰ ਤੋਂ ਹੀ ਬੱਚਿਆ ਵਿਚ ਖ਼ਾਸਾ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਰੰਗ ਗੁਲਾਲ ਨਾਲ ਇਕ ਦੂਜੇ ਨੂੰ ਰੰਗਦੇ ਹੋਏ ਹੋਲੀ ਦੇ ਨਾਅਰੇ ਲਗਾਉਂਦੇ ਹੋਏ ਨਜ਼ਰ ਆਏ ਅੱਜ ਗੁਰੂਹਰਸਹਾਏ ਸ਼ਹਿਰ ਦੇ ਵੱਖ-ਵੱਖ ਮਹੱਲਿਆਂ ਅਤੇ ਗਲੀਆਂ ਵਿਚ ਬੱਚਿਆ ਨੌਜਵਾਨਾਂ ਔਰਤਾਂ ਵਲੋਂ ਟੋਲੀਆਂ ਬਣਾ ਕੇ ਇਕ ਦੂਜੇ ਦੇ ਘਰ ਜਾ ਕੇ ਹੋਲੀ ਦੇ ਰੰਗ ਲਗਾਇਆ ਅਤੇ ਇਕ ਦੂਜੇ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ ਅਤੇ ਕਈ ਨੌਜਵਾਨਾਂ ਵਲੋਂ ਡੀ.ਜੇ ਦੀ ਧੁਨ ਤੇ ਨੱਚ ਗਾਣਾ ਕਰਦੇ ਹੋਏ ਤਿਉਹਾਰ ਦੀ ਰੌਣਕ ਨੂੰ ਵਧਾਇਆਂ ਕਈ ਥਾਵਾਂ ਤੇ ਰੰਗਾਂ ਦੇ ਨਾਲ-ਨਾਲ ਫੁੱਲਾਂ ਦੀ ਹੋਲੀ ਵੀ ਖੇਡੀ ਗਈ | ਜਿਸ ਨਾਲ ਮਾਹੌਲ ਖ਼ੁਸ਼ਗਵਾਰ ਬਣਿਆ ਰਿਹਾ | ਹੋਲੀ ਦੇ ਤਿਉਹਾਰ 'ਤੇ ਮਾਪਿਆ ਅਤੇ ਵਡਿਆ ਨੇ ਵੀ ਬੱਚਿਆ ਨੂੰ ਪਿਆਰ ਭਰੀਆਂ ਅਸੀਸਾਂ ਦਿੱਤੀਆਂ ਅਤੇ ਆਪਸੀ ਰੰਜਸ਼ਾਂ ਭੁੱਲਾ ਕੇ ਇਕ ਦੂਜੇ ਨੰੂ ਗਲੇ ਮਿਲ ਕੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ | ਇਸ ਮੌਕੇ ਸ਼ਹਿਰ ਵਾਸੀਆਂ ਵਲੋਂ ਹੋਲੀ ਦੇ ਤਿਉਹਾਰ ਮੌਕੇ ਮਿਠਾਈਆਂ ਵੀ ਵੰਡੀਆਂ ਗਈਆਂ | ਇਸ ਮੌਕੇ ਪਾਣੀ ਦੀ ਕਮੀ ਨੂੰ ਦੇਖਦਿਆਂ ਹੋਇਆ ਲੋਕਾਂ ਨੇ ਪਾਣੀ ਦੀ ਬੱਚਤ ਅਤੇ ਸੁਰੱਖਿਅਤ ਹੋਲੀ ਮਨਾਉਣ ਦਾ ਸੰਦੇਸ਼ ਵੀ ਦਿੱਤਾ | ਇਸ ਮੌਕੇ ਗੱਲਬਾਤ ਕਰਦੇ ਹੋਏ ਸ਼ਹਿਰ ਦੀਆਂ ਮਹਿਲਾਵਾਂ ਅਤੇ ਨੌਜਵਾਨਾ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਸਮਾਜ ਵਿਚ ਪ੍ਰੇਮ ਅਤੇ ਸਾਂਝ ਦਾ ਸਨੇਹਾ ਦਿੰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਹੋਲੀ ਖੇਡਣ ਦੀ ਆੜ 'ਚ ਹੁੱਲੜਬਾਜ਼ੀ ਕਰਨ ਵਾਲਿਆਂ 'ਤੇ ਪੁਲਿਸ ਨੇ ਸ਼ਿਕੰਜਾ ਕੱਸਿਆ ਅਗਲੀ ਖ਼ਬਰ ਹੋਲੀ ਦੇ ਤਿਉਹਾਰ ਮੌਕੇ ਮੰਦਿਰ ਬਾਬਾ ਖੇਤਰਪਾਲ ਵਿਖੇ ਸੰਗਤਾਂ ਵਲੋਂ ਮੱਥਾ ਟੇਕ ਕੇ ਲਿਆ ਅਸ਼ੀਰਵਾਦ
Ad Position 24