27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਨਸ਼ਿਆਂ ਵਿਰੁੱਧ ਮੱਖੂ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

Ad Position 21
No active advertisement
ਅਜੀਤ ਡੈਸਕ 06-03-2026
ਮੱਖੂ, 5 ਮਾਰਚ (ਕੁਲਵਿੰਦਰ ਸਿੰਘ ਸੰਧੂ/ਵਰਿੰਦਰ ਮਨਚੰਦਾ)-ਨਸ਼ਿਆਂ ਵਿਰੁੱਧ ਯੁੱਧ ਮੁਹਿੰਮ ਤਹਿਤ ਭੁਪਿੰਦਰ ਸਿੰਘ ਸਿੱਧੂ ਐੱਸ.ਐੱਸ.ਪੀ. ਫ਼ਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਸਪਾਲ ਸਿੰਘ ਡੀ.ਐੱਸ.ਪੀ. ਜ਼ੀਰਾ ਦੀ ਅਗਵਾਈ ਹੇਠ ਮੱਖੂ ਠਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਪੁਲਿਸ ਟੀਮ ਨੂੰ ਉਸ ਵੇਲੇ ਨਸ਼ਿਆਂ ਖ਼ਿਲਾਫ਼ ਵੱਡੀ ਕਾਮਯਾਬੀ ਮਿਲੀ | ਜਦ ਲਖਵੀਰ ਸਿੰਘ ਏ.ਐੱਸ.ਆਈ ਸਪੋਰਟਸ ਪਾਰਟੀ ਸਮੇਤ ਗਸ਼ਤ ਕਰਦਿਆਂ ਕੈਨਾਲ ਕਾਲੋਨੀ ਮੱਖੂ ਦੇ ਦਰਿਆ ਦੇ ਬੰਨ੍ਹ ਕੋਲ ਕਾਰ ਆਈ 20 ਨੂੰ ਜਦ ਚੈਕਿੰਗ ਲਈ ਰੋਕਿਆ ਤਦ ਪੁਲਿਸ ਦੇ ਦੱਸੇ ਮੁਤਾਬਿਕ ਦੋ ਮੋਨੇ ਨੌਜਵਾਨ ਅਤੇ ਇਕ ਅÏਰਤ ਨੇ ਕਾਰ ਵਿਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਪੁਲਿਸ ਪਾਰਟੀ ਵਲੋਂ ਉਨ੍ਹਾਂ ਨੂੰ ਮੌਕੇ 'ਤੇ ਹੀ ਦਬੋਚ ਲਿਆ | ਜਦ ਅÏਰਤ ਨੂੰ ਮਹਿਲਾ ਕਰਮਚਾਰੀ ਨੇ ਕਾਬੂ ਕੀਤਾ | ਇਸ ਸਬੰਧੀ ਪੈੱ੍ਰਸ ਕਾਨਫ਼ਰੰਸ ਕਰਦਿਆਂ ਮੱਖੂ ਦੇ ਥਾਣਾ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਤਿੰਨਾਂ ਦੋਸ਼ੀ ਜਿਨ੍ਹਾਂ ਦੀ ਪਛਾਣ ਪੂਜਾ ਉਰਫ਼ ਰੂਬੀ ਸੁਲਤਾਨਪੁਰ ਲੋਧੀ, ਜਗਦੀਪ ਸਿੰਘ ਉਰਫ਼ ਜੱਗਾ ਤਰਨਤਾਰਨ, ਰਾਹੁਲ ਕੁਮਾਰ ਜ਼ੀਰਾ ਵਜੋਂ ਹੋਈ ਹੈ | ਉਨ੍ਹਾਂ ਖ਼ਿਲਾਫ਼ ਧਾਰਾ 21ਸੀ/61/85 ਐਨ.ਡੀ.ਪੀ.ਸੀ ਐੱਸ ਐਕਟ ਕਮਰਸ਼ੀਅਲ ਤਹਿਤ ਤਹਿਤ ਮੁਕੱਦਮਾ ਨੰਬਰ 51 ਮੱਖੂ ਥਾਣੇ ਵਿਚ ਦਰਜ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਜਦ ਇਨ੍ਹਾਂ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਤਦ ਡੀ.ਐਸ.ਪੀ ਜਸਪਾਲ ਸਿੰਘ ਜ਼ੀਰਾ ਵੀ ਮੌਕੇ 'ਤੇ ਪਹੁੰਚ ਗਏ | ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ 900 ਗ੍ਰਾਮ ਹੀਰੋਇਨ ਬਰਾਮਦ ਹੋਈ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਅੱਗ ਵਿਚ ਝੋਕਣ ਵਾਲੇ ਕਿਸੇ ਵੀ ਨਸ਼ੇ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਏਗਾ | ਇਸ ਮੌਕੇ ਇੰਸਪੈਕਟਰ ਗੁਰਪ੍ਰੀਤ ਸਿੰਘ ਥਾਣਾ ਮੁਖੀ ਮੱਖੂ, ਲਖਬੀਰ ਸਿੰਘ ਏ.ਐਸ.ਆਈ ਥਾਣਾ ਮੱਖੂ, ਜਗਦੀਪ ਸਿੰਘ ਏ.ਐਸ.ਆਈ ਥਾਣਾ ਮੱਖੂ ਆਦਿ ਤੋਂ ਇਲਾਵਾ ਪੁਲਿਸ ਮੁਲਾਜ਼ਮ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਟਰੱਕ ਯੂਨੀਅਨ ਨੁਮਾਇੰਦਿਆਂ ਵਲੋਂ ਪਲੰਥਾਂ 'ਚ ਪਈ ਕਣਕ 'ਤੇ ਲਾਏ ਪਾਣੀ ਛਿੜਕਣ ਦੇ ਇਲਜ਼ਾਮ ਅਗਲੀ ਖ਼ਬਰ ਨਸ਼ਾ ਵੇਚਣ ਲਈ ਬਦਨਾਮ ਸਮਾਧੀ ਮੁਹੱਲਾ ਜ਼ੀਰਾ ਵਿਚ ਗੁੰਡਾਗਰਦੀ ਦਾ ਨੰਗਾ ਨਾਚ
Ad Position 24