27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬਲਾਕ ਸੰਮਤੀ ਮੱਖੂ ਦੇ ਜੀਵਨਜੋਤ ਕੌਰ ਚੇਅਰਪਰਸਨ ਤੇ ਸਾਰਜ ਸਿੰਘ ਬਾਠ ਵਾਈਸ ਚੇਅਰਮੈਨ ਚੁਣੇ

Ad Position 21
No active advertisement
ਅਜੀਤ ਡੈਸਕ 06-03-2026
ਮੱਖੂ, 5 ਮਾਰਚ (ਵਰਿੰਦਰ ਮਨਚੰਦਾ/ਕੁਲਵਿੰਦਰ ਸਿੰਘ ਸੰਧੂ)-ਅੱਜ ਬਲਾਕ ਸੰਮਤੀ ਮੱਖੂ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਜ਼ੀਰਾ ਦੇ ਤਹਿਸੀਲਦਾਰ ਸਤਿੰਦਰਪਾਲ ਸਿੰਘ ਦੀ ਅਗਵਾਈ ਹੇਠ ਅਤੇ ਵਿਧਾਇਕ ਨਰੇਸ਼ ਕਟਾਰੀਆ, ਜ਼ਿਲ੍ਹਾ ਪਰਿਸ਼ਦ ਮੈਂਬਰ ਸ਼ੰਕਰ ਕਟਾਰੀਆ ਅਤੇ ਬੀ.ਡੀ.ਪੀ.ਓ ਮੱਖੂ ਵਿਜੇ ਵਿਕਰਾਂਤ ਦੀ ਹਾਜ਼ਰੀ ਵਿਚ ਕੀਤੀ ਗਈ | ਜਿਸ ਵਿਚ ਸਰਬਸੰਮਤੀ ਨਾਲ ਆਮ ਪਾਰਟੀ ਦੇ ਹੀ ਸ਼੍ਰੀਮਤੀ ਜੀਵਨਜੋਤ ਕੌਰ ਪਤਨੀ ਸਤਜੀਵਨ ਸਿੰਘ ਫ਼ਤਿਹਗੜ੍ਹ ਸਭਰਾ ਚੇਅਰਪਰਸਨ ਅਤੇ ਸਾਰਜ ਸਿੰਘ ਬਾਠ ਡਿੱਬ ਵਾਲਾ ਜੋਗੇਵਾਲਾ ਵਾਈਸ ਚੇਅਰਮੈਨ ਚੁਣੇ ਗਏ | ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਮੱਖੂ ਬਲਾਕ ਦੇ ਹਰ ਪਿੰਡਾਂ ਵਿਚ ਬਿਨਾਂ ਭੇਦ-ਭਾਵ ਦੇ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਹਰ ਪਿੰਡ ਵਿਚ ਅਥਾਹ ਵਿਕਾਸ ਦੇ ਕੰਮ ਚੱਲ ਰਹੇ ਹਨ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ੰਕਰ ਕਟਾਰੀਆ ਨੇ ਬਲਾਕ ਸੰਮਤੀ ਦੇ ਜੋ 15 ਦੇ 15 ਮੈਂਬਰ ਹੀ ਸਰਬਸੰਮਤੀ ਨਾਲ ਆਮ ਪਾਰਟੀ ਦੇ ਚੁਣੇ ਗਏ ਸਨ ਜਿਸ ਨੂੰ ਵਧਾਈ ਦਿੰਦਿਆਂ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਜੋ ਸੰਮਤੀ ਦੀ ਚੋਣ ਸਰਬਸੰਮਤੀ ਨਾਲ ਹੋਈ ਹੈ ਸਾਰੇ ਵਧਾਈ ਦੇ ਪਾਤਰ ਹਨ | ਇੱਥੇ ਇਹ ਵਰਨਣਯੋਗ ਹੈ ਕਿ ਵਿਧਾਨ ਸਭਾ ਹਲਕਾ ਜ਼ੀਰਾ ਦੇ ਬਲਾਕ ਮੱਖੂ ਦੀਆਂ ਹੋਈਆਂ ਪੰਚਾਇਤ ਸੰਮਤੀ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਜਿੱਤੇ 15 ਉਮੀਦਵਾਰਾਂ ਵਲੋਂ ਸਹੁੰ ਚੁੱਕ ਆਪਣੇ ਅਹੁਦੇ ਦੀ ਸਹੁੰ ਚੁੱਕ ਲਈ ਗਈ ਹੈ | ਜਿਸ ਬਾਅਦ ਹੁਣ ਚੇਅਰਮੈਨੀ ਅਤੇ ਵਾਈਸ ਚੇਅਰਮੈਨੀ ਲਈ 15 ਉਮੀਦਵਾਰਾਂ ਵਿਚੋਂ 15 ਦੇ ਮੈਂਬਰ ਜਿਨ੍ਹਾਂ ਵਿਚ ਮੱਖੂ ਵਿਚੋਂ ਜ਼ੋਨ-1 ਪਿੰਡ ਮਾਹਲੇ ਵਾਲਾ ਤੋਂ ਗੁਰਮੀਤ ਕੌਰ ਐੱਸ.ਸੀ. ਮਹਿਲਾ, ਜ਼ੋਨ-2 ਪਿੰਡ ਮੁੰਡੀ ਛੁਰੀ ਮਾਰਾ ਤੋਂ ਗੁਰਜੰਟ ਸਿੰਘ ਐੱਸ.ਸੀ. ਪੁਰਸ਼, ਜ਼ੋਨ-3 ਪਿੰਡ ਜੋਗੇ ਵਾਲਾ ਤੋਂ ਸਾਰਜ ਸਿੰਘ ਜਰਨਲ ਪੁਰਸ਼, ਜ਼ੋਨ-4 ਪਿੰਡ ਰਸੂਲਪੁਰ ਤੋਂ ਮਨਜਿੰਦਰ ਕੌਰ ਜਰਨਲ ਮਹਿਲਾ, ਜ਼ੋਨ-5 ਪਿੰਡ ਭੋਹ ਗੁੱਜਰਾ ਤੋਂ ਰਜਵੰਤ ਕੌਰ ਜਰਨਲ ਮਹਿਲਾ, ਜ਼ੋਨ-6 ਪਿੰਡ ਤਲਵੰਡੀ ਨੇਪਾਲਾਂ ਰਮਨਦੀਪ ਕੌਰ ਜਨਰਲ ਮਹਿਲਾ, ਜ਼ੋਨ-7 ਪਿੰਡ ਪੀਰ ਮੁਹੰਮਦ ਤੋਂ ਕੰਵਲਜੀਤ ਕੌਰ ਐੱਸ.ਸੀ. ਮਹਿਲਾ, ਜ਼ੋਨ-8 ਪਿੰਡ ਰੌਸ਼ਨ ਸ਼ਾਹ ਵਾਲਾ ਤੋਂ ਕੁਲਵਿੰਦਰ ਕੌਰ ਐੱਸ.ਸੀ. ਮਹਿਲਾ, ਜ਼ੋਨ-9 ਪਿੰਡ ਬਹਿਕ ਪਛਾੜੀਆਂ ਤੋਂ ਹੀਰਾ ਸਿੰਘ ਜਨਰਲ ਪੁਰਸ਼, ਜ਼ੋਨ-10 ਪਿੰਡ ਸਰਹਾਲੀ ਤੋਂ ਬਲਕਾਰ ਸਿੰਘ ਜਨਰਲ ਪੁਰਸ਼, ਜ਼ੋਨ-11 ਪਿੰਡ ਘੁੱਦੂ ਵਾਲਾ ਤੋਂ ਸਰਬਜੀਤ ਕੌਰ ਜਨਰਲ ਮਹਿਲਾ, ਜ਼ੋਨ-12 ਪਿੰਡ ਫ਼ਤਿਹਗੜ੍ਹ ਸਭਰਾ ਤੋਂ ਜੀਵਨਜੋਤ ਕੌਰ ਜਨਰਲ ਮਹਿਲਾ, ਜ਼ੋਨ-13 ਪਿੰਡ ਬਸਤੀ ਰੰਗਾ ਸਿੰਘ ਤੋਂ ਗੁਰਭੇਜ ਸਿੰਘ ਐੱਸ.ਸੀ. ਪੁਰਸ਼, ਜ਼ੋਨ-14 ਪਿੰਡ ਆਸ਼ੀਏ ਕੇ ਤੋਂ ਸੁਖਵਿੰਦਰ ਕੌਰ ਜਨਰਲ ਮਹਿਲਾ, ਜ਼ੋਨ-15 ਪਿੰਡ ਕਾਮਲਵਾਲਾ ਤੋਂ ਜਗਤਾਰ ਸਿੰਘ ਐੱਸ.ਸੀ. ਮਹਿਲਾ ਉਮੀਦਵਾਰ ਅੱਜ ਹਾਜ਼ਰ ਸਨ | ਅੱਜ ਜੋ ਚੇਅਰਪਰਸਨ ਦੀ ਚੋਣ ਹੋਈ ਹੈ ਅਤੇ ਵਾਈਸ ਚੇਅਰਮੈਨ ਸ਼੍ਰੀਮਤੀ ਜੀਵਨਜੋਤ ਕੌਰ ਪਤਨੀ ਸਤਜੀਵਨ ਸਿੰਘ ਅਤੇ ਵਾਈਸ ਚੇਅਰਮੈਨ ਸਾਰਜ ਸਿੰਘ ਬਾਠ ਦੀ ਚੋਣ ਹੋਈ ਹੈ, ਜੋ ਸਾਰੇ ਹੀ ਆਮ ਆਦਮੀ ਪਾਰਟੀ ਤੋਂ ਸਬੰਧਿਤ ਹਨ ਅਤੇ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਅਤੇ ਉਨ੍ਹਾਂ ਦੇ ਸਪੁੱਤਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ੰਕਰ ਕਟਾਰੀਆ ਦੇ ਅਤਿ ਨਜ਼ਦੀਕੀ ਹਨ | ਅੱਜ ਦੇ ਸਮਾਗਮ ਵਿਚ ਨਰਿੰਦਰ ਮੋਹਨ ਕਟਾਰੀਆ ਪ੍ਰਧਾਨ ਨਗਰ ਪੰਚਾਇਤ ਮੱਖੂ, ਜਰਨੈਲ ਸਿੰਘ ਸੰਧੂ, ਵਰਿੰਦਰ ਠੁਕਰਾਲ, ਮਹਾਂਬੀਰ ਸਿੰਘ ਮੱਲਾਂਵਾਲਾ, ਗੁਰਪ੍ਰੀਤ ਸਿੰਘ ਕਮਾਲਗੜ, ਸਰਪੰਚ ਸੁਖਜੀਤ ਸਿੰਘ ਮੱਲੇ ਵਾਲਾ, ਸਰਪੰਚ ਜਸਵੀਰ ਸਿੰਘ ਸਦਰ ਵਾਲਾ, ਸਰਪੰਚ ਗੁਰਜੰਟ ਸਿੰਘ ਮਾਂਗਟ, ਸਰਪੰਚ ਬਲਜਿੰਦਰ ਸਿੰਘ ਸ਼ਾਹ ਬੋਕਰ, ਰਣਜੀਤ ਸਿੰਘ ਰਾਣਾ ਸਰਪੰਚ, ਸਰਪੰਚ ਪ੍ਰਭਜੀਤ ਸਿੰਘ, ਸਰਪੰਚ ਗੁਰਲਾਲ ਸਿੰਘ, ਸਰਪੰਚ ਹਰਪ੍ਰੀਤ ਸਿੰਘ, ਸਰਪੰਚ ਦਿਲਾਵਰ ਸਿੰਘ, ਸਰਪੰਚ ਲਖਵੀਰ ਸਿੰਘ, ਨੰਬਰਦਾਰ ਕੁਲਵਿੰਦਰ ਸਿੰਘ ਫੇਮੀਵਾਲਾ, ਪਲਵਿੰਦਰ ਸਿੰਘ ਸਰਪੰਚ ਮੌਜਗੜ, ਪ੍ਰਗਟ ਸਿੰਘ ਘੁਦੂ ਵਾਲਾ, ਗੁਰਮੇਜ ਸਿੰਘ ਤਲਵੰਡੀ ਨੇਪਾਲਾ, ਨਿਸ਼ਾਨ ਸਿੰਘ ਅਮੀਵਾਲਾ, ਬਲਵਿੰਦਰ ਠੁਕਰਾਲ, ਉਦੇਸ਼ ਕਟਾਰੀਆ, ਰਿਸ਼ੂ ਖੁਰਾਨਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਮੱਖੂ, ਪ੍ਰਦੀਪ ਕੱਕੜ, ਦਵਿੰਦਰ ਸਿੰਘ ਬੱਬੂ, ਪਵਨ ਖੰਨਾ, ਬਲਜਿੰਦਰ ਸਿੰਘ, ਮਲਕੀਤ ਸਿੰਘ ਅਤੇ ਹੋਰ ਪੰਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ੀਰਾ-ਫ਼ਿਰੋਜ਼ਪੁਰ ਹਾਈਵੇ ਬਣਿਆ 'ਮੌਤ ਦਾ ਰਸਤਾ' ਚਹੁੰ ਮਾਰਗੀ ਕਰਨ ਲਈ ਉੱਠੀ ਜ਼ੋਰਦਾਰ ਮੰਗ ਅਗਲੀ ਖ਼ਬਰ ਭਾਕਿਯੂ ਏਕਤਾ ਮਝੈਲ ਦੇ ਸੂਬਾ ਆਗੂਆਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ
Ad Position 24