27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਟਰੱਕ ਯੂਨੀਅਨ ਨੁਮਾਇੰਦਿਆਂ ਵਲੋਂ ਪਲੰਥਾਂ 'ਚ ਪਈ ਕਣਕ 'ਤੇ ਲਾਏ ਪਾਣੀ ਛਿੜਕਣ ਦੇ ਇਲਜ਼ਾਮ

Ad Position 21
No active advertisement
ਅਜੀਤ ਡੈਸਕ 06-03-2026
ਜ਼ੀਰਾ, 5 ਮਾਰਚ (ਪ੍ਰਤਾਪ ਸਿੰਘ ਹੀਰਾ)-ਟਰੱਕ ਯੂਨੀਅਨ ਜ਼ੀਰਾ ਦੇ ਨੁਮਾਇੰਦਿਆਂ ਵਲੋਂ ਪਲੰਥਾਂ ਵਿਚ ਸਟੋਰ ਕੀਤੀ ਕਣਕ ਉੱਤੇ ਪਾਣੀ ਛਿੜਕਣ ਦੇ ਇਲਜ਼ਾਮ ਲਾਏ ਹਨ | ਜ਼ੀਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੱਕ ਯੂਨੀਅਨ ਜ਼ੀਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ, ਰਿਸ਼ੀ ਕੁਮਾਰ ਬੱਬਲੂ, ਗੁਰਚਰਨ ਸਿੰਘ ਸੰਧੂ ਨੇ ਦੱਸਿਆ ਕਿ ਜ਼ੀਰਾ ਅਤੇ ਇਲਾਕੇ ਦੀਆਂ ਵੱਖ-ਵੱਖ ਦਾਣਾ ਮੰਡੀਆਂ ਵਿਚੋਂ ਅਪ੍ਰੈਲ 2025 ਵਿਚ ਕਣਕ ਦੇ ਸੀਜ਼ਨ ਦੌਰਾਨ ਕਣਕ ਲੋਡ ਕਰਕੇ ਹਰਪਾਲ ਕੌਰ ਪਲੰਥ ਮਨਸੂਰਦੇਵਾ ਅਤੇ ਹੋਰ ਪਲੰਥਾਂ ਵਿਚ ਟਰੱਕ ਯੂਨੀਅਨ ਜ਼ੀਰਾ ਰਾਹੀਂ ਭੇਜੀ ਗਈ ਸੀ | ਉਸ ਟਾਈਮ ਭੇਜੇ ਗਏ ਇਕ ਟਰੱਕ ਵਿਚ 360 ਗੱਟੇ ਪ੍ਰਤੀ ਗੱਟਾ 50 ਕਿੱਲੋ ਵਜ਼ਨ ਨਾਲ ਭੇਜਿਆ ਗਿਆ ਸੀ | ਜਿਸ ਦਾ ਟੋਟਲ ਵਜ਼ਨ ਗੱਟਿਆਂ ਸਣੇ 182 ਕੁਇੰਟਲ 600 ਗ੍ਰਾਮ ਬਣਦਾ ਹੈ, ਪਰ ਸਿਤਮ ਜਰੀਫੀ ਹੈ ਕਿ ਇਕ ਸਾਲ ਬਾਅਦ ਜਦੋਂ ਪਲੰਥਾਂ ਵਿਚੋਂ 360 ਕਣਕ ਦੇ ਗੱਟਿਆਂ ਨੂੰ ਇਕ ਟਰੱਕ ਵਿਚ ਲੋਡ ਕਰਕੇ ਵਜ਼ਨ ਚੈੱਕ ਕੀਤਾ ਗਿਆ ਤਾਂ ਹਰੇਕ ਟਰੱਕ ਵਿਚ ਪਿੱਛੇ ਪੰਜ ਤੋਂ ਸੱਤ ਕੁਇੰਟਲ ਕਣਕ ਦਾ ਵਜ਼ਨ ਵੱਧ ਪਾਇਆ ਗਿਆ | ਜਦੋਂ ਕਿ ਉਸ ਟਾਈਮ ਕਣਕ ਵਿਚ ਮਿਊਚਰ ਵੱਧ ਹੋਣ ਕਰਕੇ ਵੱਖ-ਵੱਖ ਏਜੰਸੀਆਂ ਵਲੋਂ ਟਰੱਕ ਯੂਨੀਅਨ ਜ਼ੀਰਾ ਨੂੰ 1600 ਕੁਇੰਟਲ ਦਾ ਹਰਜਾਨਾ ਪਾਇਆ ਗਿਆ ਸੀ | ਜਿਸ ਦੇ ਲਿਖਤੀ ਸਬੂਤ ਉਨ੍ਹਾਂ ਕੋਲ ਹਨ ਉਨ੍ਹਾਂ ਦੋਸ਼ ਲਗਾਇਆ ਕੀ ਪੰਲਥਾਂ ਵਿਚ ਸਟੋਰ ਕੀਤੀ ਕਣਕ ਉੱਤੇ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ | ਜਿਸ ਲਈ ਪਲੰਥ ਮਾਲਕਾਂ ਵਲੋਂ ਪੰਜ ਤੋਂ ਸੱਤ ਵੱਡੇ ਬੋਰ ਕੀਤੇ ਹੋਏ ਹਨ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਜਿਸ ਟਾਈਮ ਪਲੰਥਾਂ ਵਿਚ ਕਣਕ ਸਟੋਰ ਕਰਨ ਲਈ ਭੇਜੀ ਗਈ ਸੀ ਤਾਂ ਉਸ ਟਾਈਮ ਗੱਟਿਆਂ ਉੱਤੇ ਸਨ 2025 ਦਾ ਮਾਰਕਾ ਲੱਗਿਆ ਹੋਇਆ ਸੀ | ਹੁਣ ਜਦੋਂ ਕਣਕ ਪਲੰਥਾਂ ਤੋਂ ਰੇਲਵੇ ਸਟੇਸ਼ਨਾਂ ਨੂੰ ਭੇਜਣ ਲੱਗਿਆਂ ਗੱਟਿਆਂ ਉੱਤੇ 2020, 21 ਦਾ ਮਾਰਕਾ ਲੱਗਿਆ ਹੋਇਆ ਹੈ ਅਤੇ ਗੱਟੇ ਖਸਤਾ ਹਾਲਤ ਵਿਚ ਹਨ | ਜਦ ਕਿ ਨਵੇਂ ਬਾਰਦਾਨੇ ਨੂੰ ਬਾਹਰ ਵੇਚਿਆ ਗਿਆ ਹੈ | ਟਰੱਕ ਯੂਨੀਅਨ ਨੁਮਾਇੰਦਿਆਂ ਨੇ ਦੱਸਿਆ ਕਿ ਹਰਪਾਲ ਪਲੰਥ ਦਾ ਮਾਲਕ ਪਹਿਲਾਂ ਖ਼ਰੀਦ ਏਜੰਸੀ ਦਾ ਇੰਸਪੈਕਟਰ ਰਹਿ ਚੁੱਕਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪਲੰਥ ਮਾਲਕਾਂ ਅਤੇ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਇੰਸਪੈਕਟਰਾਂ ਦੀ ਜਾਇਦਾਦ ਦੀ ਜਾਂਚ ਕਰਵਾਈ ਜਾਵੇ ਤਾਂ ਇਹਨਾਂ ਕੋਲ ਕਰੋੜਾਂ ਦੀ ਸੰਮਤੀ ਹੋਵੇਗੀ | ਉਨ੍ਹਾਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਅਤੇ ਫੂਡ ਮੰਤਰਾਲੇ ਤੋਂ ਮੰਗ ਕੀਤੀ ਕਿ ਇਸ ਘੁਟਾਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਵੱਖ-ਵੱਖ ਮਹਿਕਮਿਆਂ ਦੇ ਉੱਚ ਅਹੁਦਿਆਂ ਤੇ ਬੈਠੇ ਅਫ਼ਸਰ ਅਤੇ ਪਲੰਥਾਂ ਦੇ ਮਾਲਕ ਇਸ ਘੁਟਾਲੇ ਵਿਚ ਸ਼ਾਮਿਲ ਪਾਏ ਜਾਣਗੇ | ਉਨ੍ਹਾਂ ਕਿਹਾ ਕਿ ਜੇਕਰ ਟਰੱਕ ਯੂਨੀਅਨ ਜ਼ੀਰਾ ਨੂੰ ਇਸ ਸਬੰਧੀ ਇਨਸਾਫ਼ ਨਾ ਮਿਲਿਆ ਤਾਂ ਉਹ ਇਸ ਕੇਸ ਨੂੰ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਤੱਕ ਕੇਸ ਲੈ ਕੇ ਜਾਵਾਂਗੇ | ਉਨ੍ਹਾਂ ਖ਼ਦਸ਼ਾ ਪ੍ਰਗਟ ਕੀਤਾ ਕਿ ਜੇਕਰ ਸਾਰਾ ਕੁੱਝ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਥੋੜੇ੍ਹ ਚਿਰ ਬਾਅਦ ਹੀ ਭਾਰਤ ਸਰਕਾਰ ਪੰਜਾਬ ਦੀ ਕਣਕ ਅਤੇ ਚੌਲ ਖ਼ਰੀਦਣਾ ਬੰਦ ਕਰ ਦੇਵੇਗੀ | ਜਿਸ ਦਾ ਸਿੱਧਾ ਸਿੱਧਾ ਅਸਰ ਪੰਜਾਬ ਦੀ ਆਰਥਿਕਤਾ ਉੱਤੇ ਪਵੇਗਾ | ਇਸ ਮੌਕੇ ਉਨ੍ਹਾਂ ਦੇ ਨਾਲ ਬਲਵੰਤ ਸਿੰਘ ਢਿੱਲੋਂ ਆੜ੍ਹਤੀ, ਜਸਬੀਰ ਸਿੰਘ ਭੁੱਟੋ ਟਰੱਕ ਆਪਰੇਟਰ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਜੇਸ਼ ਢੰਡ, ਬਸੰਤ ਸਿੰਘ ਧੰਜੂ ਆਦਿ ਹਾਜ਼ਰ ਸਨ | ਜਦੋਂ ਇਸ ਸਬੰਧੀ ਡੀ.ਐੱਫ.ਐੱਸ.ਸੀ ਜਤਿਨ ਵਰਮਾ ਨਾਲ ਫ਼ੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਵਿਚ ਬਿਜ਼ੀ ਹਾਂ ਤੁਸੀਂ ਪੂਰੀ ਜਾਣਕਾਰੀ ਲਈ ਮੇਰੇ ਦਫ਼ਤਰ ਫ਼ਿਰੋਜ਼ਪੁਰ ਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ ਮਝੈਲ ਦੇ ਸੂਬਾ ਆਗੂਆਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਮੱਖੂ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
Ad Position 24