ਜ਼ੀਰਾ, 5 ਮਾਰਚ (ਹਰਜੀਤ ਸਿੰਘ ਗਿੱਲ)-ਨੰਬਰਦਾਰ ਯੂਨੀਅਨ (ਗ਼ਾਲਿਬ) ਤਹਿਸੀਲ ਜ਼ੀਰਾ ਦੀ ਮੀਟਿੰਗ ਯੂਨੀਅਨ ਦੇ ਤਹਿਸੀਲ ਪ੍ਰਧਾਨ ਸਰਦੂਲ ਸਿੰਘ ਗਿੱਲ ਮਰਖਾਈ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਜ਼ੀਰਾ ਵਿਖੇ ਹੋਈ | ਇਸ ਮੀਟਿੰਗ ਦੌਰਾਨ ਨੰਬਰਦਾਰਾਂ ਨੂੰ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸਰਦੂਲ ਸਿੰਘ ਗਿੱਲ ਨੇ ਕਿਹਾ ਕਿ ਸਾਡੀਆਂ ਗ਼ਲਤੀਆਂ ਕਰਕੇ ਮੌਸਮ ਵਿਚ ਲਗਾਤਾਰ ਬਦਲਾ ਆ ਰਿਹਾ ਹੈ | ਇਸ ਬਦਲਾਅ ਕਰਕੇ ਗਰਮੀ ਦਾ ਮੌਸਮ ਲਗਾਤਾਰ ਵਧਦਾ ਜਾ ਰਿਹਾ ਹੈ | ਜਦਕਿ ਠੰਢ ਦਾ ਸਮਾਂ ਘਟਦਾ ਜਾ ਰਿਹਾ ਹੈ | ਇਸ ਦੇ ਨਾਲ ਹੀ ਵਾਤਾਵਰਨ ਪ੍ਰਦੂਸ਼ਣ ਵੀ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਜੋ ਕਿ ਚਿੰਤਾਜਨਕ ਹੈ | ਉਨ੍ਹਾਂ ਕਿਹਾ ਕਿ ਇਸ ਵਧ ਰਹੀ ਗਰਮੀ ਤੇ ਵਧ ਰਹੇ ਪ੍ਰਦੂਸ਼ਣ ਦਾ ਮੁੱਖ ਕਾਰਨ ਰੁੱਖਾਂ ਦੀ ਹੋ ਰਹੀ ਅੰਧਾਧੁੰਦ ਕਟਾਈ ਹੈ | ਇਸ ਦੌਰਾਨ ਨੰਬਰਦਾਰ ਯੂਨੀਅਨ (ਗ਼ਾਲਿਬ) ਵਲੋਂ ਲੋਕਾਂ ਨੂੰ ਵਧ ਤੋਂ ਬੂਟੇ ਲਾ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਕੇ ਰੁੱਖਾਂ ਦੀ ਵੱਧ ਤੋਂ ਵੱਧ ਗਿਣਤੀ ਵਧਾਉਣ ਦੀ ਅਪੀਲ ਕੀਤੀ ਗਈ | ਇਸ ਸਮੇਂ ਇਹ ਮਤਾ ਵੀ ਪਾਸ ਕੀਤਾ ਗਿਆ ਕਿ ਜੇ ਕਰ ਕੋਈ ਵਿਅਕਤੀ ਕਚਹਿਰੀ ਵਿਚ ਜਾਂ ਕਿਸੇ ਹੋਰ ਕੰਮ ਲਈ ਫਾਰਮ ਤਸਦੀਕ ਕਰਵਾਉਂਦਾ ਹੈ ਤਾਂ ਪਿੰਡ ਵਾਲੇ ਨੰਬਰਦਾਰ ਦੀ ਹੀ ਤਸਦੀਕ ਮੰਨੀ ਜਾਣੀ ਚਾਹੀਦੀ ਹੈ ਕਿਸੇ ਦੂਸਰੇ ਪਿੰਡ ਦੇ ਨੰਬਰਦਾਰ ਦੀ ਨਹੀਂ | ਇਸ ਦੌਰਾਨ ਨੰਬਰਦਾਰਾਂ ਨੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਜਿਨ੍ਹਾਂ ਵਿਚ ਨੰਬਰਦਾਰੀ ਪਿਤਾ ਪੁਰਖੀ ਕੀਤੀ ਜਾਵੇ, ਨੰਬਰਦਾਰਾਂ ਲਈ ਟੋਲ ਪਲਾਜੇ ਮੁਫ਼ਤ ਕੀਤੇ ਜਾਣ ਅਤੇ ਨੰਬਰਦਾਰ ਦਾ ਮਾਣ ਭੱਤਾ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਆਦਿ ਮੰਗਾਂ ਸਰਕਾਰ ਨੂੰ ਤੁਰੰਤ ਮੰਨ ਕੇ ਲਾਗੂ ਕਰਨ ਦੀ ਅਪੀਲ ਕੀਤੀ | ਇਸ ਮੌਕੇ ਲਖਵਿੰਦਰ ਸਿੰਘ ਸੁੱਖੇ ਵਾਲਾ, ਸੁੱਚਾ ਸਿੰਘ ਨੰਬਰਦਾਰ ਰੋਡੇ ਜੱਲੇ ਵਾਲਾ, ਹਰਦੇਵ ਸਿੰਘ ਵਕੀਲਾਂ ਵਾਲਾ, ਬਲਵਿੰਦਰ ਸਿੰਘ ਮਹੀਂਆਂ ਵਾਲਾ ਕਲਾਂ, ਭਜਨ ਸਿੰਘ ਮਨਸੂਰਵਾਲ ਕਲਾਂ, ਅਮਰੀਕ ਸਿੰਘ ਫੱਤੇ ਵਾਲਾ, ਕੁਲਵਿੰਦਰ ਸਿੰਘ ਹਰਦਾਸਾ, ਨਵਤੇਜ ਸਿੰਘ ਠੱਠਾ, ਰਣਜੀਤ ਸਿੰਘ ਮਣਕਿਆਂ ਵਾਲੀ, ਬਲਜਿੰਦਰ ਸਿੰਘ ਗਿੱਲ ਜ਼ੀਰਾ, ਬਲਵੰਤ ਸਿੰਘ, ਇੰਦਰਜੀਤ ਸਿੰਘ ਜ਼ੀਰਾ, ਜਸਵਿੰਦਰ ਸਿੰਘ ਸ਼ਹੀਦ ਬੂਟੇ ਵਾਲੀ ਅਤੇ ਬੂਟਾ ਸਿੰਘ ਜ਼ੀਰਾ ਆਦਿ ਹਾਜ਼ਰ ਸਨ |