27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਐੱਸ.ਡੀ.ਐੱਮ ਦਫਤਰ ਗੁਰੂਹਰਸਹਾਏ ਅਤੇ ਪੰਚਾਇਤ ਸੰਮਤੀ ਦੀ ਸਾਂਝੀ ਚਾਰਦੀਵਾਰੀ ਵਾਲੀ ਕੰਧ ਡਿੱਗੀ

Ad Position 21
No active advertisement
ਅਜੀਤ ਡੈਸਕ 06-03-2026
ਗੁਰੂਹਰਸਹਾਏ, 5 ਮਾਰਚ(ਹਰਚਰਨ ਸਿੰਘ ਸੰਧੂ)-ਲੋਕਾਂ ਨੂੰ ਇਕੋ ਛੱਤ ਹੇਠਾਂ ਸਹੂਲਤਾਂ ਦੇਣ ਦੇ ਮਕਸਦ ਨਾਲ ਬਣਾਏ ਗਏ ਕੰਪਲੈਕਸਾਂ 'ਚ ਸੁਰੱਖਿਅਤ ਹੋਣ ਦਾ ਹਾਲ ਠੀਕ ਨਹੀਂ ਲੱਗ ਰਿਹਾ | ਅਜਿਹਾ ਹਾਲ ਹੈ ਗੁਰੂਹਰਸਹਾਏ ਵਿਖੇ ਬਣਾਏ ਗਏ ਤਹਿਸੀਲ ਕੰਪਲੈਕਸ ਦਾ | ਇਸ ਕੰਪਲੈਕਸ ਵਿਚ ਐੱਸ. ਡੀ. ਐੱਮ ਦਫਤਰ, ਤਹਿਸੀਲਦਾਰ ਦਫ਼ਤਰ, ਕਾਨੂੰਗੋ ਦਫ਼ਤਰ, ਪਟਵਾਰ ਖਾਨਾ, ਫ਼ਰਦ ਕੇਂਦਰ, ਚੋਣ ਸੈਲ ਦਫ਼ਤਰ ਸਮੇਤ ਸਬੰਧਤ ਦਫ਼ਤਰਾਂ ਦੀਆਂ ਬ੍ਰਾਂਚਾਂ ਹਨ, ਪਰ ਐੱਸ ਡੀ ਐੱਮ ਦਫਤਰ ਦੇ ਬਿਲਕੁਲ ਸਾਹਮਣੇ ਨਾਲ ਲੱਗਦੀ ਚਾਰਦੀਵਾਰੀ ਕੰਧ ਜੋ ਚੜ੍ਹਦੇ ਵਾਲੇ ਪਾਸੇ ਹੈ ਅਤੇ ਪੰਚਾਇਤ ਸੰਮਤੀ ਨਾਲ ਸਾਂਝੀ ਹੈ | ਉਹ ਕੰਧ ਪਿਛਲੇ ਕਾਫ਼ੀ ਮਹੀਨਿਆਂ ਤੋਂ ਡਿੱਗੀ ਹੋਈ ਹੈ | ਹੋਰ ਤਾਂ ਹੋਰ ਕੰਪਲੈਕਸ ਦੇ ਛਿਪਦੇ ਵਾਲੇ ਪਾਸੇ ਗੁੱਦੜ ਢੰਡੀ ਸੜਕ ਤੇ ਸਥਿਤ ਇਕ ਪ੍ਰਾਈਵੇਟ ਕਾਲੋਨੀ ਬਣਾਈ ਗਈ ਹੈ | ਜਿਥੇ ਪਲਾਟ, ਦੁਕਾਨਾਂ, ਅਤੇ ਸੋਅ ਰੂਮਾਂ ਵਾਸਤੇ ਜਗ੍ਹਾ ਦਿੱਤੀ ਜਾ ਰਹੀ ਹੈ | ਉਸ ਕਾਲੋਨੀ ਵਲੋਂ ਇਕ ਗਲੀ ਰਸਤੇ ਦੇ ਰੂਪ ਵਿਚ ਸਿੱਧੀ ਇਸ ਕੰਪਲੈਕਸ ਦੀ ਕੰਧ ਨਾਲ ਜੋੜੀ ਹੋਈ ਹੈ ਅਤੇ ਇਸ ਨੂੰ ਕੰਪਲੈਕਸ ਨੂੰ ਜਾਣ ਵਾਲਾ ਰਸਤਾ ਛੱਡਿਆ ਕਹਿ ਕੇ ਵਿਖਾਇਆ ਜਾ ਰਿਹਾ ਹੈ ਤਾਂ ਜ਼ੋ ਇਸ ਜਗ੍ਹਾ ਦੀ ਕੀਮਤ ਮਹਿੰਗੀ ਹੋ ਸਕੇ ਅਤੇ ਹੱਥੋਂ ਹੱਥ ਇਹ ਜਗ੍ਹਾ ਕਰੋੜਾਂ ਦੀ ਵੇਚੀ ਜਾ ਸਕੇ, ਪਰ ਉਹ ਜਗ੍ਹਾ ਪੰਚਾਇਤ ਸੰਮਤੀ ਦੀ ਦੱਸੀ ਜਾ ਰਹੀ ਹੈ ਅਤੇ ਜੋ ਕੰਧ ਪਹਿਲਾਂ ਕੱਢੀ ਗਈ ਸੀ | ਉਹ ਮਿੱਟੀ ਦੀ ਭਰਤ ਪੈਣ ਕਾਰਨ ਰਸਤੇ ਦੇ ਬਰਾਬਰ ਹੋ ਚੁੱਕੀ ਹੈ ਅਤੇ ਲੋਕਾਂ ਨੇ ਇਸ ਰਸਤੇ ਰਾਹੀਂ ਕੰਪਲੈਕਸ ਨੂੰ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਹੈ | ਕੰਪਲੈਕਸ ਨੂੰ ਚਾਰਦੀਵਾਰੀ ਨਾ ਹੋਣ ਕਾਰਨ ਇੱਥੇ ਆਵਾਰਾ ਪਸ਼ੂਆਂ ਅਤੇ ਕੁੱਤਿਆਂ ਦੇ ਝੁੰਡ ਆ ਰਹੇ ਹਨ ਜੋ ਲੋਕਾਂ ਲਈ ਖ਼ਤਰਾ ਪੈਦਾ ਕਰ ਸਕਦੇ ਹਨ | ਇਸ ਤੋਂ ਇਲਾਵਾ ਚਾਰਦੀਵਾਰੀ ਨਾ ਹੋਣ ਕਾਰਨ ਇਹਨਾਂ ਦਫ਼ਤਰਾਂ ਚ ਰਾਤ ਬਰਾਤੇ ਚੋਰੀ ਦੀ ਘਟਨਾ ਵਾਪਰ ਸਕਦੀ ਹੈ | ਪਤਾ ਨਹੀਂ ਕਿਸ ਸਿਆਸੀ ਦਬਾਅ ਹੇਠ ਸਬੰਧਤ ਅਧਿਕਾਰੀਆਂ ਵੱਲੋਂ ਚੁੱਪੀ ਧਾਰੀ ਹੋਈ ਹੈ | ਜਿਨ੍ਹਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਇਸ ਚਾਰਦੀਵਾਰੀ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ | ਜਦ ਇਸ ਸਬੰਧੀ ਜਾਣਕਾਰੀ ਲਈ ਸਬੰਧਤ ਦਫਤਰ ਨਾਲ ਤਾਲਮੇਲ ਕੀਤਾ | ਉਥੋਂ ਪਤਾ ਲੱਗਾ ਕਿ ਇਹ ਤਹਿਸੀਲ ਕੰਪਲੈਕਸ ਦੀ ਜਗ੍ਹਾ ਹੈ ਅਤੇ ਜੋ ਕੰਮ ਹੋਣੇ ਹਨ, ਉਸ ਲਈ ਪੈਸੇ ਆ ਚੁੱਕੇ ਹਨ, ਪਰ ਇਹ ਕੰਮ ਪੀ.ਡਬਲਿਊ.ਡੀ ਵਿਭਾਗ ਨੇ ਕਰਵਾਉਣਾ ਹੈ | ਜਦ ਵਿਭਾਗ ਦੇ ਐੱਸ.ਡੀ.ਓ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਜਲਦੀ ਹੀ ਕੰਮ ਦਾ ਟੈਂਡਰ ਲਿਆ ਜਾ ਰਿਹਾ ਹੈ, ਪਰ ਤਹਿਸੀਲ ਦਫਤਰ ਨੂੰ ਸਾਡੇ ਵਲੋਂ ਨਿਸ਼ਾਨ ਦੇਹੀ ਲਈ ਲਿਖਿਆ ਗਿਆ ਹੈ | ਉਹ ਦਫ਼ਤਰ ਨਿਸ਼ਾਨਦੇਹੀ ਕਰਵ ਦੇਵੇ ਤੇ ਨਾਲ ਦੀ ਨਾਲ ਹੀ ਚਾਰਦੀਵਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਕਾਉਂਕੇ ਨੇ ਸਾਥੀਆਂ ਸਮੇਤ ਸੁਖਬੀਰ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਕੌਂਸਲਰ ਨਿਧੀ ਗੁਪਤਾ ਦੀ ਅਗਵਾਈ ਹੇਠ ਹੋਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ <br/>
Ad Position 24